05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਲੋਹੀਆਂ ਦੇ ਫੁਲਵਾੜੀ ਸਕੂਲ ’ਚ ਜਨਮ ਅਸ਼ਟਮੀ ਮਨਾਈ

ਲੋਹੀਆਂ ਖਾਸ, 4 ਸਤੰਬਰ (ਸ਼ਤਾਬਗੜ੍ਹ, ਖਾਲਸਾ)-ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਬੜੀ ਸ਼ਰਧਾ, ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ. ਇਸ ਮੌਕੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੇ ਮਨਮੋਹਕ ਰੂਪ ਧਾਰਨ ਕਰਕੇ ਸਭ ਦਾ ਮਨ ਮੋਹ ਲਿਆ।

Ad Position 21
repet_subhas-goyals [Copy P29]
70ਵੀਂ ਜ਼ਿਲਾ ਸਕੂਲ ਖੇਡਾਂ ’ਚ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਉਮਰ ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜੀ.ਜੀ.ਐੱਚ.ਜੀ.ਬੇਟ ਖਾਲਸਾ ਸੀ.ਸੈ.ਸਕੂਲ ਮਹਿਤਪੁਰ ਦੀ ਟੀਮ ਨਾਲ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ , ਸ. ਮਨਜੀਤ ਸਿੰਘ ਪੀ.ਟੀ.ਆਈ ਤੇ ਹੋਰ। ਵੇਰਵਾ:ਲਖਵਿੰਦਰ ਸਿੰਘ, ਤਸਵੀਰ:ਰੂਪਰਾ ਸਟੂਡੀਓ 05-09-2026
ਲੋਹੀਆਂ ਖਾਸ, 4 ਸਤੰਬਰ (ਸ਼ਤਾਬਗੜ੍ਹ, ਖਾਲਸਾ)-ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਬੜੀ ਸ਼ਰਧਾ, ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ. ਇਸ ਮੌਕੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੇ ਮਨਮੋਹਕ ਰੂਪ ਧਾਰਨ ਕਰਕੇ ਸਭ ਦਾ ਮਨ ਮੋਹ ਲਿਆ। ਬੱਚਿਆਂ ਨੇ ਰੰਗ-ਬਿਰੰਗੇ ਪਹਿਰਾਵਿਆਂ ਵਿੱਚ ਸਜ ਕੇ ਕ੍ਰਿਸ਼ਨ ਜੀ ਦੀਆਂ ਲੀਲਾਵਾਂ, ਨ੍ਰਿਤ ਅਤੇ ਮਨਮੋਹਕ ਗਤੀਵਿਧੀਆਂ ਪੇਸ਼ ਕੀਤੀਆਂ। ਨੰਨ੍ਹੇ ਕ੍ਰਿਸ਼ਨ ਅਤੇ ਰਾਧਾ ਦੀਆਂ ਪਿਆਰੀਆਂ ਝਲਕੀਆਂ ਨੇ ਸਮੂਹ ਸਕੂਲ ਦਾ ਮਾਹੌਲ ਭਗਤੀਮਈ ਅਤੇ ਖੁਸ਼ੀ ਨਾਲ ਭਰ ਦਿੱਤਾ| ਅਧਿਆਪਕਾਂ ਵੱਲੋਂ ਬੱਚਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸੱਚਾਈ, ਪਿਆਰ, ਦਇਆ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਬੱਚਿਆਂ ਨੇ ਜਨਮਾਸ਼ਟਮੀ ਨਾਲ ਸੰਬੰਧਿਤ ਗੀਤਾਂ ਅਤੇ ਡਾਂਸ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ| ਸਕੂਲ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਜਨਮਾਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਸੁੰਦਰ ਗਤੀਵਿਧੀ ਲਈ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ| ਇਸ ਤਰ੍ਹਾਂ ਜਨਮਾਸ਼ਟਮੀ ਦਾ ਇਹ ਸਮਾਰੋਹ ਬੱਚਿਆਂ ਲਈ ਖੁਸ਼ੀ, ਸੱਭਿਆਚਾਰਕ ਸਿੱਖਿਆ ਅਤੇ ਆਧਿਆਤਮਿਕ ਭਾਵਨਾ ਨਾਲ ਭਰਪੂਰ ਯਾਦਗਾਰ ਅਨੁਭਵ ਬਣ ਗਿਆ| ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਵਲੋਂ ਹਰਿਆਣਾ ਦੇ ਹੜਤਾਲੀ ਕਰਮਚਾਰੀਆਂ ਦੇ ਸੰਘਰਸ਼ ਦੇ ਸਮਰਥਨ ’ਚ ਇੱਕਜੁੱਟਤਾ ਦਿਵ...
Ad Position 24