28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬ੍ਰਹਮਾ ਕੁਮਾਰੀਆਂ ਵਲੋਂ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ

ਜਲੰਧਰ, 27 ਅਗਸਤ (ਸ਼ਿਵ)- ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ-ਵਿਦਿਆਲਾ ਜਲੰਧਰ ਦੀ ਗਰੀਨ ਪਾਰਕ ਸ਼ਾਖਾ ਦੀ ਅਗਵਾਈ ਹੇਠ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਸ਼ਹਿਰ ਦੇ ਵੱਡੀ ਗਿਣਤੀ ਵਿਚ ਉੱਘੇ ਨਾਗਰਿਕਾਂ, ਬੁੱਧੀਜੀਵੀਆਂ ਤੇ ਸ਼ਰਧਾਲੂਆਂ ਨੇ ਇਸ ਵਿਸ਼ੇਸ਼ ਸਮਾਗਮ ਵਿਚ ਹਿੱਸਾ ਲਿਆ ਤੇ ਬ੍ਰਹਮ ਸੰਦੇਸ਼ ਅਤੇ ਰਕਸ਼ਾ ਸੂਤਰ ਤੋਂ ਲਾਭ ਉਠਾਇਆ।

Ad Position 21
No active advertisement
ਅਜੀਤ ਡੈਸਕ 28-08-2026
ਜਲੰਧਰ, 27 ਅਗਸਤ (ਸ਼ਿਵ)- ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ-ਵਿਦਿਆਲਾ ਜਲੰਧਰ ਦੀ ਗਰੀਨ ਪਾਰਕ ਸ਼ਾਖਾ ਦੀ ਅਗਵਾਈ ਹੇਠ ਰੱਖੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਸ਼ਹਿਰ ਦੇ ਵੱਡੀ ਗਿਣਤੀ ਵਿਚ ਉੱਘੇ ਨਾਗਰਿਕਾਂ, ਬੁੱਧੀਜੀਵੀਆਂ ਤੇ ਸ਼ਰਧਾਲੂਆਂ ਨੇ ਇਸ ਵਿਸ਼ੇਸ਼ ਸਮਾਗਮ ਵਿਚ ਹਿੱਸਾ ਲਿਆ ਤੇ ਬ੍ਰਹਮ ਸੰਦੇਸ਼ ਅਤੇ ਰਕਸ਼ਾ ਸੂਤਰ ਤੋਂ ਲਾਭ ਉਠਾਇਆ। ਗਰੀਨ ਪਾਰਕ ਸੇਵਾ ਕੇਂਦਰ ਦੀ ਇੰਚਾਰਜ ਰਾਜਯੋਗਿਨੀ ਬ੍ਰਹਮਾ ਕੁਮਾਰੀ ਰੇਖਾ ਦੀਦੀ ਨੇ ਰੱਖੜੀ ਦੇ ਡੂੰਘੇ ਅਧਿਆਤਮਿਕ ਰਹੱਸ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪਵਿੱਤਰਤਾ ਦਾ ਅਟੁੱਟ ਪ੍ਰਣ: ਰੱਖੜੀ ਸਿਰਫ਼ ਧਾਗੇ ਬੰਨ੍ਹਣ ਦਾ ਇੱਕ ਧਰਮ ਨਿਰਪੱਖ ਤਿਉਹਾਰ ਨਹੀਂ ਹੈ, ਸਗੋਂ ਇਹ ਆਤਮਾ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਵਰਗੇ ਵਿਕਾਰਾਂ ਤੋਂ ਮੁਕਤ ਕਰਦਾ ਹੈ ਤੇ ਜੀਵਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਮਦਦ ਕਰਦਾ ਹੈ। ਇਸ ਮੌਕੇ ਮੇਅਰ ਵਨੀਤ ਧੀਰ ਅਤੇ ਹੋਰਾਂ ਦੇ ਵਿਸ਼ੇਸ਼ ਤੌਰ ’ਤੇ ਪੁੱਜਣ ’ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਬ੍ਰਹਮਾ ਕੁਮਾਰੀ ਮੀਰਾ ਦੀਦੀ ਰੱਖੜੀ ਦੇ ਵਿਹਾਰਕ ਅਤੇ ਨੈਤਿਕ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰਾਜਯੋਗਨੀ ਰੇਖਾ ਦੀਦੀ ਅਤੇ ਮੀਰਾ ਦੀਦੀ ਨੇ ਸਾਰੇ ਸ਼ਰਧਾਲੂਆਂ ਦੇ ਤਿਲਕ ਲਗਾਇਆ ਤੇ ਰੱਕਸ਼ਾ ਸੂਤਰ ਬੰਨ੍ਹਿਆ ਤੇ ਈਸ਼ਵਰੀ ਸੌਗਾਤ ਤੇ ਪ੍ਰਸਾਦ ਵੰਡਿਆ।
Ad Position 22
No active advertisement
ਪਿਛਲੀ ਖ਼ਬਰ ਬੂਟਾ ਪਿੰਡ ਦੇ ਘਰ ’ਚ ਅਣਪਛਾਤੇ ਵਿਅਕਤੀਆਂ ਵਲੋਂ ਬਿਜਲੀ ਮੀਟਰ, ਟੀ.ਵੀ. ਸਮੇਤ ਸਾਮਾਨ ਦੀ ਭੰਨ-ਤੋੜ ਅਗਲੀ ਖ਼ਬਰ 150 ਥਾਵਾਂ ’ਤੇ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਪ੍ਰਸਾਰਨ- ਸਰੀਨ
Ad Position 24