ਸਪੋਰਟਸ ਕਾਲਜ ਦੀ ਸਹਾਇਕ ਪ੍ਰੋਫੈਸਰ ਡਾ. ਚਾਰੂ ਸ਼ਰਮਾ ਨੂੰ ‘ਯੋਗ ਰਤਨ’ ਸਨਮਾਨ
ਜਲੰਧਰ, 6 ਸਤੰਬਰ (ਡਾ ਜਤਿੰਦਰ ਸਾਬੀ ) ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੀ ਸਹਾਇਕ ਪ੍ਰੋਫੈਸਰ ਡਾ. ਚਾਰੂ ਸ਼ਰਮਾ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਯੋਗ ਸਿੱਖਿਆ, ਅਧਿਆਪਨ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਯੋਗਦਾਨ ਲਈ ਆਈ.
ਜਲੰਧਰ, 6 ਸਤੰਬਰ (ਡਾ ਜਤਿੰਦਰ ਸਾਬੀ ) ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੀ ਸਹਾਇਕ ਪ੍ਰੋਫੈਸਰ ਡਾ. ਚਾਰੂ ਸ਼ਰਮਾ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਯੋਗ ਸਿੱਖਿਆ, ਅਧਿਆਪਨ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਯੋਗਦਾਨ ਲਈ ਆਈ.ਵਾਈ.ਏ. ਪੰਜਾਬ ਸਟੇਟ ਚੈਪਟਰ ਅਤੇ ਐਵਰੇਸਟਯੋਗ ਐਂਡ ਪਿਲਾਟੇਸ ਇੰਸਟੀਚਿਊਟ ਵੱਲੋਂ ‘ਯੋਗ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਯੋਗ ਨੂੰ ਰਵਾਇਤੀ ਗਿਆਨ ਦੇ ਨਾਲ ਇੱਕ ਵਿਹਾਰਕ ਹੁਨਰ ਵਜੋਂ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿੱਚਉਨ੍ਹਾਂ ਦੇ ਯਤਨਾਂ ਲਈ ਪ੍ਰਦਾਨ ਕੀਤਾ ਗਿਆ। ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਵਿੱਚ ਐਮ.ਐਸ.ਸੀ. ਅਤੇ ਡਿਪਲੋਮਾ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਰਵਾਇਤੀ ਯੋਗ ਦੇ ਨਾਲ ਆਧੁਨਿਕ ਸ਼ੈਲੀਆਂ, ਵਿਹਾਰਕ ਹੁਨਰਾਂ ਅਤੇ ਸਮਕਾਲੀਪ੍ਰਯੋਗਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਡਾ. ਚਾਰੂ ਸ਼ਰਮਾ ਨੇ ਇਸ ਸਨਮਾਨ ਲਈ ਆਪਣੇ ਗੁਰੂਜਨਾਂ, ਮਾਤਾ-ਪਿਤਾ, ਪਰਿਵਾਰ, ਪ੍ਰਿੰਸੀਪਲ, ਸਹਿਕਰਮੀਆਂ ਅਤੇ ਵਿਦਿਆਰਥੀਆਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਸੰਜੀਵ ਤਿਆਗੀ ਸਰ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਨ੍ਹਿਾਂ ਨੇ ਉਨ੍ਹਾਂ ਨੂੰ ਇਸ ਸਨਮਾਨ ਲਈ ਨਾਮਜ਼ਦ ਕੀਤਾ।