03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ

ਗੁਰਾਇਆ , 2 ਸਤੰਬਰ , ( ਚਰਨਜੀਤ ਸਿੰਘ ਦੁਸਾਂਝ )- ਗੁਰਾਇਆ ਫਾਟਕਾਂ ਨੇੜੇ ਰੇਲ ਗੱਡੀ ਦੀ ਲਪੇਟ ’ ਚ ਆਉਣ ਕਾਰਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ । ਘਟਨਾ ਸਬੰਧੀ ਜੀਆਰਪੀ ਪੁਲਿਸ ਦੇ ਇੰਚਾਰਜ ਪ੍ਰੇਮ ਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਮੋ ਰਾਹੀਂ ਸੂਚਨਾ ਮਿਲੀ ਸੀ ਕਿ ਅੱਜ ਦੁਪਹਿਰ ਕਰੀਬ 12 ਵਜੇ ਇੱਕ ਵਿਅਕਤੀ ਟ੍ਰੇਨ ਦੀ ਲਪੇਟ ਵਿੱਚ ਆ ਗਿਆ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਗੁਰਾਇਆ , 2 ਸਤੰਬਰ , ( ਚਰਨਜੀਤ ਸਿੰਘ ਦੁਸਾਂਝ )- ਗੁਰਾਇਆ ਫਾਟਕਾਂ ਨੇੜੇ ਰੇਲ ਗੱਡੀ ਦੀ ਲਪੇਟ ’ ਚ ਆਉਣ ਕਾਰਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ । ਘਟਨਾ ਸਬੰਧੀ ਜੀਆਰਪੀ ਪੁਲਿਸ ਦੇ ਇੰਚਾਰਜ ਪ੍ਰੇਮ ਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਮੋ ਰਾਹੀਂ ਸੂਚਨਾ ਮਿਲੀ ਸੀ ਕਿ ਅੱਜ ਦੁਪਹਿਰ ਕਰੀਬ 12 ਵਜੇ ਇੱਕ ਵਿਅਕਤੀ ਟ੍ਰੇਨ ਦੀ ਲਪੇਟ ਵਿੱਚ ਆ ਗਿਆ ਹੈ । ਸੂਚਨਾ ਮਿਲਣ ’ ਤੇ ਜੀਆਰਪੀ ਪੁਲਿਸ ਮੌਕੇ ’ ਤੇ ਪਹੁੰਚੀ ਅਤੇ ਜਾਂਚ ਦੌਰਾਨ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਆਧਾਰ ਕਾਰਡ ਅਤੇ ਰੇਲਵੇ ਟਿਕਟ ਬਰਾਮਦ ਹੋਈ । ਆਧਾਰ ਕਾਰਡ ਦੇ ਆਧਾਰ ’ ਤੇ ਮ੍ਰਿਤਕ ਦੀ ਪਛਾਣ ਰਜਿੰਦਰ ਸੂਰ , ਵਾਸੀ ਬਸਤੀ ਸ਼ੇਖ , ਜਲੰਧਰ ਵਜੋਂ ਹੋਈ ਹੈ । ਉਸ ਦੀ ਉਮਰ ਕਰੀਬ 50 ਤੋਂ 55 ਸਾਲ ਦੱਸੀ ਜਾ ਰਹੀ ਹੈ । ਪੁਲਿਸ ਮੁਤਾਬਕ ਮ੍ਰਿਤਕ ਨੇ ਕਾਲੇ ਰੰਗ ਦੀ ਪੈਂਟ ਅਤੇ ਚਿੱਟੇ - ਕਾਲੇ ਚੈੱਕ ਵਾਲੀ ਕਮੀਜ਼ ਪਾਈ ਹੋਈ ਸੀ । ਉਸ ਦੀ ਜੇਬ ’ ਚੋਂ ਮਿਲੀ ਰੇਲਵੇ ਟਿਕਟ ਅੰਬਾਲਾ ਤੋਂ ਜਲੰਧਰ ਰੂਟ ਦੀ ਬੁੱਕ ਕੀਤੀ ਹੋਈ ਸੀ , ਜਿਸ ਨੂੰ ਪੁਲਿਸ ਨੇ ਜਾਂਚ ਲਈ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਜੀਆਰਪੀ ਪੁਲਿਸ ਵੱਲੋਂ ਲਾਸ਼ ਨੂੰ ਸ਼ਨਾਖਤ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਫਿਲੌਰ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਰਜੁਨ ਤ੍ਰੇਹਣ ਦੀ ਐਨ . ਐੱਚ . ਆਰ . ਸੀ . ਮੈਂਬਰ ਪ੍ਰਿਅੰਕ ਕਾਨੂੰਨਗੋ ਨਾਲ ਮੁਲਾਕਾਤ ਅਗਲੀ ਖ਼ਬਰ ਬ੍ਰਿਟਿਸ਼ ਓਲੀਵੀਆ ਸਕੂਲ ਦੇ ਮੁੱਕੇਬਾਜ਼ ਹਿਮਾਂਸ਼ੂ ਗੁਪਤਾ ਨੇ ਜ਼ਿਲ੍ਹਾ ਪੱਧਰੀ ਬਾਕਸਿੰਗ ’ ਚ ਜਿੱਤਿਆ ਸੋਨ ਤਗ਼ਮਾ
Ad Position 24