07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੌਰਵ ਕਰਾਟੇ ਕਲੱਬ ਸ਼ਾਹਕੋਟ ਦੇ ਖਿਡਾਰੀਆਂ ਨੇ ਖੇਲੋ ਇੰਡੀਆ ਵੁਸ਼ੂ ਲੀਗ ’ਚ ਜਿੱਤੇ ਸੋਨ ਤਗਮੇ

ਸ਼ਾਹਕੋਟ, 6 ਸਤੰਬਰ (ਸੁਖਦੀਪ ਸਿੰਘ)- ਗੌਰਵ ਕਰਾਟੇ ਕਲੱਬ, ਸ਼ਾਹਕੋਟ ਦੇ ਖਿਡਾਰੀਆਂ ਨੇ ਖੇਲੋ ਇੰਡੀਆ ਵੁਸ਼ੂ ਲੀਗ ’ਚ ਸੋਨ ਤਗਮੇ ਜਿੱਤ ਕੇ ਸ਼ਾਹਕੋਟ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਵੁਸ਼ੂ ਕੋਚ ਗੌਰਵ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਖੇਲੋ ਇੰਡੀਆ ਤਹਿਤ ਪੂਰੇ ਦੇਸ਼ ’ਚ ਟੂਰਨਾਮੈਂਟ ਕਰਵਾਏ ਜਾਂਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸ਼ਾਹਕੋਟ, 6 ਸਤੰਬਰ (ਸੁਖਦੀਪ ਸਿੰਘ)- ਗੌਰਵ ਕਰਾਟੇ ਕਲੱਬ, ਸ਼ਾਹਕੋਟ ਦੇ ਖਿਡਾਰੀਆਂ ਨੇ ਖੇਲੋ ਇੰਡੀਆ ਵੁਸ਼ੂ ਲੀਗ ’ਚ ਸੋਨ ਤਗਮੇ ਜਿੱਤ ਕੇ ਸ਼ਾਹਕੋਟ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਵੁਸ਼ੂ ਕੋਚ ਗੌਰਵ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਖੇਲੋ ਇੰਡੀਆ ਤਹਿਤ ਪੂਰੇ ਦੇਸ਼ ’ਚ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਸੇ ਤਹਿਤ ਪੰਜਾਬ ਵਿੱਚ ਖੇਲੋ ਇੰਡੀਆ ਵੁਸ਼ੂ ਲੀਗ ਟੂਰਨਾਮੈਂਟ ਜਲੰਧਰ ਕੈਂਟ ਦੇ ਬਨਾਰਸੀ ਦਾਸ ਕਾਲਜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੂਰੇ ਪੰਜਾਬ ਦੇ 600 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਹ ਟੂਰਨਾਮੈਂਟ ਵੁਸ਼ੂ ਪੰਜਾਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਪੰਜਾਬ ਪੁਲਿਸ ਕੋਚ ਐਨ.ਐਸ. ਦੂਬੇ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਗੌਰਵ ਕਰਾਟੇ ਕਲੱਬ ਸ਼ਾਹਕੋਟ ਦੇ 6 ਖਿਡਾਰੀਆਂ ਕੋਮਲਪ੍ਰੀਤ ਕੌਰ, ਮੰਨਤ ਸ਼ਰਮਾ, ਕ੍ਰਿਸ਼ਨਾ ਸ਼ਰਮਾ, ਜਿਗਿਆਸਾ, ਵੰਸ਼ਦੀਪ ਤੇ ਸਹਿਜ ਨੇ ਆਪੋ-ਆਪਣੇ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਜਿੱਤੇ ਹਨ। ਸ਼ਾਹਕੋਟ ਪਹੁੰਚਣ ‘ਤੇ ਥਾਣੇ ਦੇ ਏ.ਐਸ.ਆਈ. ਸੁਖਵੰਤ ਸਿੰਘ, ਮੁਨਸ਼ੀ ਵਿਕਰਮਜੀਤ ਸਿੰਘ ਤੇ ਹੈਡਕਾਂਸਟੇਬ ਗੁਰਵਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੋਚ ਇੰਦਰਜੀਤ ਮਹਿਤਪੁਰ, ਵਿਕਾਸ, ਗੋਕੁਲ ਸ਼ਰਮਾ, ਰਿਸ਼ੂ ਨਹਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ
Ad Position 24