02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਦਾਇਗੀਆਂ ਨਾ ਮਿਲਣ ਤੋਂ ਨਿਗਮ ਠੇਕੇਦਾਰ ਨਾਰਾਜ਼, ਮੇਅਰ ਨੂੰ ਮਿਲਣ ਪੁੱਜੇ ਦਫ਼ਤਰ

ਜਲੰਧਰ, 1 ਸਤੰਬਰ (ਸ਼ਿਵ)- ਨਗਰ ਨਿਗਮ ਵਲੋਂ ਅਦਾਇਗੀਆਂ ਜਾਰੀ ਨਾ ਹੋਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਕਥਿਤ ਤੌਰ ’ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਬੀ. ਐਂਡ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਜਲੰਧਰ, 1 ਸਤੰਬਰ (ਸ਼ਿਵ)- ਨਗਰ ਨਿਗਮ ਵਲੋਂ ਅਦਾਇਗੀਆਂ ਜਾਰੀ ਨਾ ਹੋਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਕਥਿਤ ਤੌਰ ’ਤੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਬੀ. ਐਂਡ. ਆਰ. ਦੇ ਕਰੀਬ 10 ਤੋਂ 15 ਠੇਕੇਦਾਰ ਮੰਗਲਵਾਰ ਨੂੰ ਨਗਰ ਨਿਗਮ ਦਫ਼ਤਰ ਵਿਖੇ ਮੇਅਰ ਵਨੀਤ ਧੀਰ ਨੂੰ ਮਿਲਣ ਲਈ ਪਹੁੰਚੇ। ਠੇਕੇਦਾਰ ਆਪਣੀਆਂ ਰੁਕੀਆਂ ਹੋਈਆਂ ਪੇਮੈਂਟਾਂ ਸੰਬੰਧੀ ਮੇਅਰ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਮੇਅਰ ਦਾ ਦਫ਼ਤਰ ਬੰਦ ਹੋਣ ਅਤੇ ਤਾਲਾ ਲੱਗਾ ਦੇਖ ਕੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਨਗਰ ਨਿਗਮ ਵੱਲ ਠੇਕੇਦਾਰਾਂ ਦੀ ਕਰੋੜਾਂ ਰੁਪਏ ਦੀਆਂ ਰਕਮਾਂ ਬਕਾਇਆ ਹਨ, ਜਿਸ ਕਾਰਨ ਕਈ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ ਅਤੇ ਕੁਝ ਕੰਮ ਰੁਕੇ ਪਏ ਹਨ। ਠੇਕੇਦਾਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਪੇਮੈਂਟਾਂ ਨਾ ਮਿਲੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਕਾਰਜਾਂ ’ਤੇ ਹੋਰ ਅਸਰ ਪੈ ਸਕਦਾ ਹੈ। ਠੇਕੇਦਾਰ ਬੁੱਧਵਾਰ ਨੂੰ ਮੁੜ ਇਕੱਠੇ ਹੋ ਕੇ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਉਹ ਆਪਣੀਆਂ ਲੰਬੇ ਸਮੇਂ ਤੋਂ ਰੁਕੀਆਂ ਰਕਮਾਂ ਦਾ ਮੁੱਦਾ ਮੇਅਰ ਅੱਗੇ ਰੱਖਣਗੇ। ਜੇਕਰ ਉਨ੍ਹਾਂ ਨੂੰ ਰਕਮਾਂਜਾਰੀ ਹੋਣ ਦੀ ਠੋਸ ਆਸ ਮਿਲਦੀ ਹੈ ਤਾਂ ਉਹ ਵਿਕਾਸ ਕਾਰਜ ਜਾਰੀ ਰੱਖਣਗੇ, ਨਹੀਂ ਤਾਂ ਕੁਝ ਹੋਰ ਕੰਮ ਵੀ ਬੰਦ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਠੇਕੇਦਾਰਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਕਈ ਮਹੀਨਿਆਂ ਤੋਂ ਆਪਣੀਆਂ ਪੇਮੈਂਟਾਂ ਦੀ ਉਡੀਕ ਕਰ ਰਹੇ ਹਨ ਅਤੇ ਹੁਣ ਉਹ ਨਗਰ ਨਿਗਮ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਜਲਦ ਹੱਲ ਦੀ ਉਮੀਦ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੰਕਟ ਗੰਭੀਰ ਹੋਣ ਕਾਰਨ ਫੈਕਟਰੀਆਂ ’ਤੇ ਲੱਗਾ 5 ਘੰਟੇ ਦਾ ਕੱਟ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਦਾ ਰਸਾਲਾ ‘ਮੰਤਵ’ ਰਿਲੀਜ਼
Ad Position 24