07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦੂਨ ਵਰਲਡ ਸਕੂਲ ਵਿਚ ‘ਲਿਟਲ ਹੈਂਡਜ਼, ਬਿਊਟੀਫੁੱਲ ਰਾਈਟਿੰਗ’ ਦਾ ਮੁਕਾਬਲਾ ਕਰਵਾਇਆ

ਮਲਸੀਆਂ, 6 ਸਤੰਬਰ (ਦਲਜੀਤ ਸਿੰਘ ਸਚਦੇਵਾ)-ਦੂਨ ਵਰਲਡ ਸਕੂਲ ਮਲਸੀਆਂ ਵਿਖੇ ਵਿਦਿਆਰਥੀਆਂ ਵਿਚ ਸੁੰਦਰ ਲਿਖਾਈ, ਰਚਨਾਤਮਕਤਾ, ਇਕਾਗਰਤਾ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ‘ਲਿਟਲ ਹੈਂਡਜ਼, ਬਿਊਟੀਫੁੱਲ ਰਾਈਟਿੰਗ’ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਲਗਨ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

Ad Position 21
repet_subhas-goyals [Copy P29]
‘ਲਿਟਲ ਹੈਂਡਜ਼, ਬਿਊਟੀਫੁੱਲ ਰਾਈਟਿੰਗ’ ਮੁਕਾਬਲੇ ’ਚ ਭਾਗ ਲੈਂਦੇ ਦੂਨ ਵਰਲਡ ਸਕੂਲ ਦੇ ਵਿਦਿਆਰਥੀ। ਤਸਵੀਰ : ਦਲਜੀਤ ਸਿੰਘ ਸਚਦੇਵਾ 07-09-2026
ਮਲਸੀਆਂ, 6 ਸਤੰਬਰ (ਦਲਜੀਤ ਸਿੰਘ ਸਚਦੇਵਾ)-ਦੂਨ ਵਰਲਡ ਸਕੂਲ ਮਲਸੀਆਂ ਵਿਖੇ ਵਿਦਿਆਰਥੀਆਂ ਵਿਚ ਸੁੰਦਰ ਲਿਖਾਈ, ਰਚਨਾਤਮਕਤਾ, ਇਕਾਗਰਤਾ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ‘ਲਿਟਲ ਹੈਂਡਜ਼, ਬਿਊਟੀਫੁੱਲ ਰਾਈਟਿੰਗ’ ਦਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ’ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਲਗਨ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਾਫ਼-ਸੁਥਰੀ ਅਤੇ ਸੁਚੱਜੀ ਲਿਖਾਈ, ਅੱਖਰਾਂ ਦੀ ਸਹੀ ਬਣਤਰ, ਸ਼ਬਦਾਂ ਵਿਚਕਾਰ ਉਚਿਤ ਵਿਥ, ਲਾਈਨਾਂ ਦੀ ਸਹੀ ਅਲਾਈਨਮੈਂਟ ਅਤੇ ਲਿਖਤ ਦੀ ਸੁੰਦਰ ਪੇਸ਼ਕਾਰੀ ਵਰਗੀਆਂ ਮਹੱਤਵਪੂਰਨ ਲਿਖਣ ਕਲਾਵਾਂ ਨੂੰ ਵਿਕਸਿਤ ਕਰਨਾ ਸੀ। ਸਕੂਲ ਪ੍ਰਬੰਧਕਾਂ ਵਲੋਂ ਇਹ ਉਪਰਾਲਾ ਡਿਜੀਟਲ ਯੁੱਗ ਵਿਚ ਵੀ ਬੱਚਿਆਂ ਦੀ ਹੱਥ-ਲਿਖਤ ਦੀ ਮਹੱਤਤਾ ਅਤੇ ਬੁਨਿਆਦੀ ਸਿੱਖਣ ਦੀਆਂ ਆਦਤਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀਆ ਨੇ ਕਿਹਾ ਕਿ ਸੁੰਦਰ ਲਿਖਾਈ ਸਿਰਫ਼ ਕਾਪੀ ਨੂੰ ਸੋਹਣਾ ਬਣਾਉਣ ਦਾ ਸਾਧਨ ਨਹੀਂ, ਸਗੋਂ ਇਹ ਬੱਚੇ ਦੇ ਅਨੁਸ਼ਾਸਨ, ਧੀਰਜ, ਇਕਾਗਰਤਾ ਅਤੇ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਨੂੰ ਵੀ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕਰਦੀਆਂ ਹਨ। ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ’ਚ ਧੂਮਧਾਮ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ ਅਗਲੀ ਖ਼ਬਰ ਨਸ਼ਾ-ਮੁਕਤ ਭਾਰਤ ਅਭਿਆਨ ਤਹਿਤ ਬ੍ਰਹਮਾ ਕੁਮਾਰੀਜ਼ ਸ਼ਾਹਕੋਟ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾਗਰੂਕਤਾ ਕੈਂਪ
Ad Position 24