27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਵਿੰਦਰ ਸੰਧੂ ਦੀ ਪੁਸਤਕ ‘ ਜਿਊਂਦੇ ਸ਼ਹੀਦ ’ ’ ਤੇ ਹੋਈ ਵਿਚਾਰ ਚਰਚਾ

ਜਲੰਧਰ, 26 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 27-08-2026
ਜਲੰਧਰ, 26 ਅਗਸਤ (ਐੱਮ. ਐੱਸ. ਲੋਹੀਆ) - ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਨਾਮਵਰ ਸਾਹਿਤਕਾਰਾ ਬੀਬੀ ਸਵਿੰਦਰ ਸੰਧੂ ਦੀ ਦੂਜੀ ਵਾਰ ਛੱਪ ਕੇ ਆਈ ਪੁਸਤਕ ‘ਜਿਊਂਦੇ ਸ਼ਹੀਦ’ ਬਾਰੇ ਵਿਚਾਰ ਚਰਚਾ ਕੀਤੀ ਗਈ। ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ’ਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨ ਸਕੱਤਰ ਪ੍ਰੋ. ਸੰਧੂ ਵਰਿਆਣਵੀ, ਸਵਿੰਦਰ ਸੰਧੂ, ਪ੍ਰੋ. ਬਲਦੇਵ ਸਿੰਘ ਬੱਲੀ, ਡਾ. ਸੋਮਾ ਸਬਲੋਕ, ਡਾ. ਕੰਵਲ ਭੱਲਾ ਅਤੇ ਕੁਲਦੀਪ ਸਿੰਘ ਬੇਦੀ ਬਿਰਾਜਮਾਨ ਰਹੇ। ਮੰਚ ਸੰਚਾਲਨ ਕਰ ਰਹੇ ਉੱਘੇ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਸਵਿੰਦਰ ਸੰਧੂ ਦੀ ਕਾਵਿ ਕਲਾ ਅਤੇ ਸਾਹਿਤਕ ਸਫ਼ਰ ਬਾਰੇ ਗੱਲ ਕੀਤੀ। ਡਾ. ਸੋਮਾ ਸਬਲੋਕ ਨੇ ‘ਜਿਊਂਦੇ ਸ਼ਹੀਦ’ ਬਾਰੇ ਸ਼ਾਨਦਾਰ ਤ ੇ ਪ੍ਰਭਾਵਸ਼ਾਲੀ ਪਰਚਾ ਪੜ੍ਹਦਿਆਂ ਕਿਹਾ ਕਿ ਨਿਬੰਧ ਪੁਸਤਕ ਜਿਊਂਦੇ ਸ਼ਹੀਦ ’ਚ ਸੈਨਿਕਾਂ ਦੀ ਬਹਾਦਰੀ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਸਵਿੰਦਰ ਸੰਧੂ ਦੇ ਜੀਵਨ ਸਾਥੀ ਕਰਨਲ ਜਗਬੀਰ ਸਿੰਘ ਸੰਧੂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਭਾਰਤੀ ਸੈਨਾ ’ਚ ਸੇਵਾ ਨਿਭਾਉਂਦਾ ਆ ਰਿਹਾ ਹੈ, ਤੇ ਇਸ ਪੁਸਤਕ ’ਚ ਦੱਸਿਆ ਗਿਆ ਹੈ, ਕਿ ਸਵਿੰਦਰ ਸੰਧੂ ਦੇ ਜੇਠ ਸੌਰਯਾਵੀਰ ਕੈਪਟਨ ਕੰਵਲਜੀਤ ਸਿੰਘ ਦੀ ਹਿੰਮਤ ਅਤੇ ਬਹਾਦਰੀ ਸਦਕਾ ਅੱਜ ਫਿਰੋਜ਼ਪੁਰ ਭਾਰਤ ਦਾ ਹਿੱਸਾ ਹੈ, ਨਹੀਂ ਤਾਂ 1971 ਦੀ ਜੰਗ ’ਚ ਇਹ ਪਾਕਿਸਤਾਨ ਦੇ ਕਬਜ਼ੇ ਹੇਠ ਆ ਸਕਦਾ ਸੀ। ਮੌਕੇ ਤੇ ਡਾ. ਬਲਦੇਵ ਸਿੰਘ ਬੱਦਨ, ਭਗਵੰਤ ਰਸੂਲਪੁਰੀ, ਮੋਹਨ ਮਤਿਆਲਵੀ, ਨੱਕਾਸ਼ ਚਿੱਤੇਵਾਣੀ, ਹਰਜਿੰਦਰ ਜਿੰਦੀ, ਕਰਨਲ ਜਗਬੀਰ ਸਿੰਘ ਸੰਧੂ, ਜੋਗਿੰਦਰ ਸਿੰਘ ਸੰਧੂ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਿਸਟਰੀਅਲ ਕਾਮਿਆਂ ਦੀ ਹੜਤਾਲ ਜਾਰੀ ਰਹਿਣ ਕਾਰਨ ਸਰਕਾਰੀ ਦਫ਼ਤਰਾਂ ’ ਚ ਲੋਕਾਂ ਦੀ ਆਮਦ ਨਾਮਾਤਰ ਅਗਲੀ ਖ਼ਬਰ ਮਹੀਨਾ ਪਹਿਲਾਂ ਜੇਲ੍ਹ ’ ਚੋਂ ਜ਼ਮਾਨਤ ’ ਤੇ ਬਾਹਰ ਆਈ ਔਰਤ 201 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
Ad Position 24