05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ੍ਰੀ ਹਨੂਮਤ ਇੰਸਟੀਚਿਊਟ ਵਿਖੇ ਖ਼ੂਨਦਾਨ ਕੈਂਪ ਲਗਾਇਆ

ਗੁਰਾਇਆ, 4 ਸਤੰਬਰ (ਬਲਵਿੰਦਰ ਸਿੰਘ)- ਸ਼੍ਰੀ ਹਨੁਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਸ਼ਿਮਟ) ਵੱਲੋਂ ਸਿਵਲ ਹਸਪਤਾਲ ਫਗਵਾੜਾ ਦੀ ਮੈਡੀਕਲ ਟੀਮ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਵੈ-ਇੱਛਿਤ ਖ਼ੂਨਦਾਨ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਵਿਚ ਮਨੁੱਖਤਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਗੁਰਾਇਆ, 4 ਸਤੰਬਰ (ਬਲਵਿੰਦਰ ਸਿੰਘ)- ਸ਼੍ਰੀ ਹਨੁਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਸ਼ਿਮਟ) ਵੱਲੋਂ ਸਿਵਲ ਹਸਪਤਾਲ ਫਗਵਾੜਾ ਦੀ ਮੈਡੀਕਲ ਟੀਮ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਵੈ-ਇੱਛਿਤ ਖ਼ੂਨਦਾਨ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਵਿਚ ਮਨੁੱਖਤਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਖ਼ੂਨਦਾਨੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਸ਼੍ਰੀ ਹਨੁਮਤ ਇੰਸਟੀਚਿਊਟ ਦੇ ਇਸ ਉਪਰਾਲੇ ਨੂੰ ਇਲਾਜ ਅਧੀਨ ਮਰੀਜ਼ਾਂ ਲਈ ਬਹੁਤ ਲਾਹੇਵੰਦ ਦੱਸਿਆ। ਕੈਂਪ ਦੌਰਾਨ ਸਿਵਲ ਹਸਪਤਾਲ ਫਗਵਾੜਾ ਤੋਂ ਪਹੁੰਚੇ ਐੱਸ.ਐਮ.ਓ. ਡਾ. ਸਿਮਰਨਦੀਪ ਕੌਰ, ਡਾ. ਸੁਰੁਚੀ ਮੰਗਲ (ਐੱਮ.ਡੀ. ਪੈਥੋਲੋਜੀ), ਡਾ. ਜਤਿੰਦਰ ਸੰਧੂ (ਏ.ਐੱਮ.ਓ., ਆਰ.ਬੀ.ਐੱਸ.ਕੇ.), ਡਾ. ਸਿੰਮੀ (ਐੱਮ.ਡੀ. ਪੈਥੋਲੋਜੀ), ਡਾ. ਦੀਪਕ ਬਾਂਗਾ (ਐੱਚ.ਐੱਸ.) ਤੋਂ ਇਲਾਵਾ ਫਕੀਰ ਚੰਦ (ਐੱਮ.ਐੱਲ.ਟੀ. ਸੁਪਰਵਾਈਜ਼ਰ), ਜਸਪ੍ਰੀਤ ਕੌਰ (ਐੱਮ.ਐੱਲ.ਟੀ.) ਅਤੇ ਧਰਮਿੰਦਰ (ਡਬਲਿਊ.ਏ.) ਦੀ ਮੈਡੀਕਲ ਟੀਮ ਨੇ ਖ਼ੂਨਦਾਨ ਦੀ ਪੂਰੀ ਪ੍ਰਕਿਰਿਆ ਨੂੰ ਸੁਚੱਜੇ, ਸੁਰੱਖਿਅਤ ਅਤੇ ਵਿਵਸਥਿਤ ਢੰਗ ਨਾਲ ਨੇਪਰੇ ਚਾੜਿਆ। ਇਸ ਮੌਕੇ ਪ੍ਰਿੰਸੀਪਲ ਡਾ. ਪਲਵਿੰਦਰ ਕੁਮਾਰ ਨੇ ਖ਼ੂਨਦਾਨੀਆਂ ਵੱਲੋਂ ਦਿਖਾਏ ਗਏ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਲੋਂ ਹਰਿਆਣਾ ਦੇ ਹੜਤਾਲੀ ਕਰਮਚਾਰੀਆਂ ਦੇ ਸੰਘਰਸ਼ ਦੇ ਸਮਰਥਨ ’ਚ ਇੱਕਜੁੱਟਤਾ ਦਿਵ... ਅਗਲੀ ਖ਼ਬਰ ਹਰਜੋਤ ਕੌਰ ਲੋਹਟੀਆ ਨੇ ਬਲਾਕ ਫਿਲੌਰ ਦੇ 61 ਪਿੰਡਾਂ ਦੇ ਵਿਕਾਸ ਕਾਰਜਾਂ ਲਈ 2 ਕਰੋੜ 47 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆ...
Ad Position 24