ਮੇਘ ਕਬੀਰ ਪੰਥ ਸਮਾਜ ਦਾ ਵੈੱਲਫੇਅਰ ਬੋਰਡ ਬਣਾਉਣ ਦੀ ਮੰਗ
ਜਲੰਧਰ, 20 ਅਗਸਤ (ਸ਼ਿਵ)- ਅੱਜ ਜਲੰਧਰ ਦੀਆਂ ਮੰਦਰਾਂ ਕਮੇਟੀਆਂ, ਸਭਾਵਾਂ ਅਤੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਭਾਰਗੋ ਕੈਂਪ ਸਥਿਤ ਮੰਦਿਰ ਵਿਚ ਇਕ ਮੀਟਿੰਗ ਕਰਕੇ ਪੰਜਾਬ ਸਰਕਾਰ ਵਲੋਂ ਮੇਘ ਸਮਾਜ ਪ੍ਰਤੀ ਕੀਤੀ ਗਈ ਵਧੀਕੀ ਦੀ ਨਿੰਦਾ ਕੀਤੀ ਹੈ। ਜਥੇਬੰਦੀਆਂ ਦਾ ਕਹਿਣਾ ਸੀ ਕਿ ਕੁੱਝ ਮਹੀਨੇ ਪਹਿਲਾਂ ਵੱਖ-ਵੱਖ ਧਰਮਾਂ ਦੇ ਵੈੱਲਫੇਅਰ ਬੋਰਡ ਬਣਾਏ ਗਏ ਸੀ ਪਰ ਮੇਘ ਕਬੀਰ ਪੰਥ ਸਮਾਜ ਦਾ ਵੈੱਲਫੇਅਰ ਬੋਰਡ ਨਹੀਂ ਬਣਾਇਆ ਗਿਆ।
ਮ
ਮੀਟਿੰਗ ਵਿਚ ਮੌਜੂਦ ਪ੍ਰਭਦਿਆਲ ਭਗਤ ਤੇ ਹੋਰ ਪਤਵੰਤੇ। ਤਸਵੀਰ. ਜੀ. ਪੀ. ਸਿੰਘ
21-08-2026
ਜਲੰਧਰ, 20 ਅਗਸਤ (ਸ਼ਿਵ)- ਅੱਜ ਜਲੰਧਰ ਦੀਆਂ ਮੰਦਰਾਂ ਕਮੇਟੀਆਂ, ਸਭਾਵਾਂ ਅਤੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਭਾਰਗੋ ਕੈਂਪ ਸਥਿਤ ਮੰਦਿਰ ਵਿਚ ਇਕ ਮੀਟਿੰਗ ਕਰਕੇ ਪੰਜਾਬ ਸਰਕਾਰ ਵਲੋਂ ਮੇਘ ਸਮਾਜ ਪ੍ਰਤੀ ਕੀਤੀ ਗਈ ਵਧੀਕੀ ਦੀ ਨਿੰਦਾ ਕੀਤੀ ਹੈ। ਜਥੇਬੰਦੀਆਂ ਦਾ ਕਹਿਣਾ ਸੀ ਕਿ ਕੁੱਝ ਮਹੀਨੇ ਪਹਿਲਾਂ ਵੱਖ-ਵੱਖ ਧਰਮਾਂ ਦੇ ਵੈੱਲਫੇਅਰ ਬੋਰਡ ਬਣਾਏ ਗਏ ਸੀ ਪਰ ਮੇਘ ਕਬੀਰ ਪੰਥ ਸਮਾਜ ਦਾ ਵੈੱਲਫੇਅਰ ਬੋਰਡ ਨਹੀਂ ਬਣਾਇਆ ਗਿਆ। ਆਗੂਆਂ ਨੇ ਇਸ ਮੌਕੇ ਮੇਘ ਭਗਤ ਕਬੀਰ ਪੰਥ ਵੈੱਲਫੇਅਰ ਬੋਰਡ ਬਣਾਉਣ ਦੀ ਮੰਗ ਕਰਦਿਆਂ ਇਹ ਵੀ ਫ਼ੈਸਲਾ ਕੀਤਾ ਕਿ ਜੇਕਰ ਸਰਕਾਰ ਚੋਣ ਜ਼ਾਬਤੇ ਤੋਂ ਪਹਿਲਾਂ ਸਮਾਜ ਦਾ ਬੋਰਡ ਨਹੀਂ ਬਣਾਉਂਦੀ ਤਾਂ ਸਾਰੇ ਪੰਜਾਬ ਵਿਚ ਸੰਘਰਸ਼ ਕੀਤਾ ਜਾਵੇਗਾ ਤੇ ਸਮਾਜ ਚੋਣਾਂ ਵਿਚ ਸਰਕਾਰ ਨੂੰ ਇਸ ਦਾ ਜਵਾਬ ਦੇਵੇਗਾ। ਇਸ ਮੀਟਿੰਗ ਵਿਚ ਪ੍ਰਭਦਿਆਲ ਭਗਤ, ਯਸ਼ਪਾਲ, ਗੁਲਸ਼ਨ ਆਜ਼ਾਦ, ਰਤਨ ਲਾਲ ਭਗਤ, ਰਾਕੇਸ਼ ਭਗਤ, ਸ਼ਸ਼ੀ ਭਗਤ, ਗੁਰਬਚਨ ਜਲਾ, ਅਮਿੱਤ, ਦਰਸ਼ਨ ਡੋਗਰਾ ਨੇ ਆਪਣੇ ਵਿਚਾਰ ਰੱਖੇ ਤੇ ਪ੍ਰੇਮ ਸਾਗਰ, ਓਮ ਪ੍ਰਕਾਸ਼, ਭਗਤ ਕਰਮ ਚੰਦ ਭਗਤ, ਵਿਜੇ ਮਿੰਟੂ, ਕਮਲ ਭਗਤ, ਅਮਰੀਸ਼ ਭਗਤ, ਸੁਭਾਸ਼ ਭਗਤ, ਸੰਨ੍ਹੀ ਭਗਤ, ਮੋਨੂੰ ਭਗਤ, ਜਤਿੰਦਰ ਭਗਤ, ਨਰਿੰਦਰ ਭਗਤ, ਲਾਲ ਚੰਦ ਭਗਤ, ਰਾਜੇਸ਼ ਖ਼ਾਲਸਾ, ਪਿੰਕਾ ਭਗਤ ਤੇ ਹੋਰ ਵੀ ਹਾਜਰ ਸਨ।