ਆਦਮਪੁਰ ਹਾਈਵੇਅ ਲਈ 4 ਕਰੋੜ 95 ਲੱਖ ਤੋਂ ਵੱਧ ਦਾ ਬਜਟ ਮਨਜ਼ੂਰ - ਪਵਨ ਟੀਨੂੰ
ਆਦਮਪੁਰ, 20 ਅਗਸਤ( ਹਰਪ੍ਰੀਤ ਸਿੰਘ, ਰਮਨ ਦਵੇਸਰ)-ਪਿਛਲੇ ਲੰਮੇ ਸਮੇਂ ਤੋਂ ਮੰਦਹਾਲੀ ਦਾ ਸ਼ਿਕਾਰ ਆਦਮਪੁਰ ਨੈਸ਼ਨਲ ਹਾਈਵੇਅ ਦੇ ਸੁਧਾਰ ਲਈ ਆਖ਼ਰਕਾਰ ਵੱਡੀ ਸਫ਼ਲਤਾ ਮਿਲ ਗਈ ਹੈ। ਜਦੋਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਸਖਤ ਮਿਹਨਤ ਅਤੇ ਸੂਬੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਪਹਿਲਕਦਮੀ ਨਾਲ ਆਦਮਪੁਰ ਹਾਈਵੇ ਬਣਾਉਣ ਦੇ ਲਈ ਕਰੋੜਾਂ ਦਾ ਬਜਟ ਮਨਜ਼ੂਰ ਹੋ ਗਿਆ।
ਆ
ਆਦਮਪੁਰ ਹਾਈਵੇ ਦੀ ਮਨਜ਼ੂਰੀ ਸਬੰਧੀ ਜਾਣਕਾਰੀ ਦਿੰਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਸਮੇਤ ਪਾਰਟੀ ਅਹੁਦੇਦਾਰ। ਤਸਵੀਰ ਹਰਪ੍ਰੀਤ ਸਿੰਘ
21-08-2026
ਆਦਮਪੁਰ, 20 ਅਗਸਤ( ਹਰਪ੍ਰੀਤ ਸਿੰਘ, ਰਮਨ ਦਵੇਸਰ)-ਪਿਛਲੇ ਲੰਮੇ ਸਮੇਂ ਤੋਂ ਮੰਦਹਾਲੀ ਦਾ ਸ਼ਿਕਾਰ ਆਦਮਪੁਰ ਨੈਸ਼ਨਲ ਹਾਈਵੇਅ ਦੇ ਸੁਧਾਰ ਲਈ ਆਖ਼ਰਕਾਰ ਵੱਡੀ ਸਫ਼ਲਤਾ ਮਿਲ ਗਈ ਹੈ। ਜਦੋਂ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਸਖਤ ਮਿਹਨਤ ਅਤੇ ਸੂਬੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਪਹਿਲਕਦਮੀ ਨਾਲ ਆਦਮਪੁਰ ਹਾਈਵੇ ਬਣਾਉਣ ਦੇ ਲਈ ਕਰੋੜਾਂ ਦਾ ਬਜਟ ਮਨਜ਼ੂਰ ਹੋ ਗਿਆ। ਬਲਾਕ ਸੰਮਤੀ ਆਦਮਪੁਰ ਵਿਖੇ ਸ਼ਹਿਰ ਵਾਸੀਆਂ ਨਾਲ ਕੀਤੀ ਮੀਟਿੰਗ ਦੌਰਾਨ ਵਿਸ਼ੇਸ਼ ਮੀਟਿੰਗ ਦੌਰਾਨ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰਸਾਤ ਦੇ ਦਿਨਾਂ, ਧਾਰਮਿਕ ਯਾਤਰਾਵਾਂ ਅਤੇ ਆਮ ਆਵਾਜਾਈ ਦੌਰਾਨ ਸਥਾਨਕ ਲੋਕਾਂ, ਵਪਾਰੀਆਂ, ਦੁਕਾਨਦਾਰਾਂ ਅਤੇ ਵਿਦਿਆਰਥੀਆਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੈਸ਼ਨਲ ਹਾਈਵੇਅ ਦੇ ਉੱਚ ਅਧਿਕਾਰੀਆਂ ਗੱਲਬਾਤ ਕਰਨ ਅਤੇ ਲਿਖਤੀ ਅਪੀਲ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਪ੍ਰਵਾਨਗੀ ਮਿਲੀ ਹੈ। ਇਸ ਪ੍ਰੋਜੈਕਟ ਲਈ 4 ਕਰੋੜ 91 ਲੱਖ 46 ਹਜ਼ਾਰ 131 ਰੁਪਏ ਦੀ ਸਰਕਾਰੀ ਸੈਕਸ਼ਨ ਲਿਖਤੀ ਤੌਰ ‘ਤੇ ਜਾਰੀ ਕਰ ਦਿੱਤੀ ਗਈ ਹੈ। ਪਵਨ ਟੀਨੂ ਨੇ ਕਿਹਾ ਕੀ ਇਸ ਮਾਮਲੇ ਸੰਬੰਧੀ ਪੀ.ਡਬਲਯੂ.ਡੀ. ਮੰਤਰੀ, ਚੀਫ਼ ਇੰਜੀਨੀਅਰ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਦੀ ਚੰਡੀਗੜ੍ਹ ਵਿਖੇ ਹੋਈ ਅਹਿਮ ਮੀਟਿੰਗ ਤੋਂ ਬਾਅਦ ਅਗਲੇ ਕੁਝ ਹੀ ਦਿਨਾਂ ਵਿੱਚ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ। ਬਾਰਿਸ਼ ਦੇ ਪਾਣੀ ਦੀ ਨਿਕਾਸੀ, ਸੀਵਰੇਜ ਅਤੇ ਬਿਜਲੀ ਦੇ ਖੰਭਿਆਂ ਵਰਗੀਆਂ ਸਮੱਸਿਆਵਾਂ ਨੂੰ ਪਹਿਲਾਂ ਹੀ ਹੱਲ ਕਰਨ ਲਈ ਅਧਿਕਾਰੀਆਂ ਨੂੰ ਲੋੜੀਂਦੀ ਜਾਣਕਾਰੀ ਤੇ ਨਿਰਦੇਸ਼ ਦੇਣ ਉਪਰੰਤ ਸੜਕ ਦੇ ਦੋਵੇਂ ਪਾਸੇ ਬਾਕੀ ਰਹਿੰਦੇ ਸੀਵਰੇਜ ਲਾਈਨ ਪਾਉਣ ਦੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਲਈ ਸੀਵਰੇਜ ਵਿਭਾਗ ਨੂੰ ਲਿਖਤੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਪੂਰੇ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਮੀਤ ਹੇਅਰ, ਡਾ. ਰਾਜਕੁਮਾਰ ਚੱਬੇਵਾਲ ਅਤੇ ਹੋਰ ਆਗੂਆਂ ਵੱਲੋਂ ਦਿੱਲੀ ਵਿਖੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ ਸੀ। ਆਦਮਪੁਰ ਫ਼ਲਾਈਓਵਰ ਦਾ ਨਵਾਂ ਐਸਟੀਮੇਟ ਅਤੇ ਡਿਜ਼ਾਈਨ ਪਾਸ ਕਰਵਾ ਕੇ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ। ਸੜਕ ਦਾ ਕੰਮ ਸ਼ੁਰੂ ਹੁੰਦਿਆਂ ਹੀ ਫ਼ਲਾਈਓਵਰ ਦਾ ਨਿਰਮਾਣ ਵੀ ਜ ਲਦ ਸ਼ੁਰੂ ਹੋਣ ਦੀ ਉਮੀਦ ਹੈ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਦਲਜੀਤ ਸਿੰਘ ਮਿਨਹਾਸ, ਹਰਕੀਤ ਸਿੰਘ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਕਮਲਜੀਤ ਸਲਾਲਾ ਵਾਈਸ ਚੇਅਰਮੈਨ, ਪ੍ਰਧਾਨ ਚਰਨਜੀਤ ਸਿੰਘ ਸ਼ੇਰੀ,ਕੌਂਸਲਰ ਪਵਿੱਤਰ ਸਿੰਘ, ਕੌਂਸਲਰ ਅਮਰੀਕ ਸਿੰਘ, ਕੌਂਸਲਰ ਜੋਗਿੰਦਰ ਪਾਲ, ਕੌਂਸਲਰ ਬਿਕਰਮ ਬੱਧਣ, ਲਖਬੀਰ ਸਿੰਘ ਸਾਬਕਾ ਸਰਪੰਚ ਸਾਰੋਵਾਲ, ਮੋਹਨ ਲਾਲ ਸਮਤੀ ਮੈਂਬਰ,ਪੰਕਜ ਹਨੀ ਬਲਾਕ ਪ੍ਰਧਾਨ, ਆਕਾਸ਼ਦੀਪ ਆਸ਼ੂ ਬਲਾਕ ਪ੍ਰਧਾਨ, ਰਕੇਸ਼ ਅਗਰਵਾਲ ਆਪ ਆਗੂ, ਹੈਪੀ ਹਰੀਪੁਰ, ਸਰਪੰਚ ਜਸਪ੍ਰੀਤ ਸਿੰਘ ਲੁਟੇਰਾ ਕਲ੍ਹਾ, ਤਰਸੇਮ ਸਿੰਘ ਚਖਿਆਰਾ,ਅਵਤਾਰ ਸਿੰਘ ਤਾਰੀ ਸਮੇਤ ਪਾਰਟੀ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਹੋਏ।