ਡਰੋਲੀ ਕਲਾਂ ਵਿਖੇ ਸ਼ਹੀਦ ਬਾਬਾ ਮੱਤੀ ਯਾਦਗਾਰੀ ਖੇਡ ਮੇਲੇ ਦੇ ਪੋਸਟਰ ਜਾਰੀ
ਆਦਮਪੁਰ, 26 ਅਗਸਤ (ਹਰਪ੍ਰੀਤ ਸਿੰਘ)- ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਵਿੱਚ ਡਰੋਲੀ ਕਲਾਂ ਵਿਖੇ ਸਾਲਾਨਾ ਖੇਡ ਮੇਲੇ ਪਿੰਡ ਡਰੋਲੀ ਕਲਾਂ ਦੀ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਸਬੰਧੀ ਪੋਸਟਰ ਜਾਰੀ ਕਰਦੇ ਪ੍ਰਧਾਨ ਕੁਲਵਿੰਦਰ ਸਿੰਘ ਸਮੇਤ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 31 ਅਗਸਤ ਤੋਂ 6 ਸਤੰਬਰ ਤੱਕ ਚੱਲਣ ਵਾਲੇ ਇਸ ਖੇਡਾਂ ਦੇ ਮਹਾਕੁੰਭ ਵਿਚ ਆਲ ਓਪਨ ਕਬੱਡੀ, ਫੁੱਟਬਾਲ ਵਾਲੀਬਾਲ, ਐਥਲੈਟਿਕਸ ਮੀਟ, ਲੜਕਿਆਂ ਅਤੇ ਲੜਕਿਆਂ ਦੀਆਂ ਮੀਟਰ ਅੰਡਰ-14 ਅੰਡਰ-12 ਦੌੜਾ, ਜੈਵਲਿਨ ਥਰੋ (ਓਪਨ) ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਈਵੈਂਟ ਕਰਵਾਏ।
ਆਦਮਪੁਰ, 26 ਅਗਸਤ (ਹਰਪ੍ਰੀਤ ਸਿੰਘ)- ਸ਼ਹੀਦ ਬਾਬਾ ਮੱਤੀ ਜੀ ਦੀ ਪਵਿੱਤਰ ਯਾਦ ਵਿੱਚ ਡਰੋਲੀ ਕਲਾਂ ਵਿਖੇ ਸਾਲਾਨਾ ਖੇਡ ਮੇਲੇ ਪਿੰਡ ਡਰੋਲੀ ਕਲਾਂ ਦੀ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਸਬੰਧੀ ਪੋਸਟਰ ਜਾਰੀ ਕਰਦੇ ਪ੍ਰਧਾਨ ਕੁਲਵਿੰਦਰ ਸਿੰਘ ਸਮੇਤ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 31 ਅਗਸਤ ਤੋਂ 6 ਸਤੰਬਰ ਤੱਕ ਚੱਲਣ ਵਾਲੇ ਇਸ ਖੇਡਾਂ ਦੇ ਮਹਾਕੁੰਭ ਵਿਚ ਆਲ ਓਪਨ ਕਬੱਡੀ, ਫੁੱਟਬਾਲ ਵਾਲੀਬਾਲ, ਐਥਲੈਟਿਕਸ ਮੀਟ, ਲੜਕਿਆਂ ਅਤੇ ਲੜਕਿਆਂ ਦੀਆਂ ਮੀਟਰ ਅੰਡਰ-14 ਅੰਡਰ-12 ਦੌੜਾ, ਜੈਵਲਿਨ ਥਰੋ (ਓਪਨ) ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਈਵੈਂਟ ਕਰਵਾਏ। ਇਸ ਤੋਂ ਇਲਾਵਾ ਬੈਲ ਗੱਡੀਆਂ ਦੀਆਂ ਦੌੜਾਂ ਅਤੇ ਐਥਲੈਟਿਕਸ ਮੁਕਾਬਲੇ ਖੇਡ ਪ੍ਰੇਮੀਆਂ ਲਈ ਮੁੱਖ ਆਕਰਸ਼ਣ ਦਾ ਕੇਂਦਰ ਰਹਿਣਗੇ। ਸ਼ਹੀਦ ਬਾਬਾ ਮੱਤੀ ਮੈਮੋਰੀਅਲ ਸੁਸਾਇਟੀ ਪ੍ਰਧਾਨ ਕੁਲਵਿੰਦਰ ਸਿੰਘ, ਉਪ ਪ੍ਰਧਾਨ ਗੁਰਮੀਤ ਸਿੰਘ, ਦਵਿੰਦਰ ਸਿੰਘ ਅਤੇ ਰਣਵੀਰ ਸਿੰਘ ਖਜਾਨਚੀ, ਅਮਰੀਕ ਸਿੰਘ ਪ੍ਰਿੰਸੀਪਲ. ਇੰਚਾਰਜ ਹਰਪ੍ਰੀਤ ਬਬਲ ਸਮੂਹ ਨਗਰ ਨਿਵਾਸੀਆਂ ਵਲੋਂ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਖੇਡ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।