02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੁੂਰ ਕੈਂਸਰ ਪੀੜਤ ਔਰਤ ਤੇ ਉਸ ਦਾ ਪਤੀ

ਲੋਹੀਆਂ ਖਾਸ, 1 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਭਾਰਤ ਸਰਕਾਰ ਦਾ ਆਪਣੇ ਭਾਰਤੀਆਂ ਲਈ ਪੇਸ਼ ਕੀਤਾ ਨਾਅਰਾ ‘ਮੇਰਾ ਅਧਾਰ-ਮੇਰੀ ਪਹਿਚਾਣ’ ਹੀ ਸਾਡੇ ਪਰਿਵਾਰ ਦੀ ‘ਪਹਿਚਾਣ ਤੇ ਸ਼ੁੱਧ ਬੁੱਧ’ ਭੁਲਾਉਂਦਾ ਹੋਇਆ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦੇਵੇ ਤਾਂ ਸਰਕਾਰੇ ਅਸੀਂ ਕਿੱਧਰ ਨੂੰ ਜਾਈਏ, ਇਹ ਸ਼ਬਦ ਸਨ, ਕੈਂਸਰ ਤੋਂ ਪੀੜਤ ਇੱਕ ਔਰਤ ਦੇ ਪਤੀ ਗੁਰਭੇਜ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ ਦੇ, ਜੋ ਬਹੁਤ ਪ੍ਰੇਸ਼ਾਨ ਚੱਲ ਰਿਹਾ ਹੈ| ਇਸ ਸਬੰਧੀ ‘ਅਜੀਤ ਦੇ ਲੋਹੀਆਂ ਸਥਿਤ ਦਫ਼ਤਰ ਪੁੱਜੇ’ ਗੁਰਭੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦਾ ਅਸੀਂ ਅਧਾਰ ਕਾਰਡ 2011 ’ਚ ਬਣਵਾਇਆ ਤਾਂ ਜਾਣੇ ਅਣਜਾਣੇ ’ਚ ਕਾਰਡ ਬਣਾਉਣ ਵਾਲੇ ਕਲਰਕ ਨੇ ਮੇਰੀ ਪਤਨੀ ਦੀ ਉਮਰ 1983 ਦੀ ਜਗ੍ਹਾ 1883 ਲਿਖ ਦਿੱਤੀ, ਜਿਸ ਬਾਰੇ ਸਾਨੂੰ ਵੀ ਨਾ ਪਤਾ ਲੱਗਾ| ਪਿੰਡ ਨਸੀਰ ਪੁਰ ਤੋਂ ਲੋਹੀਆਂ ਆਣ ਵਸੇ ਪਰਿਵਾਰ ਨੇ ਅਧਾਰ ਕਾਰਡ ’ਤੇ ਆਪਣਾ ਪਤਾ ਵੀ ਬਦਲਾਅ ਲਿਆ ਪਰ ਹੁਣ ਜਦੋਂ ਉਨ੍ਹਾਂ ਦੀ ਪਤਨੀ ਬੀਮਾਰ ਰਹਿਣ ਲੱਗੀ ਤਾਂ ਉਨ੍ਹਾਂ ਨੇ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਦੱਸ ਲੱਖ ਵਾਲਾ ਕਾਰਡ ਬਣਾਉਣਾ ਚਾਹਿਆ ਤਾਂ, 43 ਸਾਲ ਵਾਲੀ ਬੀਬੀ ਦੀ ਉਮਰ 143 ਸਾਲ ਦੇਖ ਕੇ ਕਿਸੇ ਨੇ ਵੀ ਇਸ ਦਾ ਕਾਰਡ ਨਾ ਬਣਾਇਆ| ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਸੇ ਦੌਰਾਨ ਉਸ ਦੀ ਪਤਨੀ ਹੋਰ ਸਖਤ ਬੀਮਾਰ (ਕੈਂਸਰ ਤੋਂ ਪੀੜਤ) ਹੋ ਗਈ | ਹੁਣ ਜਿੱਥੇ ਉਹ ਆਪਣੀ ਪਤਨੀ ਦੇ ਅਧਾਰ ਕਾਰਡ ਉਸ ਦੀ ਉਮਰ ਸਹੀ ਕਰਵਾਉਣ ਲਈ ਸੇਵਾ ਕੇਂਦਰਾਂ ਸਮੇਤ ਵੱਖ-ਵੱਖ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ, ਉਥੇ ਬੇਹੱਦ ਲੋੜਵੰਦ ਹੋਣ ਕਾਰਨ ਮਹਿੰਗਾ ਇਲਾਜ ਕਰਵਾਉਣ ਲਈ ਲੋਕਾਂ ਤੋਂ ਸਹਾਇਤਾ ਲਈ ਹੱਥ ਅੱਡਦਾ ਹੋਇਆ ਦਰ ਦਰ ਦੀਆਂ ਠੋਕਰਾਂ ਖਾਹ ਰਿਹਾ ਹੈ| ਉਨ੍ਹਾਂ ਕਿਹਾ ਕਿ ਉਸ ਪਾਸੋਂ ਪੜ੍ਹਾਈ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ, ਜੋ ਉਨ੍ਹਾਂ ਕੋਲ ਨਹੀਂ ਹੈ| ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਕਾਗਜਾਤ ਤੋਂ ਦਫ਼ਤਰ ਦੀ ਗਲਤੀ ਨਾਲ ਉਮਰ ਗਲਤ ਹੋ ਸਕਦੀ ਹੈ ਤਾਂ ਸਹੀ ਜਨਮ ਤਾਰੀਕ ਵਾਲੇ ਵੋਟਰ ਆਈ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਲੋਹੀਆਂ ਖਾਸ, 1 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਭਾਰਤ ਸਰਕਾਰ ਦਾ ਆਪਣੇ ਭਾਰਤੀਆਂ ਲਈ ਪੇਸ਼ ਕੀਤਾ ਨਾਅਰਾ ‘ਮੇਰਾ ਅਧਾਰ-ਮੇਰੀ ਪਹਿਚਾਣ’ ਹੀ ਸਾਡੇ ਪਰਿਵਾਰ ਦੀ ‘ਪਹਿਚਾਣ ਤੇ ਸ਼ੁੱਧ ਬੁੱਧ’ ਭੁਲਾਉਂਦਾ ਹੋਇਆ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦੇਵੇ ਤਾਂ ਸਰਕਾਰੇ ਅਸੀਂ ਕਿੱਧਰ ਨੂੰ ਜਾਈਏ, ਇਹ ਸ਼ਬਦ ਸਨ, ਕੈਂਸਰ ਤੋਂ ਪੀੜਤ ਇੱਕ ਔਰਤ ਦੇ ਪਤੀ ਗੁਰਭੇਜ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ ਦੇ, ਜੋ ਬਹੁਤ ਪ੍ਰੇਸ਼ਾਨ ਚੱਲ ਰਿਹਾ ਹੈ| ਇਸ ਸਬੰਧੀ ‘ਅਜੀਤ ਦੇ ਲੋਹੀਆਂ ਸਥਿਤ ਦਫ਼ਤਰ ਪੁੱਜੇ’ ਗੁਰਭੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਦਾ ਅਸੀਂ ਅਧਾਰ ਕਾਰਡ 2011 ’ਚ ਬਣਵਾਇਆ ਤਾਂ ਜਾਣੇ ਅਣਜਾਣੇ ’ਚ ਕਾਰਡ ਬਣਾਉਣ ਵਾਲੇ ਕਲਰਕ ਨੇ ਮੇਰੀ ਪਤਨੀ ਦੀ ਉਮਰ 1983 ਦੀ ਜਗ੍ਹਾ 1883 ਲਿਖ ਦਿੱਤੀ, ਜਿਸ ਬਾਰੇ ਸਾਨੂੰ ਵੀ ਨਾ ਪਤਾ ਲੱਗਾ| ਪਿੰਡ ਨਸੀਰ ਪੁਰ ਤੋਂ ਲੋਹੀਆਂ ਆਣ ਵਸੇ ਪਰਿਵਾਰ ਨੇ ਅਧਾਰ ਕਾਰਡ ’ਤੇ ਆਪਣਾ ਪਤਾ ਵੀ ਬਦਲਾਅ ਲਿਆ ਪਰ ਹੁਣ ਜਦੋਂ ਉਨ੍ਹਾਂ ਦੀ ਪਤਨੀ ਬੀਮਾਰ ਰਹਿਣ ਲੱਗੀ ਤਾਂ ਉਨ੍ਹਾਂ ਨੇ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਦੱਸ ਲੱਖ ਵਾਲਾ ਕਾਰਡ ਬਣਾਉਣਾ ਚਾਹਿਆ ਤਾਂ, 43 ਸਾਲ ਵਾਲੀ ਬੀਬੀ ਦੀ ਉਮਰ 143 ਸਾਲ ਦੇਖ ਕੇ ਕਿਸੇ ਨੇ ਵੀ ਇਸ ਦਾ ਕਾਰਡ ਨਾ ਬਣਾਇਆ| ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਸੇ ਦੌਰਾਨ ਉਸ ਦੀ ਪਤਨੀ ਹੋਰ ਸਖਤ ਬੀਮਾਰ (ਕੈਂਸਰ ਤੋਂ ਪੀੜਤ) ਹੋ ਗਈ | ਹੁਣ ਜਿੱਥੇ ਉਹ ਆਪਣੀ ਪਤਨੀ ਦੇ ਅਧਾਰ ਕਾਰਡ ਉਸ ਦੀ ਉਮਰ ਸਹੀ ਕਰਵਾਉਣ ਲਈ ਸੇਵਾ ਕੇਂਦਰਾਂ ਸਮੇਤ ਵੱਖ-ਵੱਖ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ, ਉਥੇ ਬੇਹੱਦ ਲੋੜਵੰਦ ਹੋਣ ਕਾਰਨ ਮਹਿੰਗਾ ਇਲਾਜ ਕਰਵਾਉਣ ਲਈ ਲੋਕਾਂ ਤੋਂ ਸਹਾਇਤਾ ਲਈ ਹੱਥ ਅੱਡਦਾ ਹੋਇਆ ਦਰ ਦਰ ਦੀਆਂ ਠੋਕਰਾਂ ਖਾਹ ਰਿਹਾ ਹੈ| ਉਨ੍ਹਾਂ ਕਿਹਾ ਕਿ ਉਸ ਪਾਸੋਂ ਪੜ੍ਹਾਈ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ, ਜੋ ਉਨ੍ਹਾਂ ਕੋਲ ਨਹੀਂ ਹੈ| ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਕਾਗਜਾਤ ਤੋਂ ਦਫ਼ਤਰ ਦੀ ਗਲਤੀ ਨਾਲ ਉਮਰ ਗਲਤ ਹੋ ਸਕਦੀ ਹੈ ਤਾਂ ਸਹੀ ਜਨਮ ਤਾਰੀਕ ਵਾਲੇ ਵੋਟਰ ਆਈ.ਡੀ. ਕਾਰਡ ਨਾਲ ਉਮਰ ਸਹੀ ਕਿਉਂ ਨਹੀਂ ਹੋ ਸਕਦੀ ? ਉਨ੍ਹਾਂ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਸ ਦੀ ਪਤਨੀ ਦਾ ਅਧਾਰ ਕਾਰਡ ਸਹੀ ਕੀਤਾ ਜਾਵੇ, ਤਾਂ ਕਿ ਉਹ ਕੈਂਸਰ, ਪੱਥਰੀਆਂ ਸਮੇਤ ਹੋਰ ਰੋਗਾਂ ਤੋਂ ਪੀੜਤ ਆਪਣੀ ਪਤਨੀ ਦੇ ਇਲਾਜ ਲਈ ‘ਦੱਸ ਲੱਖ ਵਾਲਾ ਸਿਹਤ ਬੀਮਾ ਕਾਰਡ’ ਬਣਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ 2 ਲੁਟੇਰਿਆਂ ਨੇ ਤੜਕੇ ਗੁਰਦੁਆਰਾ ਸਾਹਿਬ ਆਏ ਵਿਅਕਤੀ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼ ਅਗਲੀ ਖ਼ਬਰ ਨਕੋਦਰ ਵਿਖੇ ‘ਮਾਵਾਂ ਧੀਆਂ ਸਤਿਕਾਰ’ ਯੋਜਨਾ ਲਈ ਸਖੀਆਂ ਦੇ ਯੋਗਦਾਨ ਤਹਿਤ ਪ੍ਰੋਗਰਾਮ ਕਰਵਾਇਆ
Ad Position 24