21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

11 ਸਤੰਬਰ ਨੂੰ ਹੋਣਗੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ , ਰਿਟਰਨਿੰਗ ਅਫ਼ਸਰਾਂ ਵਲੋਂ ਚੋਣ ਪ੍ਰੋਗਰਾਮ ਜਾਰੀ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ, ਸਕੱਤਰ ਸਮੇਤ ਵੱਖ-ਵੱਖ ਅਹੁਦਿਆਂ ਲਈ ਪੈਣਗੀਆਂ ਵੋਟਾਂ

ਜਲੰਧਰ, 20 ਅਗਸਤ (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰੀ ਕਮੇਟੀ ਦੇ ਵੱਖ-ਵੱਖ ਅਹੁਦਿਆਂ ਲਈ ਚੋਣਾਂ 11 ਸਤੰਬਰ ਨੂੰ ਕਰਵਾਈਆਂ ਜਾਣਗੀਆਂ। ਚੋਣਾਂ ਕਰਵਾਉਣ ਲਈ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ, ਜਿਸ ਦੀ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਬਾਰ ਦੀਆਂ ਚੋਣਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ।

Ad Position 21
No active advertisement
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਸਤੰਬਰ ’ਚ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਪ੍ਰੋਗਰਾਮ ਜਾਰੀ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਨਿਯੁਕਤ ਕੀਤੇ ਗਏ ਚੋਣ ਰਿਟਰਨਿੰਗ ਅਧਿਕਾਰੀ। ਤਸਵੀਰ-ਮੁਨੀਸ਼। 21-08-2026
ਜਲੰਧਰ, 20 ਅਗਸਤ (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰੀ ਕਮੇਟੀ ਦੇ ਵੱਖ-ਵੱਖ ਅਹੁਦਿਆਂ ਲਈ ਚੋਣਾਂ 11 ਸਤੰਬਰ ਨੂੰ ਕਰਵਾਈਆਂ ਜਾਣਗੀਆਂ। ਚੋਣਾਂ ਕਰਵਾਉਣ ਲਈ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ, ਜਿਸ ਦੀ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਬਾਰ ਦੀਆਂ ਚੋਣਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ। ਚੋਣਾਂ ਲਈ ਨਿਯੁਕਤ ਕੀਤੇ ਗਏ ਰਿਟਰਨਿੰਗ ਅਧਿਕਾਰੀਆਂ ’ਚ ਬੀ. ਐੱਸ. ਲੱਕੀ, ਸੰਜੀਵ ਬਾਂਸਲ, ਰਾਜੀਵ ਕੋਹਲੀ, ਸਤਨਾਮ ਸਿੰਘ ਹੁੰਦਲ, ਮਧੂ ਰਚਨਾ, ਤੇਜਿੰਦਰ ਧਾਲੀਵਾਲ, ਓ. ਪੀ. ਕੰਗਣੀਵਾਲ ਤੇ ਜੀ. ਐੱਲ. ਗਗਨੇਜਾ ਸ਼ਾਮਲ ਹਨ। ਚੋਣਾਂ ਸੰਬੰਧੀ ਰਿਟਰਨਿੰਗ ਅਧਿਕਾਰੀਆਂ ਦੀ ਮੀਟਿੰਗ ਵਿੱਚ ਆਉਣ ਵਾਲੀਆਂ ਚੋਣਾਂ ਦੀ ਮਿਤੀ, ਨਾਮਜ਼ਦਗੀ ਕਾਗਜ਼ ਭਰਨ ਅਤੇ ਵਾਪਸ ਲੈਣ ਦੀ ਮਿਤੀ ਤੈਅ ਕੀਤੀ ਗਈ। ਰਿਟਰਨਿੰਗ ਅਧਿਕਾਰੀ ਮਧੂ ਰਚਨਾ ਨੇ ਦੱਸਿਆ ਕਿ ਬਾਰ ਦੀਆਂ ਚੋਣਾਂ ਲਈ ਚਾਹਵਾਨ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ 2 ਤੇ 3 ਸਤੰਬਰ ਦੀ ਤਰੀਕ ਤੈਅ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੇ ਦੋਵੇਂ ਦਿਨ ਚਾਹਵਾਨ ਉਮੀਦਵਾਰ ਦੁਪਹਿਰ 12 ਤੋਂ 3 ਵਜੇ ਤਕ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦੇ ਹਨ। ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵੇਲੇ ਉਮੀਦਵਾਰ ਨਾਲ ਸਿਰਫ ਦੋ ਸਮਰਥਕ ਹੀ ਹੋਣੇ ਚਾਹੀਦੇ ਹਨ। ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਸਤੰਬਰ ਨੂੰ ਦੁਪਹਿਰ 1 ਤੋਂ 2 ਵਜੇ ਤਕ ਕੀਤੀ ਜਾਵੇਗੀ ਅਤੇ ਉਸੇ ਦਿਨ ਹੀ ਦੁਪਹਿਰ 2 ਤੋਂ 3 ਵਜੇ ਤਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਰਿਟਰਨਿੰਗ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਬਾਰ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ, ਸਕੱਤਰ, ਵਾਈਸ ਪ੍ਰਧਾਨ (ਮਹਿਲਾ), ਜੂਨੀਅਰ ਵਾਈਸ ਪ੍ਰਧਾਨ, ਜੁਆਇੰਟ ਸਕੱਤਰ, ਸਹਾਇਕ ਸਕੱਤਰ (ਮਹਿਲਾ) ਅਤੇ 10 ਕਾਰਜਕਾਰੀ ਮੈਂਬਰਾਂ (7 ਪੁਰਸ਼ ਤੇ 3 ਮਹਿਲਾ) ਲਈ ਵੋਟਾਂ 11 ਸਤੰਬਰ ਨੂੰ ਸਵੇਰੇ 8 ਤੋਂ ਲੈ ਕੇ ਸ਼ਾਮ 4 ਵਜੇ ਤਕ ਪੈਣਗੀਆਂ ਜਦੋਂਕਿ ਦੁਪਹਿਰ 1 ਤੋਂ 1.30 ਵਜੇ ਤੱਕ ਅੱਧੇ ਘੰਟੇ ਦੀ ਲੰਚ ਬ੍ਰੇਕ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਫੀਸ 15,000 ਰੁਪਏ, ਸੀਨੀਅਰ ਵਾਈਸ ਪ੍ਰਧਾਨ, ਸਕੱਤਰ ਤੇ ਵਾਈਸ ਪ੍ਰਧਾਨ (ਮਹਿਲਾ) ਦੇ ਅਹੁਦੇ ਲਈ ਫੀਸ 10,000 ਰੁਪਏ, ਜੂਨੀਅਰ ਵਾਈਸ ਪ੍ਰਧਾਨ, ਜੁਆਇੰਟ ਸਕੱਤਰ ਤੇ ਸਹਾਇਕ ਸਕੱਤਰ (ਮਹਿਲਾ) ਦੇ ਅਹੁਦੇ ਲਈ ਫੀਸ 4000 ਰੁਪਏ ਅਤੇ ਕਾਰਜਕਾਰੀ ਮੈਂਬਰ ਲਈ ਫੀਸ 2000 ਰੁਪਏ ਨਿਰਧਾਰਤ ਕੀਤੀ ਗਈ ਹੈ। ਰਿਟਰਨਿੰਗ ਅਧਿਕਾਰੀਆਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ 3500 ਦੇ ਕਰੀਬ ਵਕੀਲ ਸਾਹਿਬਾਨ ਦੀਆਂ ਵੋਟਾਂ ਦੀ ਸੂਚੀ ਤਿਆਰ ਹੋਈ ਹੈ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਵਾਲੇ ਮੈਂਬਰ ਵੋਟਰ ਕੋਲ ਬਾਰ ਦਾ ਸ਼ਨਾਖਤੀ ਕਾਰਡ ਹੋਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਫਰਵਰੀ ਵਿੱਚ ਹੋਣੀਆਂ ਸਨ ਪਰ ਬਾਰ ਕੌਂਸਲ ਪੰਜਾਬ ਦੀਆਂ ਚੋਣਾਂ ਹੋਣ ਕਰਕੇ ਇਹ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਜੋ ਹੁਣ ਹੋਣ ਜਾ ਰਹੀਆਂ ਹਨ। ਸਮਰਥਨ ਲੈਣ ਲਈ ਸੰਭਾਵੀ ਉਮੀਦਵਾਰਾਂ ਵਲੋਂ ਪ੍ਰਚਾਰ ਸ਼ੁਰੂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਅਹੁਦਿਆਂ ’ਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਕਈ ਮਹੀਨੇ ਪਹਿਲਾਂ ਹੀ ਆਪਣੇ ਬੈਨਰ ਜ਼ਿਲ੍ਹਾ ਕਚਹਿਰੀਆਂ ਵਿੱਚ ਵੱਖ-ਵੱਖ ਥਾਵਾਂ ’ਤੇ ਲਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵੋਟਰਾਂ ਵਕੀਲਾਂ ਨਾਲ ਵਿਅਕਤੀਗਤ ਤੌਰ ’ਤੇ ਵੀ ਸੰਪਰਕ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਚੋਣ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਜਿਮਖਾਨਾ ਕਲੱਬ ਦੀਆਂ ਚੋਣਾਂ - ਵੋਟਾਂ ਤੋਂ ਪਹਿਲਾਂ ਹੀ ਪ੍ਰੋਗਰੈਸਿਵ ਗਰੁੱਪ ਨੂੰ ਲੱਗਾ ਝਟਕਾ ਪ੍ਰੋ. ਵਿਪਨ ਝਾਂਜੀ ਨੇ ਸੈਕ... ਅਗਲੀ ਖ਼ਬਰ ਦਿ ਮਿਲਾਨੋ ਨੇ ਪੰਜਾਬ ਵਿੱਚ ਮਜ਼ਬੂਤ ਕੀਤੀ ਮੌਜੂਦਗੀ , ਜਲੰਧਰ ਵਿਚ ਖੋਲ੍ਹਿਆ ਪਹਿਲਾ ਹਾਈ - ਸਟ੍ਰੀਟ ਸਟੋਰ
Ad Position 24