27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅਨੀਸ਼ ਭਾਰਦਵਾਜ ਤੇ ਮਾਨਿਆ ਰੱਲ੍ਹਣ ਨੇ ਜਿੱਤੇ ਜ਼ਿਲ੍ਹਾ ਬੈਡਮਿੰਟਨ ਖ਼ਿਤਾਬ ਸਾਬਕਾ ਨੈਸ਼ਨਲ ਖਿਡਾਰੀ ਕਮਲਜੀਤ ਸਿੰਘ ਕਾਕਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ

ਜਲੰਧਰ,26 ਅਗਸਤ(ਡਾ ਜਤਿੰਦਰ ਸਾਬੀ) ਚਾਰ ਦਿਨਾਂ ਦੀ ਇਨੋਸੈਂਟ ਹਾਰਟਸ ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਮੰਗਲਵਾਰ ਨੂੰ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਸਮਾਪਨ ਹੋਇਆ। ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਅਨੀਸ਼ ਭਾਰਦਵਾਜ ਨੇ ਜ਼ੋਰਾਵਰ ਸਿੰਘ ਨੂੰ 13-15, 15-8, 15-11 ਨਾਲ ਹਰਾ ਕੇ ਖਿਤਾਬ ਜਿੱਤਿਆ।

Ad Position 21
No active advertisement
ਡੀਸੀ ਜਲੰਧਰ ਵਰਜੀਤ ਵਾਲੀਆ ਅਤੇ ਪੀਬੀਏ ਸਕੱਤਰ ਰਿਤਿਨ ਖੰਨਾ ਸਾਬਕਾ ਨੈਸ਼ਨਲ ਖਿਡਾਰੀ ਕਮਲਜੀਤ ਸਿੰਘ ਕਾਕਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੰਦੇ ਹੋਏ। ਤਸਵੀਰ-ਜੀਪੀ ਸਿੰਘ। 27-08-2026
ਜਲੰਧਰ,26 ਅਗਸਤ(ਡਾ ਜਤਿੰਦਰ ਸਾਬੀ) ਚਾਰ ਦਿਨਾਂ ਦੀ ਇਨੋਸੈਂਟ ਹਾਰਟਸ ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਮੰਗਲਵਾਰ ਨੂੰ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਸਮਾਪਨ ਹੋਇਆ। ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਅਨੀਸ਼ ਭਾਰਦਵਾਜ ਨੇ ਜ਼ੋਰਾਵਰ ਸਿੰਘ ਨੂੰ 13-15, 15-8, 15-11 ਨਾਲ ਹਰਾ ਕੇ ਖਿਤਾਬ ਜਿੱਤਿਆ। ਇਸੇ ਤਰ੍ਹਾਂ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਮਾਨਿਆ ਰਲ੍ਹਨ ਨੇ ਮੌਜੂਦਾ ਚੈਂਪੀਅਨ ਸਮਰਿੱਧੀ ਭਾਰਦਵਾਜ ਨੂੰ 15-10, 15-11 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਦੋਵੇਂ ਸਿੰਗਲਜ਼ ਜੇਤੂਆਂ ਨੂੰ ਪੁਲੇਲਾ ਗੋਪੀਚੰਦ ਅਤੇ ਪੀਵੀ ਸਿੰਧੂ ਟਰਾਫੀ ਦੇ ਨਾਲ 21-21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਬੈਡਮਿੰਟਨ ਖੇਡ ਵਿਚ ਲੰਬੇ ਸਮੇਂ ਤੱਕ ਯੋਗਦਾਨ ਪਾਉਣ ਅਤੇ ਖੇਡ ਦੀ ਸੇਵਾ ਕਰਨ ਲਈ ਸਾਬਕਾ ਨੈਸ਼ਨਲ ਬੈਡਮਿੰਟਨ ਖਿਡਾਰੀ ਕਮਲਜੀਤ ਸਿੰਘ ਕਾਕਾ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਅਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮਹਿਮਾਨ ਡੀਸੀ ਜਲੰਧਰ ਸ਼੍ਰੀ ਵਰਜੀਤ ਵਾਲੀਆ ਨੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਦੀ ਅੰਤਰਿਮ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਨੋਸੈਂਟ ਹਾਰਟਸ ਗਰੁੱਪ ਦੇ ਡਾਇਰੈਕਟਰ ਡਾ. ਰੋਹਨ ਬੌਰੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ । ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ, ਜਲੰਧਰ ਦੇ ਇਤਿਹਾਸ ਵਿੱਚ ਪਹਿਲੀ ਵਾਰ 600 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਤੇ ਜੇਤੂਆਂ ਨੂੰ 5 ਲੱਖ ਰੁਪਏ ਦੇ ਨਕਦ ਇਨਾਮ ਅਤੇ ਹੋਰ ਆਕਰਸ਼ਕ ਇਨਾਮ ਦਿੱਤੇ ਗਏ। ਇਨਾਮ ਵੰਡ ਸਮਾਗਮ ਵਿੱਚ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਰਾਕੇਸ਼ ਖੰਨਾ, ਹਰਪ੍ਰੀਤ ਸਿੰਘ, ਪਲਵਿੰਦਰ ਜੂਨੇਜਾ ਅਤੇ ਧੀਰਜ ਸ਼ਰਮਾ ਵੀ ਮੌਜੂਦ ਰਹੇ। ਫਾਈਨਲ ਮੁਕਾਬਲਿਆਂ ਦੇ ਨਤੀਜੇ ਇਸ ਤਰਾਂ ਰਹੇ। ਅੰਡਰ-11 ਲੜਕਿਆਂ ਦੇ ਸਿੰਗਲਜ਼ ਵਿੱਚ ਵੰਸ਼ ਸ਼ਰਮਾ ਨੇ ਸਮਰਵੀਰ ਸਿੰਘ ਨੂੰ 15-13, 15-8 ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਡਰ-11 ਲੜਕੀਆਂ ਦੇ ਸਿੰਗਲਜ਼ ਵਿੱਚ ਸਮਰੀਤ ਕੌਰ ਨੇ ਆਰਾਧਿਆ ਨੂੰ 15-6, 15-12 ਨਾਲ ਹਰਾਇਆ। ਲੜਕੀਆਂ ਦੇ ਡਬਲਜ਼ ਵਿੱਚ ਅਮੀਰਾ ਅਤੇ ਰਿੰਜ਼ੇਨ ਸਿੰਘ ਨੇ ਸਰਗੁਣ ਬਜਾਜ ਅਤੇ ਸਰਗੁਣ ਕੌਰ ਨੂੰ 15-9, 15-9 ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਡਰ-13 ਲੜਕਿਆਂ ਦੇ ਸਿੰਗਲਜ਼ ਵਿੱਚ ਅਭਿਜੈ ਮਨਕਤਲਾ ਨੇ ਸਮਰਵੀਰ ਸਿੰਘ ਨੂੰ 15-9, 15-5 ਨਾਲ ਹਰਾ ਕੇ ਖਿਤਾਬ ਜਿੱਤਿਆ। ਲੜਕੀਆਂ ਦੇ ਸਿੰਗਲਜ਼ ਵਿੱਚ ਨਿਮਰਤ ਕੌਰ ਮਾਨ ਨੇ ਵਰਣਿਆ ਸੋਨੀ ਨੂੰ 15-6, 15-7 ਨਾਲ ਹਰਾਇਆ। ਨਿਮਰਤ ਕੌਰ ਮਾਨ ਅਤੇ ਵਰਣਿਆ ਸੋਨੀ ਨੇ ਲੜਕੀਆਂ ਦੇ ਡਬਲਜ਼ ਦਾ ਖਿਤਾਬ ਵੀ ਜਿੱਤਿਆ। ਉਨ੍ਹਾਂ ਨੇ ਆਇਨਾ ਚੋਪੜਾ ਅਤੇ ਹਰਗੁਣ ਕੌਰ ਨੂੰ 15-6, 15-8 ਨਾਲ ਹਰਾਇਆ। ਅੰਡਰ-15 ਲੜਕਿਆਂ ਦੇ ਸਿੰਗਲਜ਼ ਵਿੱਚ ਜ਼ੋਰਾਵਰ ਸਿੰਘ ਲੁਬਾਣਾ ਨੇ ਪਹਿਲਾ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਦਿਪਾਂਸ਼ ਕੁੰਦਰਾ ਨੂੰ 11-15, 15-12, 15-9 ਨਾਲ ਹਰਾਇਆ। ਲੜਕੀਆਂ ਦੇ ਸਿੰਗਲਜ਼ ਵਿੱਚ ਪ੍ਰਭਸਿਰਤ ਕੌਰ ਨੇ ਸੁਵੀਨ ਕੌਰ ਨੂੰ ਸਖ਼ਤ ਮੁਕਾਬਲੇ ਵਿੱਚ 17-15, 10-15, 15-8 ਨਾਲ ਹਰਾਇਆ। ਲੜਕੀਆਂ ਦੇ ਡਬਲਜ਼ ਵਿੱਚ ਮਾਇਰਾਹ ਚੋਪੜਾ ਅਤੇ ਸੁਵੀਨ ਕੌਰ ਨੇ ਨਿਮਰਤ ਕੌਰ ਮਾਨ ਅਤੇ ਪ੍ਰਭਸਿਰਤ ਕੌਰ ਨੂੰ 11-15, 17-15, 20-18 ਨਾਲ ਹਰਾ ਕੇ ਖਿਤਾਬ ਜਿੱਤਿਆ।ਅੰਡਰ-17 ਲੜਕਿਆਂ ਦੇ ਸਿੰਗਲਜ਼ ਵਿੱਚ ਜ਼ੋਰਾਵਰ ਸਿੰਘ ਨੇ ਮੰਥਨ ਡੋਗਰਾ ਨੂੰ 15-9, 15-9 ਨਾਲ ਹਰਾਇਆ। ਲੜਕੀਆਂ ਦੇ ਸਿੰਗਲਜ਼ ਵਿੱਚ ਸ਼ਿਵਾਲੀ ਸ਼ਰਮਾ ਨੇ ਸਿਮਰਪ੍ਰੀਤ ਕੌਰ ਨੂੰ 15-9, 11-15, 15-8 ਨਾਲ ਹਰਾਇਆ। ਲੜਕੀਆਂ ਦੇ ਡਬਲਜ਼ ਵਿੱਚ ਪ੍ਰਭਸਿਰਤ ਕੌਰ ਅਤੇ ਸੁਵੀਨ ਕੌਰ ਨੇ ਅਨੰਨਿਆ ਸ਼ਰਮਾ ਅਤੇ ਰਿਜ਼ੁਲ ਮਹਿਤਾ ਨੂੰ 15-4, 15-9 ਨਾਲ ਹਰਾਇਆ। ਅੰਡਰ-19 ਲੜਕਿਆਂ ਦੇ ਸਿੰਗਲਜ਼ ਵਿੱਚ ਜ਼ੋਰਾਵਰ ਸਿੰਘ ਨੇ ਸਮਰਥ ਭਾਰਦਵਾਜ ਨੂੰ 15-4, 15-11 ਨਾਲ ਹਰਾਇਆ। ਲੜਕੀਆਂ ਦੇ ਸਿੰਗਲਜ਼ ਵਿੱਚ ਸ਼ਿਵਾਲੀ ਸ਼ਰਮਾ ਨੇ ਸਿਮਰਪ੍ਰੀਤ ਕੌਰ ਨੂੰ ਸਖ਼ਤ ਮੁਕਾਬਲੇ ਵਿੱਚ 14-16, 15-12, 15-12 ਨਾਲ ਹਰਾਇਆ। ਮਹਿਲਾ ਡਬਲਜ਼ ਦੇ ਫਾਈਨਲ ਵਿੱਚ ਮਾਨਿਆ ਰਲ੍ਹਨ ਅਤੇ ਸਿਮਰਪ੍ਰੀਤ ਕੌਰ ਨੇ ਰਿਆ ਕੁੰਦਰਾ ਅਤੇ ਸਮਰਿੱਧੀ ਭਾਰਦਵਾਜ ਨੂੰ 15-9, 15-9 ਨਾਲ ਹਰਾ ਕੇ ਖਿਤਾਬ ਜਿੱਤਿਆ।ਮਾਸਟਰਜ਼ ਵਰਗ ਵਿੱਚ ਵੀ ਖਿਡਾਰੀਆਂ ਵਿਚਕਾਰ ਕਾਫ਼ੀ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਪੁਰਸ਼ 40+ ਸਿੰਗਲਜ਼ ਵਿੱਚ ਵਿਕਾਸ ਖੰਨਾ ਨੇ ਸੂਰਜ ਰਾਏ ਖੁੱਲਰ ਨੂੰ 15-10, 14-16, 15-13 ਨਾਲ ਹਰਾਇਆ। ਪੁਰਸ਼ 50+ ਵਿੱਚ ਮਨੀਸ਼ ਅਗਰਵਾਲ ਨੇ ਕਮਲਜੀਤ ਨੂੰ 9-15, 17-15, 15-7 ਨਾਲ ਹਰਾਇਆ। ਪੁਰਸ਼ 55+ ਵਿੱਚ ਸੰਤੋਖ ਸਿੰਘ ਨੇ ਰਾਜੀਵ ਹਾਂਡਾ ਨੂੰ 15-11, 15-2 ਨਾਲ ਹਰਾਇਆ। ਪੁਰਸ਼ 60+ ਦਾ ਖਿਤਾਬ ਰਾਮ ਲਖਨ ਨੇ ਸੁਧਾਕਰ ਸ਼ਰਮਾ ਨੂੰ 15-12, 15-11 ਨਾਲ ਹਰਾ ਕੇ ਜਿੱਤਿਆ।
Ad Position 22
No active advertisement
ਪਿਛਲੀ ਖ਼ਬਰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਰੌਣਕਾਂ , ਰੱਖੜੀਆਂ ਤੇ ਮਠਿਆਈਆਂ ਦੀ ਵਧੀ ਮੰਗ ਅਗਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ ਤੇ ‘ ਰੇਲ ਵਨ ਐਪ ’ ਰਾਹੀਂ ਟਿਕਟਾਂ ਖਰੀਦਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ
Ad Position 24