27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

‘ ਕਾਊਂਟਡਾਊਨ ’..... ਜਿਮਖਾਨਾ ਕਲੱਬ ਚੋਣਾਂ ’ ਚ ਮਹਿਜ਼ ਤਿੰਨ ਦਿਨ ਬਾਕੀ - ਚੋਣ ਪ੍ਰਚਾਰ ਸਿਖ਼ਰ ’ ਤੇ ਅਚੀਵਰਜ਼ ਗਰੁੱਪ ਨੇ ਜਾਰੀ ਕੀਤਾ 20 ਨੁਕਾਤੀ ਚੋਣ ਮਨੋਰਥ ਪੱਤਰ

ਜਲੰਧਰ, 26 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ’ਚ ਮਹਿਜ ਹੁਣ ਤਿੰਨ ਦਿਨ ਦਾ ਸਮਾਂ ਹੀ ਰਹਿ ਜਾਣ ਕਾਰਨ ਉਮੀਦਵਾਰਾਂ ਨੇ ਅੱਡੀ-ਚੋਟੀ ਦਾ ਜ਼ੋਰ ਲਗਾਉਂਦੇ ਹੋਏ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਚੋਣਾਂ ਲੜ ਰਹੇ ਉਮੀਦਵਾਰਾਂ ਵਲੋਂ ਸ਼ੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ , ਨਿੱਜੀ ਤੌਰ ’ਤੇ ਫੋਨ ਸੁਨੇਹਿਆਂ ਅਤੇ ਕਲੱਬ ਮੈਂਬਰਾਂ ਨੂੰ ਮਿਲ ਕੇ ਆਪਣੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

Ad Position 21
No active advertisement
ਅਚੀਵਰਜ਼ ਗਰੁੱਪ ਦੇ ਉਮੀਦਵਾਰ ਅਮਿਤ ਕੁਕਰੇਜਾ ਤੇ ਉਨ੍ਹਾਂ ਦੇ ਸਾਥੀ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ। ਅਜੀਤ ਤਸਵੀਰ 27-08-2026
ਜਲੰਧਰ, 26 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ’ਚ ਮਹਿਜ ਹੁਣ ਤਿੰਨ ਦਿਨ ਦਾ ਸਮਾਂ ਹੀ ਰਹਿ ਜਾਣ ਕਾਰਨ ਉਮੀਦਵਾਰਾਂ ਨੇ ਅੱਡੀ-ਚੋਟੀ ਦਾ ਜ਼ੋਰ ਲਗਾਉਂਦੇ ਹੋਏ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਚੋਣਾਂ ਲੜ ਰਹੇ ਉਮੀਦਵਾਰਾਂ ਵਲੋਂ ਸ਼ੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ , ਨਿੱਜੀ ਤੌਰ ’ਤੇ ਫੋਨ ਸੁਨੇਹਿਆਂ ਅਤੇ ਕਲੱਬ ਮੈਂਬਰਾਂ ਨੂੰ ਮਿਲ ਕੇ ਆਪਣੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨੁੱਕੜ ਮੀਟਿੰਗਾਂ ਤੋਂ ਲੈ ਕੇ ਵੱਡੇ-ਵੱਡੇ ਹੋਟਲਾਂ ’ਚ ਪਾਰਟੀਆਂ ਦਾ ਦੌਰ ਵੀ ਨਾਲੋ-ਨਾਲ ਚੱਲ ਰਿਹਾ ਹੈ ਤੇ ਇਕ ਤਰ੍ਹਾਂ ਨਾਲ ਇਸ ਸਮੇਂ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਸਿਖਰ ’ਤੇ ਪਹੁੰਚ ਗਿਆ ਹੈ। ਹਾਲਾਂਕਿ ਇਹ ਚੋਣਾਂ ਮੁੱਖ ਤੌਰ ’ਤੇ ਅਚੀਵਰਜ਼ ਅਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਹੀ ਲੜੀਆਂ ਜਾ ਰਹੀਆਂ ਹਨ ਪਰ ਉਮੀਦਵਾਰਾਂ ਵਲੋਂ ਨਿੱਜੀ ਅਸਰ ਰਸੂਖ ਦੇ ਚੱਲਦਿਆਂ ਜਿੱਥੇ ਨਿੱਜੀ ਤੌਰ ’ਤੇ ਆਪਣੇ ਲਈ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਆਪਣੇ ਸਾਥੀਆਂ ਲਈ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਚੋਣਾਂ ’ਚ ਅਚੀਵਰਜ਼ ਗਰੁੱਪ ਵਲੋਂ ਸੈਕਟਰੀ ਦੇ ਅਹੁਦੇ ਲਈ ਅਮਿਤ ਕੁਕਰੇਜਾ, ਜੂਨੀਅਰ ਮੀਤ ਪ੍ਰਧਾਨ ਲਈ ਧੀਰਜ ਸੇਠ ਤੇ ਖਜ਼ਾਨਚੀ ਲਈ ਸੌਰਭ ਖੁੱਲ੍ਹਰ ਚੋਣ ਮੈਦਾਨ ’ਚ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੋਣ ਲੜ ਰਹੇ ਹਰਪ੍ਰੀਤ ਸਿੰਘ ਗੋਲਡੀ ਨਿਰਵਿਰੋਧ ਚੋਣ ਜਿੱਤ ਗਏ ਹਨ। ਉਨ੍ਹਾਂ ਦੀ ਵਿਰੋਧੀ ਉਮੀਦਵਾਰ ਸ੍ਰੀਮਤੀ ਅਨੂੰ ਮਾਟਾ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਨਾਲ ਉਨ੍ਹਾਂ ਦੀ ਜਿੱਤ ਦਾ ਰਸਤਾ ਸਾਫ ਹੋ ਗਿਆ ਸੀ। ਇਸ ਦੌਰਾਨ ਅਚੀਵਰਜ਼ ਗਰੁੱਪ ਵਲੋਂ 10 ਮੈਂਬਰੀ ਐਗਜ਼ੈਕਟਿਵ ਕਮੇਟੀ ਲਈ ਆਪਣੇ 9 ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ, ਜਿਨ੍ਹਾਂ ’ਚ ਨਿਤਿਨ ਬਹਿਲ, ਮਹਿੰਦਰ ਸਿੰਘ, ਐਮ. ਬੀ. ਬਾਲੀ, ਸ਼ਾਲਿਨੀ ਕਾਲੜਾ, ਸੀ. ਏ. ਰਾਜੀਵ ਬਾਂਸਲ, ਅਤੁਲ ਤਲਵਾੜ, ਵਿੰਨੀ ਸ਼ਰਮਾ ਧਵਨ, ਜੁਬਿਨ ਸ਼ੰਗਾਰੀ ਤੇ ਰਿਸ਼ੂ ਝਾਂਜੀ ਸ਼ਾਮਿਲ ਹਨ। ਓਧਰ ਪ੍ਰੋਗਰੈਸਿਵ ਗਰੁੱਪ ਵਲੋਂ ਸੈਕਟਰੀ ਦੇ ਅਹੁਦੇ ਲਈ ਵਿਜੇ ਸਹਿਦੇਵ, ਜੂਨੀਅਰ ਮੀਤ ਪ੍ਰਧਾਨ ਲਈ ਐਡਵੋਕੇਟ ਦਲਜੀਤ ਸਿੰਘ ਛਾਬੜਾ ਤੇ ਖਜ਼ਾਨਚੀ ਲਈ ਗੁਰਦਰਸ਼ਨ ਸਿੰਘ ਕੋਛੜ ਚੋਣ ਮੈਦਾਨ ’ਚ ਹਨ, ਜਦਕਿ ਐਗਜ਼ੈਕਟਿਵ ਕਮੇਟੀ ਲਈ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਤਰਨਜੋਤ ਸਿੰਘ ਸਿਡਾਨਾ, ਕੈਪਟਨ ਰਮਨ ਸਿੰਘ, ਜਸਮੀਤ ਛਾਬੜਾ, ਗਗਨਦੀਪ ਉੱਪਲ ਤੇ ਮਨਿੰਦਰ ਸਿੰਘ ਬੇਦੀ ਚੋਣ ਲੜ ਰਹੇ ਹਨ। ਇਸ ਦੌਰਾਨ ਇਕੋ ਇਕ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਸੈਕਟਰੀ ਦੇ ਅਹੁਦੇ ਲਈ ਚੋਣ ਮੈਦਾਨ ’ਚ ਹਨ ਤੇ ਉਨ੍ਹਾਂ ਦੇ ਚੋਣ ਮੈਦਾਨ ’ਚ ਆਉਣ ਨਾਲ ਸੈਕਟਰੀ ਦੇ ਅਹੁਦੇ ਲਈ ਤਿਕੋਣਾ ਤੇ ਬਾਕੀ ਅਹੁਦਿਆਂ ’ਤੇ ਸਿੱਧੇ ਮੁਕਾਬਲੇ ਹਨ। ਅਚੀਵਰਜ਼ ਗਰੁੱਪ ਨੇ ਜਾਰੀ ਕੀਤਾ ਆਪਣਾ ਚੋਣ ਮਨੋਰਥ ਪੱਤਰ— ਕਲੱਬ ਦੀਆਂ ਆਗਾਮੀ ਚੋਣਾਂ ਲਈ ਅਚੀਵਰਜ਼ ਗਰੁੱਪ ਨੇ ਆਪਣਾ 20 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਲੱਬ ਨੂੰ ਆਧੁਨਿਕ, ਪਾਰਦਰਸ਼ੀ, ਟਿਕਾਊ ਅਤੇ ਮੈਂਬਰ-ਹਿਤੈਸ਼ੀ ਬਣਾਉਣ ਲਈ ਆਪਣਾ ਵਿਜ਼ਨ ਪੇਸ਼ ਕੀਤਾ ਹੈ। ਇਸ ਮੌਕੇ ਅਮਿਤ ਕੁਕਰੇਜਾ ਦੀ ਅਗਵਾਈ ਹੇਠ ਸਮੂਹ ਉਮੀਦਵਾਰਾਂ ਤੇ ਅਚੀਵਰਜ਼ ਗਰੁੱਪ ਦੇ ਮੈਂਬਰਾਂ ਨੇ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਵਾਅਦਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਕਲੱਬ ਵਿੱਚ ਖਾਣੇ ਦੀ ਗੁਣਵੱਤਾ, ਮਾਤਰਾ ਅਤੇ ਸੇਵਾ ਵਿੱਚ ਸੁਧਾਰ ਕਰਕੇ ਮੈਂਬਰਾਂ ਨੂੰ ਬਿਹਤਰ ਡਾਇਨਿੰਗ ਅਨੁਭਵ ਮੁਹੱਈਆ ਕਰਵਾਇਆ ਜਾਵੇਗਾ । ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਉਪਹਾਰ ਸਕੀਮ ਲਈ ਯੋਗਤਾ ਦੀ ਉਮਰ 70 ਸਾਲ ਤੋਂ ਘਟਾ ਕੇ 65 ਸਾਲ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੋਤਰੇ ਅਤੇ ਪੋਤਰੀਆਂ ਲਈ ਮੈਂਬਰਸ਼ਿਪ ਟਰਾਂਸਫਰ ਦੀ ਸਹੂਲਤ ਪ੍ਰਾਪਤ ਕਰਨ ਲਈ ਯਤਨ ਕਰਨ ਅਤੇ ਕਲੱਬ ਦੇ ਵਿਹੜੇ ਵਿੱਚ ਨਿਯਮਤ ਮੈਡੀਕਲ ਕੈਂਪ ਲਗਾਏ ਜਾਣ ਦਾ ਵੀ ਭਰੋਸਾ ਦਿੱਤਾ ਹੈ। 70 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਨੂੰ ਆਪਣੇ ਪਰਿਵਾਰਾਂ ਸਮੇਤ ਗਜ਼ੀਬੋ ਦੀ ਮੁਫ਼ਤ ਵਰਤੋਂ ਕਰਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਸਕੁਐਸ਼, ਟੈਨਿਸ, ਸਵੀਮਿੰਗ ਅਤੇ ਹੋਰ ਸਹੂਲਤਾਂ ਸਬਸਿਡੀ ਵਾਲੀਆਂ ਦਰਾਂ ‘ਤੇ ਉਪਲਬਧ ਕਰਵਾਉਣ ਲਈ ਮਲਟੀ-ਯੂਟੀਲਿਟੀ ਕਾਰਡ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਸਵੀਮਿੰਗ ਪੂਲ ਨੂੰ ਕਵਰ ਕਰਕੇ ਆਧੁਨਿਕ ਬਣਾਉਣ ਦੀ ਯੋਜਨਾ ਵੀ ਰੱਖੀ ਹੈ। ਮੈਨੀਫੈਸਟੋ ਵਿੱਚ ਸਮਾਜ ਸੇਵਾ ਅਤੇ ਅੰਗਦਾਨ ਲਈ ਇੱਕ ਵਿਸ਼ੇਸ਼ ਪੋਰਟਫੋਲੀਓ ਬਣਾਉਣ ਦਾ ਵੀ ਪ੍ਰਸਤਾਵ ਹੈ। ਵਿੱਤੀ ਪਾਰ ਦਰਸ਼ਤਾ ਅਤੇ ਜਵਾਬਦੇਹੀ ਲਈ ਕਲੱਬ ਦੇ ਵਿੱਤੀ ਪ੍ਰਬੰਧ ਨੂੰ ਹੋਰ ਮਜ਼ਬੂਤ ਬਣਾਉਣ, ਸਹੀ ਬਜਟਿੰਗ, ਪ੍ਰੋਜੈਕਟਾਂ ਦੀ ਲਾਗਤ ਨਿਰਧਾਰਨ ਅਤੇ ਸਮੇਂ-ਸਮੇਂ ‘ਤੇ ਵਿੱਤੀ ਸਮੀਖਿਆ ਕਰਨ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ‘ਵਨ-ਕਲਿੱਕ ਮੈਂਬਰ ਸਰਵਿਸਿਜ਼’ ਤਹਿਤ ਬੁਕਿੰਗ, ਭੁਗਤਾਨ, ਖੇਡਾਂ ਦੇ ਸਲਾਟ, ਸਮਾਗਮਾਂ, ਐਲਾਨਾਂ, ਫੀਡਬੈਕ ਅਤੇ ਸ਼ਿਕਾਇਤਾਂ ਲਈ ਇੱਕ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਰਾਹੀਂ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਅਮਿਤ ਕੁਕਰੇਜਾ, ਧੀਰਜ ਸੇਠ, ਹਰਪ੍ਰੀਤ ਸਿੰਘ ‘ਗੋਲਡੀ’ , ਸੌਰਭ ਖੁੱਲਰ, ਨਿਤਿਨ ਬਹਿਲ, ਮੋਹਿੰਦਰ ਸਿੰਘ, ਸ਼ਾਲਿਨੀ ਕਾਲਰਾ, ਰਾਜੀਵ ਬਾਂਸਲ, ਅਤੁਲ ਤਲਵਾੜ, ਵਿਨੀ ਧਵਨ, ਐਮ. ਬੀ. ਬਾਲੀ, ਜੁਬਿਨ ਸ਼ੰਗਾਰੀ ਅਤੇ ਰਿਸ਼ੂ ਝਾਂਜੀ ਆਦਿ ਵੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ ਤੇ ‘ ਰੇਲ ਵਨ ਐਪ ’ ਰਾਹੀਂ ਟਿਕਟਾਂ ਖਰੀਦਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਅਗਲੀ ਖ਼ਬਰ 70 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਕਰਾਟੇ ਮੁਕਾਬਲੇ ਸ਼ਾਨੋ - ਸ਼ੌਕਤ ਨਾਲ ਸਮਾਪਤ
Ad Position 24