19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕਮਿਸ਼ਨਰੇਟ ਪੁਲਿਸ ’ ਚ ਬਦਲ ਕੇ ਆਏ ਨਵੇਂ ਅਧਿਕਾਰੀਆਂ ਨੇ ਸੀ . ਪੀ . ਸਤਿੰਦਰ ਸਿੰਘ ਨਾਲ ਕੀਤੀ ਮੀਟਿੰਗ

ਜਲੰਧਰ, 18 ਅਗਸਤ (ਜਤਿੰਦਰ ਪੰਮੀ)–ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਬੀਤੇ ਦਿਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ’ਚ ਬਦਲ ਕੇ ਆਏ ਅਧਿਕਾਰੀਆਂ ਨੇ ਮੰਗਲਵਾਰ ਨੂੰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ। ਇਨ੍ਹਾਂ ਅਧਿਕਾਰੀਆਂ ਵਿੱਚ ਡੀ.

Ad Position 21
No active advertisement
ਅਜੀਤ ਡੈਸਕ 19-08-2026
ਜਲੰਧਰ, 18 ਅਗਸਤ (ਜਤਿੰਦਰ ਪੰਮੀ)–ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਬੀਤੇ ਦਿਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ’ਚ ਬਦਲ ਕੇ ਆਏ ਅਧਿਕਾਰੀਆਂ ਨੇ ਮੰਗਲਵਾਰ ਨੂੰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ। ਇਨ੍ਹਾਂ ਅਧਿਕਾਰੀਆਂ ਵਿੱਚ ਡੀ. ਸੀ. ਪੀ. ਲਾਅ ਐਂਡ ਆਰਡਰ ਜਸਰੂਪ ਕੌਰ ਬਾਠ, ਡੀ. ਸੀ. ਪੀ. ਸਿਟੀ ਅਦਿਤਿਆ ਐੱਸ. ਵਾਰੀਅਰ, ਏ. ਡੀ. ਸੀ. ਪੀ.-1 ਮੁਖਤਿਆਰ ਸਿੰਘ ਰਾਏ, ਏ. ਡੀ. ਸੀ. ਪੀ.-2 ਮਾਧਵੀ ਸ਼ਰਮਾ, ਏ. ਡੀ. ਸੀ. ਪੀ. ਇੰਡਸਟਰੀਅਲ ਸਕਿਉਰਿਟੀ, ਏ. ਡੀ. ਸੀ. ਪੀ. (ਤਫਤੀਸ਼) ਦੇਵ ਸਿੰਘ, ਏ. ਡੀ. ਸੀ. ਪੀ. ਅਪ੍ਰੇਸ਼ਨਜ਼ ਮਨਜੀਤ ਕੌਰ ਅਤੇ ਏ. ਡੀ. ਸੀ. ਪੀ ਹੈੱਡਕੁਆਰਟਰ ਕੁਲਦੀਪ ਸਿੰਘ ਸ਼ਾਮਲ ਹਨ। ਉਕਤ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਨੂੰ ਰਿਪੋਰਟ ਕੀਤੀ ਤੇ ਆਪਣੇ-ਆਪਣੇ ਅਹੁਦਿਆਂ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਨਵੇਂ ਆਏ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ, ਉਥੇ ਹੀ ਉਨ੍ਹਾਂ ਨੇ ਆਪੋ-ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
Ad Position 22
No active advertisement
ਪਿਛਲੀ ਖ਼ਬਰ 23 ਦੀ ਪੁਰਾਣੀ ਪੈਨਸ਼ਨ ਰੈਲੀ ’ ਚ ਭਰਵੀਂ ਸ਼ਮੂਲੀਅਤ ਲਈ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਅਗਲੀ ਖ਼ਬਰ ਦ੍ਰਿਸ਼ਟੀ ਜੈਨ ਨੂੰ ਮਿਲੀ ਸਕ੍ਰੀਨਿੰਗ ਰਾਊਂਡ ਤੋਂ ਨੈਸ਼ਨਲ ਸਟੇਜ ਤੱਕ ਸਫ਼ਲਤਾ
Ad Position 24