23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਾਵਰਕਾਮ ਦੇ ਆਊਟ ਸੋਰਸ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ

ਜਲੰਧਰ, 22 ਅਗਸਤ (ਸ਼ਿਵ)-ਅੱਜ ਆਊਟ ਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ ਪਾਵਰਕਾਮ ਵਲੋਂ ਵਲੋਂ ਸਾਰੇ ਜਲੰਧਰ ਦੇ ਸਾਥੀਆਂ ਨੇ ਪ੍ਰਤਾਪ ਬਾਗ਼ ਬਿਜਲੀ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਿਸ ਵਿਚ ਕਰਮਚਾਰੀਆਂ ਵਲੋਂ ਦੱਸਿਆ ਗਿਆ ਕਿ ਸਰਕਾਰ ਤੇ ਬਿਜਲੀ ਮੈਨੇਜਮੈਂਟ ਪਿਛਲੇ ਕੁਝ ਮਹੀਨਿਆਂ ਤੋਂ ਸਾਡੇ ਨਾਲ ਵਾਅਦੇ ਕਰ ਕੇ ਮੁੱਕਰ ਰਹੇ ਹਨ । ਹਰ ਬਾਰ ਮੀਟਿੰਗ ਦੇ ਦਿੱਤੀ ਜਾਂਦੀ ਹੈ ਤੇ ਜਿਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਦਾ।

Ad Position 21
No active advertisement
ਅਜੀਤ ਡੈਸਕ 23-08-2026
ਜਲੰਧਰ, 22 ਅਗਸਤ (ਸ਼ਿਵ)-ਅੱਜ ਆਊਟ ਸੋਰਸ ਇੰਪਲਾਈਜ਼ ਫੈਡਰੇਸ਼ਨ ਪੰਜਾਬ ਪਾਵਰਕਾਮ ਵਲੋਂ ਵਲੋਂ ਸਾਰੇ ਜਲੰਧਰ ਦੇ ਸਾਥੀਆਂ ਨੇ ਪ੍ਰਤਾਪ ਬਾਗ਼ ਬਿਜਲੀ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਿਸ ਵਿਚ ਕਰਮਚਾਰੀਆਂ ਵਲੋਂ ਦੱਸਿਆ ਗਿਆ ਕਿ ਸਰਕਾਰ ਤੇ ਬਿਜਲੀ ਮੈਨੇਜਮੈਂਟ ਪਿਛਲੇ ਕੁਝ ਮਹੀਨਿਆਂ ਤੋਂ ਸਾਡੇ ਨਾਲ ਵਾਅਦੇ ਕਰ ਕੇ ਮੁੱਕਰ ਰਹੇ ਹਨ । ਹਰ ਬਾਰ ਮੀਟਿੰਗ ਦੇ ਦਿੱਤੀ ਜਾਂਦੀ ਹੈ ਤੇ ਜਿਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਦਾ। ਸਾਰੇ ਹੀ ਮੀਟਰ ਲੈਬ ਸਟੋਰ ਵਾਲੇ ਆਊਟ ਸੋਰਸ ਅਤੇ ਐਨ.ਸੀ.ਸੀ. ਕਾਮੇ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਹਨ। ਜਿਨ੍ਹਾਂ ਦੀ ਇੱਕੋ ਮੰਗ ਹੈ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਕਰੋ ਜੋ ਕਿ ਕਰਮਚਾਰੀਆਂ ਨੂੰ ਆਊਟ ਸੋਰਸ ਤੋਂ ਇਨ ਸੋਰਸ ਕੀਤਾ ਜਾਵੇ। ਅੱਜ ਰੋਸ ਪ੍ਰਦਰਸ਼ਨ ਵਿਚ ਅਨੁਰਾਧਾ, ਵੀਰਪਾਲ ,ਪੂਜਾ ਰਾਣੀ, ਏਕਤਾ, ਗੁਰਪ੍ਰੀਤ ਗੌਰਵ, ਪ੍ਰਦੀਪ ਸਿੰਘ, ਰਾਮ ਸਿੰਘ , ਅਮਿੱਤ ਕੁਮਾਰ ਅਤੇ ਬਾਕੀ ਸਾਥੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣਾ ਬੇਹੱਦ ਮੰਦਭਾਗਾ- ਗੋਲਡੀ ਭਾਟੀਆ ਅਗਲੀ ਖ਼ਬਰ ਬਰਤਾਨੀਆ ਦੇ ਸੰਸਦ ਮੈਂਬਰ ਢੇਸੀ ਵਲੋਂ ਪ੍ਰਵਾਸੀ ਮਾਮਲੇ ਮੰਤਰੀ ਰਵਜੋਤ ਸਿੰਘ ਨਾਲ ਮੁਲਾਕਾਤ
Ad Position 24