27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜੇ . ਪੀ . ਨਗਰ ਤੋਂ ਲੈ ਕੇ ਟਰਾਂਸਪੋਰਟ ਨਗਰ ਤੱਕ ਹਟਾਏ ਕਬਜ਼ੇ

ਜਲੰਧਰ, 26 ਅਗਸਤ (ਸ਼ਿਵ)-ਤਹਿਬਾਜ਼ਾਰੀ ਬਰਾਂਚ ਨੇ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਹਟਾਉਣ ਲਈ ਬੁੱਧਵਾਰ ਨੂੰ ਜੇ. ਪੀ.

Ad Position 21
No active advertisement
ਕਬਜ਼ੇ ਹਟਾਉਣ ਮੌਕੇ ਮੁਕੇਸ਼ ਸੇਠੀ ਤੇ ਨਿਗਮ ਟੀਮ ਦੇ ਮੈਂਬਰ। ਤਸਵੀਰ. ਜੀ. ਪੀ. ਸਿੰਘ 27-08-2026
ਜਲੰਧਰ, 26 ਅਗਸਤ (ਸ਼ਿਵ)-ਤਹਿਬਾਜ਼ਾਰੀ ਬਰਾਂਚ ਨੇ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਹਟਾਉਣ ਲਈ ਬੁੱਧਵਾਰ ਨੂੰ ਜੇ.ਪੀ. ਨਗਰ ਰੋਡ, ਮਕਸੂਦਾਂ ਅਤੇ ਟਰਾਂਸਪੋਰਟ ਨਗਰ ਵਿਚ ਸੜਕਾਂ ਅਤੇ ਜਨਤਕ ਥਾਵਾਂ ’ਤੇ ਕਾਰਵਾਈ ਕੀਤੀ। ਚਿਕ-ਚਿਕ ਹਾਊਸ ਤੋਂ 120 ਫੁੱਟੀ ਰੋਡ ਤੱਕ ਆਦਰਸ਼ ਨਗਰ, ਜੇ.ਪੀ. ਨਗਰ ਅਤੇ ਹਰਬੰਸ ਨਗਰ ਇਲਾਕੇ ਵਿਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੋਂ ਬਾਹਰ ਰੱਖੇ ਸਮਾਨ ਅਤੇ ਬੋਰਡ ਹਟਵਾਏ ਗਏ। ਇਸ ਦੌਰਾਨ ਰੇਹੜੀ-ਫੜ੍ਹੀ ਵਾਲਿਆਂ ਨੂੰ ਵੀ ਸੜਕ ਤੋਂ ਪਿੱਛੇ ਕੀਤਾ ਗਿਆ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਸਪਸ਼ਟ ਚਿਤਾਵਨੀ ਦਿੱਤੀ ਕਿ ਦੁਬਾਰਾ ਕਬਜ਼ੇ ਕਰਨ ’ਤੇ ਸਾਮਾਨ ਜ਼ਬਤ ਕਰਨ ਸਮੇਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤਹਿਬਾਜ਼ਾਰੀ ਐਡਹਾਕ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਮੁਕੇਸ਼ ਸੇਠੀ ਵੀ ਕਾਰਵਾਈ ਦੌਰਾਨ ਮੌਜੂਦ ਰਹੇ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੋਰਡ ਅਤੇ ਹੋਰ ਸਮਾਨ ਦੁਕਾਨਾਂ ਦੀ ਹੱਦ ਅੰਦਰ ਹੀ ਰੱਖਣ। ਉਨ੍ਹਾਂ ਕਿਹਾ ਕਿ ਕਈ ਦੁਕਾਨਦਾਰ 5 ਤੋਂ 10 ਫੁੱਟ ਤੱਕ ਸੜਕ ’ਤੇ ਬੋਰਡ ਅਤੇ ਸਮਾਨ ਲਗਾ ਦ ਿੰਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਰਵਾਈ ਤੋਂ ਪਹਿਲਾਂ ਮੁਕੇਸ਼ ਸੇਠੀ ਨੇ ਤਹਿਬਾਜ਼ਾਰੀ ਬਰਾਂਚ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਵਿਚ ਕਬਜ਼ਿਆਂ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ। ਮੀਟਿੰਗ ਵਿਚ ਸੁਪਰਡੈਂਟ ਕੁਲਵਿੰਦਰ ਸਿੰਘ, ਇੰਸਪੈਕਟਰ ਬਲਜਿੰਦਰ ਸਿੰਘ, ਇੰਸਪੈਕਟਰ ਆਤੁਸ਼, ਇੰਸਪੈਕਟਰ ਆਸ਼ੀਸ਼, ਕੁਲਦੀਪ ਅਤੇ ਪਾਰਸ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਮੁਕੇਸ਼ ਸੇਠੀ ਨੇ ਕਿਹਾ ਕਿ ਅਧਿਆਪਕ ਹਾਊਸ ਤੋਂ 120 ਫੁੱਟੀ ਰੋਡ ਤੱਕ ਅਕਸਰ ਟਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ। ਅਜਿਹੇ ਵਿਚ ਦੁਕਾਨਾਂ ਦੇ ਬਾਹਰ ਕੀਤਾ ਗਿਆ ਨਾਜਾਇਜ਼ ਕਬਜ਼ੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਕਬਜ਼ਾ ਮੁਕਤ ਰੱਖਣ ਲਈ ਨਿਗਮ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੇ ਮੰਗ ਕੀਤੀ ਕਿ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਕਬਜ਼ੇ ਹਟਾਏ ਜਾਣ ਤਾਂ ਜੋ ਲੋਕਾਂ ਨੂੰ ਸਮਾਨ ਦੀ ਖ਼ਰੀਦਦਾਰੀ ਕਰਨ ਲਈ ਕੋਈ ਪੇ੍ਰਸ਼ਾਨੀ ਨਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਕਰਾਟੇ ਮੁਕਾਬਲੇ ਸ਼ਾਨੋ - ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ‘ ਫੁਲਕਾਰੀ ਵੂਮੈਨ ਆਫ਼ ਜਲੰਧਰ ’ ਵਲੋਂ ਔਰਤਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਸਮਾਗਮ
Ad Position 24