28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਆਕਾਸ਼ਵਾਣੀ ਦੇ ‘ ਸਿਰਜਣਾ ’ ਪ੍ਰੋਗਰਾਮ ’ ਚ ਚਿੱਤਰਕਾਰ ਇੰਦਰਜੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ 30 ਨੂੰ

ਜਲੰਧਰ, 27 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 28-08-2026
ਜਲੰਧਰ, 27 ਅਗਸਤ (ਐੱਮ. ਐੱਸ. ਲੋਹੀਆ) - ਆਕਾਸ਼ਵਾਣੀ ਜਲੰਧਰ ਵਲੋਂ ਕਲਾ ਅਤੇ ਸਿਰਜਣਾਤਮਕਤਾ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ‘ਸਿਰਜਣਾ’ 30 ਅਗਸਤ, ਦਿਨ ਐਤਵਾਰ ਨੂੰ ਸ਼ਾਮ 4.03 ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ’ਚ ਜਲੰਧਰ ਦੇ ਜਾਣੇ-ਪਛਾਣੇ ਚਿੱਤਰਕਾਰ ਇੰਦਰਜੀਤ ਸਿੰਘ ਨਾਲ ਕਲਾ ਦੇ ਵੱਖ-ਵੱਖ ਪਹਿਲੂਆਂ ‘ਤੇ ਖ਼ਾਸ ਚਰਚਾ ਕੀਤੀ ਜਾਵੇਗੀ। ਇਸ ਗੱਲਬਾਤ ਦੌਰਾਨ ਪ੍ਰਸਿੱਧ ਪੰਜਾਬੀ ਲੇਖਿਕਾ ਬਲਜੀਤ ਬੱਲ ਵਲੋਂ ਚਿੱਤਰਕਾਰ ਇੰਦਰਜੀਤ ਸਿੰਘ ਨਾਲ ਕਲਾ ਦੀਆਂ ਪਰਤਾਂ, ਰੰਗਾਂ ਦੀ ਖ਼ੂਬਸੂਰਤ ਦੁਨੀਆ, ਰਚਨਾਤਮਕ ਸੋਚ ਅਤੇ ਇਕ ਕਲਾਕਾਰ ਦੇ ਸਿਰਜਣਾਤਮਕ ਅਨੁਭਵਾਂ ਬਾਰੇ ਸਵਾਲ-ਜਵਾਬ ਕੀਤੇ ਜਾਣਗੇ। ਪ੍ਰੋਗਰਾਮ ਦਾ ਨਿਰਦੇਸ਼ਨ ਡਾਇਰੈਕਟਰ ਪ੍ਰਭਜੋਤ ਕੌਰ ਅਤੇ ਰਿਕਾਰਡਿੰਗ ਦੀਪਤੀ (ਰਿਕਾਰਡਿਸਟ) ਵਲੋਂ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਓਲੀਵੀਆ ਸਕੂਲ ਦੀ ਜ਼ਿਲ੍ਹਾ ਪੱਧਰੀ ਬਾਸਕਟਬਾਲ ’ ਚ ਸ਼ਾਨਦਾਰ ਉਪਲਬਧੀ ਅੰਡਰ-14, 17 ਤੇ 19 ਗਰਲਜ਼ ਟੀਮਾਂ ਨੇ... ਅਗਲੀ ਖ਼ਬਰ ਨਗਰ ਨਿਗਮ ਨੂੰ ਮਿਲਣਗੇ 2 ਹੋਰ ਸੰਯੁਕਤ ਕਮਿਸ਼ਨਰ ਮੁੱਖ ਦਫ਼ਤਰ ’ਚ ਲੋਕਾਂ ਨੂੰ ਨਹੀਂ ਮਾਰਨੇ ਪੈਣਗੇ ਚੱਕਰ
Ad Position 24