18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਸਰਕਾਰ ਨੇ ਸਫ਼ਾਈ ਕਰਮਚਾਰੀਆਂ ਦੇ ਹੱਕ ’ ਚ ਲਏ ਇਤਿਹਾਸਕ ਫ਼ੈਸਲੇ - ਚੰਦਨ ਗਰੇਵਾਲ ਪੰਡੋਰੀ ਅਤੇ ਸਫਾਈ ਯੂਨੀਅਨ ਵਲੋਂ ਚੰਦਨ ਗਰੇਵਾਲ ਦਾ ਵਿਸ਼ੇਸ਼ ਸਨਮਾਨ

ਸ਼ਾਹਕੋਟ, 18 ਅਗਸਤ (ਸੁਖਦੀਪ ਸਿੰਘ)- ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਅੱਜ ਦੁਪਹਿਰ ਸਮੇਂ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਜਾਣਕਾਰੀ ਲੈਣ ਲਈ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੀ ਮੌਜੂਦ ਸਨ।

Ad Position 21
No active advertisement
ਅਜੀਤ ਡੈਸਕ 19-08-2026
ਸ਼ਾਹਕੋਟ, 18 ਅਗਸਤ (ਸੁਖਦੀਪ ਸਿੰਘ)- ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਅੱਜ ਦੁਪਹਿਰ ਸਮੇਂ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਜਾਣਕਾਰੀ ਲੈਣ ਲਈ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੀ ਮੌਜੂਦ ਸਨ। ਕਾਰਜ ਸਾਧਕ ਅਫ਼ਸਰ ਜਗਤਾਰ ਸਿੰਘ ਦੀ ਅਗਵਾਈ ਹੇਠ ਸਫਾਈ ਯੂਨੀਅਨ ਸ਼ਾਹਕੋਟ ਦੇ ਪ੍ਰਧਾਨ ਸੁਨੀਲ ਕੁਮਾਰ, ਸਕੱਤਰ ਬੰਟੀ ਹੰਸ, ਖਜਾਨਚੀ ਸ਼ਿੰਦਰਪਾਲ ਢੰਡੋਵਾਲ ਸਮੇਤ ਸਮੂਹ ਸਫਾਈ ਮੁਲਾਜ਼ਮਾਂ ਵਲੋਂ ਚੰਦਨ ਗਰੇਵਾਲ ਤੇ ਪਿੰਦਰ ਪੰਡੋਰੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਚੰਦਨ ਗਰੇਵਾਲ ਨੇ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਉਨ੍ਹਾਂ ਦੇ ਹੱਕ ਵਿਚ ਲਏ ਫੈਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਤਨਖਾਹ 20,500 ਰੁਪਏ ਕਰਨ, ਆਊਟਸੋਰਸ ਤੋਂ ਇਨਸੋਰਸ ਕਰਨ ਅਤੇ ਇਨਸੋਰਸ ਤੋਂ ਕਾਂਟਰੈਕਚੁਅਲ ਹੋਏ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਕਰਮਚਾਰੀਆਂ ਲਈ ਵੱਡੀ ਰਾਹਤ ਹੈ। ਕਾਂਟਰੈਕਟ ਆਧਾਰ ’ਤੇ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਅਪਣਾਈ ਗਈ ਹੈ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਅਨੁਸਾਰ ਕਰਮਚਾਰੀਆਂ ਦੀ ਤਨਖਾਹ 20,500 ਰੁਪਏ ਹੋਵੇਗੀ ਅਤੇ ਪੀ.ਐੱਫ. ਆਦਿ ਦੀਆਂ ਕਟੌਤੀਆਂ ਤੋਂ ਬਾਅਦ ਬਣਦੀ ਰਕਮ ਕਰਮਚਾਰੀਆਂ ਨੂੰ ਮਿਲੇਗੀ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਦੀਆਂ ਹੋਰ ਮੰਗਾਂ ਅਤੇ ਸਮੱਸਿਆਵਾਂ ਵੀ ਸਰਕਾਰ ਦੇ ਧਿਆਨ ਵਿੱਚ ਹਨ। ਇਸ ਮੌਕੇ ਕਰਮਚਾਰੀਆਂ ਵੱਲੋਂ ਓਵਰਏਜ਼ ਸਮੇਤ ਹੋਰ ਮਸਲੇ ਵੀ ਚੇਅਰਮੈਨ ਦੇ ਸਾਹਮਣੇ ਰੱਖੇ ਗਏ। ਚੰਦਨ ਗਰੇਵਾਲ ਨੇ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਉਨ੍ਹਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਅਤੇ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੰਬੰਧਤ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਫ਼ਾਈ ਕਰਮਚਾਰੀਆਂ ਦੇ ਮਸਲਿਆਂ ਸਬੰਧੀ ਸਕਾਰਾਤਮਕ ਰਵੱਈਆ ਅਪਣਾਇਆ ਗਿਆ ਹੈ। ਸਰਕਾਰ ਵੱਲੋਂ ਲੰਬੀਆਂ ਮੀਟਿੰਗਾਂ ਕਰਕੇ ਕਰਮਚਾਰੀਆਂ ਦੀਆਂ ਸਮੱਸਿ ਆਵਾਂ ਦਾ ਹੱਲ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਮੌਜੂਦਾ ਸਰਕਾਰ ਦੀ ਪਹੁੰਚ ਪਿੱਛਲੀਆਂ ਸਰਕਾਰਾਂ ਨਾਲੋਂ ਵਧੇਰੇ ਸਕਾਰਾਤਮਕ ਰਹੀ ਹੈ। ਇਸ ਮੌਕੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਦਾ ਵੀ ਜ਼ਿਕਰ ਕੀਤਾ ਗਿਆ। ਚੰਦਨ ਗਰੇਵਾਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀਆਂ ਜਾਇਜ਼ ਮੰਗਾਂ ਸਰਕਾਰ ਅੱਗੇ ਰੱਖਣ ਦਾ ਹੱਕ ਹੈ, ਪਰ ਇਸ ਲਈ ਸ਼ਾਂਤਮਈ ਅਤੇ ਜਾਇਜ਼ ਢੰਗ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਹੜਤਾਲ ਖ਼ਤਮ ਹੋਣ ਉਪਰੰਤ ਮੁੜ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਵਿੱਚ ਸਹਿਯੋਗ ਦੇਣ ਲਈ ਸਫਾਈ ਕਰਮਚਾਰੀਆਂ ਦਾ ਧੰਨਵਾਦ ਕੀਤਾ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਅਤੇ ਸਫਾਈ ਯੂਨੀਅਨ ਸ਼ਾਹਕੋਟ ਵੱਲੋਂ ਚੇਅਰਮੈਨ ਚੰਦਨ ਗਰੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਸਫਾਈ ਕਰਮਚਾਰੀਆਂ ਨੇ ਸਰਕਾਰ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਲਏ ਜਾ ਰਹੇ ਫੈਸਲਿਆਂ ਲਈ ਧੰਨਵਾਦ ਵੀ ਪ੍ਰਗਟ ਕੀਤਾ। ਇਸ ਮੌਕੇ ਐਮ.ਸੀ. ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸਾਬਕਾ ਐਮ. ਸੀ. ਜਤਿੰਦਰਪਾਲ ਸਿੰਘ ਬੱਲਾ, ਐਮ.ਸੀ. ਰਾਖੀ ਮੱਟੂ, ਐਮ.ਸੀ. ਬੂਟਾ ਸਿੰਘ ਕਲਸੀ, ਬਬਲੂ ਰਿਹਾਨ, ਬਲਜਿੰਦਰ ਸਿੰਘ ਖਿੰਡਾ, ਰਵੀਪਾਲ ਕਾਲੀ ਪ੍ਰਧਾਨ, ਡਾ. ਵਿਲੀਅਮ ਜੌਨ, ਕੁਲਦੀਪ ਸਿੰਘ ਦੀਦ, ਸਾਬੀ ਮੱਟੂ ਸਮੇਤ ਵੱਡੀ ਗਿਣਤੀ ’ਚ ਦਫ਼ਤਰੀ ਤੇ ਸਫ਼ਾਈ ਮੁਲਾਜ਼ਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ’ ਚ ਸੜਕ ਠੇਕੇਦਾਰ ਦੇ ‘ ਟਰਾਲਿਆਂ ਦੀ ਧੂੜ ’ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ ਲੋਕ ਪੁੱਛਦੇ ਨੇ, ਕੀ ਸਰਕਾਰ ਨੇ ਵਿ... ਅਗਲੀ ਖ਼ਬਰ ਬੇਕਾਬੂ ਕਾਰ ਦਰੱਖਤ ਨਾਲ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ
Ad Position 24