07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੁੰਨੜ ਕਲਾਂ ਵਿਖੇ 20ਵਾਂ ਸਾਲਾਨਾ ਛਿੰਝ ਮੇਲਾ 10 ਨੂੰ ਵਿਧਾਇਕਾ ਇੰਦਰਜੀਤ ਕੌਰ ਮਾਨ ਕਰਨਗੇ ਮੁੱਖ ਮਹਿਮਾਨ ਵਜੋਂ ਸ਼ਿਰਕਤ

ਨੂਰਮਹਿਲ, 6 ਸਤੰਬਰ (ਤਜਿੰਦਰ ਕੁਮਾਰ)- ਸ਼ਕੰਡੀ ਗੁੱਗਾ ਜਾਹਰ ਵੀਰ ਪ੍ਰਬੰਧਕ ਕਮੇਟੀ ਰਜਿ. ਪਿੰਡ ਸੁੰਨੜ ਕਲਾਂ ਜਲੰਧਰ ਵੱਲੋਂ 20ਵਾਂ ਸਾਲਾਨਾ ਛਿੰਝ ਮੇਲਾ 10 ਸਤੰਬਰ ਦਿਨ ਵੀਰਵਾਰ ਨੂੰ ਪਿੰਡ ਸੁੰਨੜ ਕਲਾਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਨੂਰਮਹਿਲ, 6 ਸਤੰਬਰ (ਤਜਿੰਦਰ ਕੁਮਾਰ)- ਸ਼ਕੰਡੀ ਗੁੱਗਾ ਜਾਹਰ ਵੀਰ ਪ੍ਰਬੰਧਕ ਕਮੇਟੀ ਰਜਿ. ਪਿੰਡ ਸੁੰਨੜ ਕਲਾਂ ਜਲੰਧਰ ਵੱਲੋਂ 20ਵਾਂ ਸਾਲਾਨਾ ਛਿੰਝ ਮੇਲਾ 10 ਸਤੰਬਰ ਦਿਨ ਵੀਰਵਾਰ ਨੂੰ ਪਿੰਡ ਸੁੰਨੜ ਕਲਾਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਉਤਸ਼ਾਹ ਨਾਲ ਕਾਰਜ ਕੀਤੇ ਜਾ ਰਹੇ ਹਨ। ਮੇਲੇ ਦੌਰਾਨ ਹੋਣ ਵਾਲੇ ਵੱਡੇ ਕੁਸ਼ਤੀ ਮੁਕਾਬਲੇ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ, ਜਿਨ੍ਹਾਂ ਵਿੱਚ ਪੰਜਾਬ ਦੇ ਨਾਮਵਰ ਪਹਿਲਵਾਨ ਆਪਣੀ ਕੁਸ਼ਤੀ ਦੇ ਜੌਹਰ ਦਿਖਾਉਣਗੇ। ਇਨਾਮਾਂ ਦੀ ਵੰਡ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਨੇ ਦੱਸਿਆ ਕਿ ਪਹਿਲੇ ਪਟਕੇ ਦੇ ਜੇਤੂ ਨੂੰ 1 ਲੱਖ 85 ਹਜ਼ਾਰ ਰੁਪਏ ਦਾ ਨਕਦ ਇਨਾਮ, ਦੂਜੇ ਪਟਕੇ ਦੇ ਜੇਤੂ ਨੂੰ ਬੁਲੇਟ ਮੋਟਰਸਾਈਕਲ ਅਤੇ ਤੀਜੇ ਪਟਕੇ ਦੇ ਜੇਤੂ ਨੂੰ ਪਲੈਟੀਨਾ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ। ਖੇਡਾਂ ਦੇ ਨਾਲ-ਨਾਲ ਮੇਲੇ ਦੀ ਰੌਣਕ ਵਧਾਉਣ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਮਕਬੂਲ ਗਾਇਕ ਗੁਰਵੀਰ ਸਿੱਧੂ ਅਤੇ ਬੀਬਾ ਅਮਨ ਵਿਰਕ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਵਿੱਚ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਇਲਾਕੇ ਦੀਆਂ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਪਹੁੰਚਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਦੇਸ਼-ਵਿਦੇਸ਼ ਵਿੱਚ ਵਸਦੇ ਖੇਡ ਪ੍ਰੇਮੀਆਂ ਲਈ ਮੇਲੇ ਦਾ ਲਾਈਵ ਪ੍ਰਸਾਰਣ ‘ਬੀ-1 ਲਾਈਵ’ ’ਤੇ ਕੀਤਾ ਜਾਵੇਗਾ। ਕਮੇਟੀ ਨੇ ਸਮੂਹ ਇਲਾਕਾ ਵਾਸੀਆਂ ਅਤੇ ਕੁਸ਼ਤੀ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਪਹੁੰਚ ਕੇ ਪਹਿਲਵਾਨਾਂ ਦੀ ਹੌਸਲਾ-ਅਫਜ਼ਾਈ ਕਰਨ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਨਕੋਦਰ ਵਿਖੇ ‘ਨਸ਼ਿਆਂ ਨੂੰ ਨਾਂਹ, ਜ਼ਿੰਦਗੀ ਨੂੰ ਹਾਂ’ ਨਾਟਕ ਦੀ ਸਫ਼ਲ ਪੇਸ਼ਕਾਰੀ ਅਗਲੀ ਖ਼ਬਰ ਪਿੰਡ ਬਰਸਾਲ ਵਿੱਚ ਮੇਰੀ ਰਸੋਈ ਸਕੀਮ ਤਹਿਤ ਰਾਜਵਿੰਦਰ ਕੌਰ ਥਿਆੜਾ ਨੇ ਰਾਸ਼ਨ ਕਿੱਟਾ ਵੰਡੀਆਂ
Ad Position 24