ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਦਾ ਰਸਾਲਾ ‘ਮੰਤਵ’ ਰਿਲੀਜ਼
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਦਾ ਸਾਹਿਤਕ ਰਸਾਲਾ ‘ਮੰਤਵ’ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ , ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ.
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਦਾ ਸਾਹਿਤਕ ਰਸਾਲਾ ‘ਮੰਤਵ’ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ , ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਿੰਦਰ ਪਾਲ ਮੰਡ ਅਤੇ ਵਿਭਾਗ ਦੇ ਹੋਰ ਅਧਿਆਪਕ ਸਾਹਿਬਾਨ ਦੁਆਰਾ ਰਿਲੀਜ਼ ਕੀਤਾ ਗਿਆ । ਇਸ ਮੈਗਜ਼ੀਨ ਨੂੰ ਰਿਲੀਜ਼ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਨੇ ਹਮੇਸ਼ਾ ਹੀ ਸਾਹਿਤਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਮੋਹਰੀ ਭੂਮਿਕਾ ਨਿਭਾਈ ਹੈ । ਡਾ. ਸੁਰਿੰਦਰ ਮੰਡ ਨੇ ਕਿਹਾ ਕਿ ਮੰਤਵ ਰਸਾਲੇ ਦਾ ਸਾਹਿਤਕ ਅਤੇ ਸੱਭਿਆਚਾਰਕ ਵਟਾਂਦਰੇ ’ਚ ਮਹੱਤਵਪੂਰਨ ਯੋਗਦਾਨ ਹੈ । ਉਨ੍ਹਾਂ ‘ਮੰਤਵ’ ਦੇ ਨਵੇਂ ਅੰਕ ਨੂੰ ਖੁਸ਼ਆਮਦੀਦ ਆਖਿਆ। ਜ਼ਿਕਰਯੋਗ ਹੈ ਕਿ ਮੰਤਵ ਰਸਾਲਾ ਬਿਆਸ ਤੋਂ ਛਾਪਦਾ ਹੈ ਤੇ ਇਸ ਦੇ ਮੁੱਖ ਸੰਪਾਦਕ ਸ਼੍ਰੀ ਵਿਸ਼ਾਲ ਹਨ। ਇਸ ਮੌਕੇ ਕਾਲਜ ਦੇ ਡਾ. ਸੁਖਦੇਵ ਸਿੰਘ ਨਾਗਰਾ, ਪ੍ਰੋ. ਕੁਲਦੀਪ ਸੋਢੀ , ਪ੍ਰੋ. ਸੰਦੀਪ ਸਿੰਘ ਤੇ ਪ੍ਰੋ. ਸਰਬਜੀਤ ਸਿੰਘ ਹਾਜ਼ਰ ਸਨ ।