21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੰਤ ਨਗਰ ਵਿਚ ਇਮਾਰਤ ਵਿਰੁੱਧ ਨਗਰ ਨਿਗਮ ਨੇ ਕੀਤੀ ਕਾਰਵਾਈ

ਜਲੰਧਰ, 20 ਅਗਸਤ (ਸ਼ਿਵ)- ਲਾਡੋਵਾਲੀ ਰੋਡ ’ਤੇ ਸਥਿਤ ਸੰਤ ਨਗਰ ਵਿਚ ਇੱਕ ਗੈਰ-ਕਾਨੂੰਨੀ ਇਮਾਰਤ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਵਸਨੀਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ, ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਵੀਰਵਾਰ ਨੂੰ ਕਾਰਵਾਈ ਕੀਤੀ ਅਤੇ ਗੈਰ-ਕਾਨੂੰਨੀ ਇਮਾਰਤ ’ਤੇ ਉਸਾਰੀ ਰੋਕ ਦਿੱਤੀ।

Ad Position 21
No active advertisement
ਅਜੀਤ ਡੈਸਕ 21-08-2026
ਜਲੰਧਰ, 20 ਅਗਸਤ (ਸ਼ਿਵ)- ਲਾਡੋਵਾਲੀ ਰੋਡ ’ਤੇ ਸਥਿਤ ਸੰਤ ਨਗਰ ਵਿਚ ਇੱਕ ਗੈਰ-ਕਾਨੂੰਨੀ ਇਮਾਰਤ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ ਹੈ। ਵਸਨੀਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ, ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਵੀਰਵਾਰ ਨੂੰ ਕਾਰਵਾਈ ਕੀਤੀ ਅਤੇ ਗੈਰ-ਕਾਨੂੰਨੀ ਇਮਾਰਤ ’ਤੇ ਉਸਾਰੀ ਰੋਕ ਦਿੱਤੀ। ਇਸ ਮੌਕੇ ਲੋਕਾਂ ਤੇ ਉਸਾਰੀ ਮਾਲਕ ਨਾਲ ਵਿਵਾਦ ਵੀ ਹੋਇਆ ਦੱਸਿਆ ਜਾ ਰਿਹਾ ਹੈ ਤੇ ਜਿਸ ਤੋਂ ਨਾਰਾਜ਼ ਲੋਕਾਂ ਨੇ ਤੁਰੰਤ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਕਮਿਸ਼ਨਰ ਨੇ ਬਾਰਾਂਦਰੀ ਥਾਣੇ ਦੇ ਐੱਸ.ਐੱਚ.ਓ. ਨੂੰ ਤਾਇਨਾਤ ਕੀਤਾ।ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਮਾਰਤ ਨੂੰ ਨਾ ਢਾਹਿਆ ਗਿਆ ਤਾਂ ਉਹ ਸੜਕਾਂ ’ਤੇ ਉਤਰ ਆਉਣਗੇ ਅਤੇ ਆਵਾਜਾਈ ਠੱਪ ਕਰ ਦੇਣਗੇ। ਭੀੜ ਦੀ ਅਗਵਾਈ ਕੌਂਸਲਰ ਦੇ ਪਤੀ ਅਸ਼ਵਨੀ ਢੰਡ ਕਰ ਰਹੇ ਸਨ। ਸੰਤ ਨਗਰ ਮੁਹੱਲੇ ਦੇ ਵਸਨੀਕਾਂ ਹਰਪ੍ਰੀਤ ਸਿੰਘ ਬਾਂਸਲ, ਇਕਬਾਲ ਸਿੰਘ, ਲਾਡੋਵਾਲੀ ਸਕੂਲ ਮਾਰਕੀਟ ਦੇ ਪ੍ਰਧਾਨ ਮਨਿੰਦਰ ਸਿੰਘ, ਚੇਅਰਮੈਨ ਅਨਿਲ ਖੰਨਾ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਚਰਨ ਸਿੰਘ, ਜਸਪ੍ਰੀਤ ਸਿੰਘ ਸੈਣੀ, ਨਰੇਸ਼ ਭਾਰਦਵਾਜ, ਕੁਲਵੰਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਮੁਹੱਲੇ ਦੀ ਗਲੀ ਦੇ ਕੋਨੇ ’ਤੇ ਬਣੀ ਇਹ ਗੈਰ-ਕਾਨੂੰਨੀ ਇਮਾਰਤ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਸ਼ਿਕਾਇਤਾਂ ਦੇ ਬਾਵਜੂਦ ਸਖ਼ਤ ਕਾਰਵਾਈ ਨਹੀਂ ਹੋ ਰਹੀ ਹੈ। ਇਹ ਮਾਮਲਾ ਪੁਲਿਸ ਸਟੇਸ਼ਨ ਤੱਕ ਪਹੁੰਚ ਗਿਆ ਹੈ। ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿ ਮਿਲਾਨੋ ਨੇ ਪੰਜਾਬ ਵਿੱਚ ਮਜ਼ਬੂਤ ਕੀਤੀ ਮੌਜੂਦਗੀ , ਜਲੰਧਰ ਵਿਚ ਖੋਲ੍ਹਿਆ ਪਹਿਲਾ ਹਾਈ - ਸਟ੍ਰੀਟ ਸਟੋਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਮੈਕਡੋਨਲ ਦੇ ਬਾਹਰ ਜੀ . ਟੀ . ਰੋਡ ਕੀਤਾ ਜਾਵੇਗਾ ਜਾਮ - ਸੁਖਬੀਰ ਸਿੰਘ ਕੁੱਕੜ ਪਿੰਡ
Ad Position 24