ਆਰ.ਵੀ.ਐਫ਼ ਨੇ ਟਰੱਕ ਚਾਲਕਾਂ ਲਈ ਲਗਾਇਆ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ
ਜਲੰਧਰ, 8 ਸਤੰਬਰ (ਐੱਮ. ਐੱਸ.
ਜਲੰਧਰ, 8 ਸਤੰਬਰ (ਐੱਮ. ਐੱਸ. ਲੋਹੀਆ)-ਅਰੋੜਾ ਆਈ ਹਸਪਤਾਲ ਵਲੋਂ ਚਲਾਈ ਜਾ ਰਹੀ ‘ਰੀਸਾਈਟ ਵਿਜ਼ਨ ਫਾਊਂਡੇਸ਼ਨ’ (ਆਰ. ਵੀ. ਐੱਫ਼) ਟਰੱਕ ਚਾਲਕਾਂ ਲਈ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ। ਸਾਈਟਸੇਵਰਸ ਇੰਡੀਆ ਅਤੇ ਨੇਸਲੇ ਦੇ ਸਹਿਯੋਗ ਨਾਲ ਮੋਗਾ ਜ਼ਿਲ੍ਹੇ ’ਚ ਇਹ ਕੈਂਪ ‘ਰਾਹੀ ਪ੍ਰੋਜੈਕਟ’ ਦੇ ਤਹਿਤ ਲਗਾਇਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਰੀਸਾਈਟ ਵਿਜ਼ਨ ਫਾਊਂਡੇਸ਼ਨ ਦੀ ਮਾਹਿਰ ਟੀਮ ਨੇ ਲਗਭਗ 74 ਟਰੱਕ ਚਾਲਕਾਂ ਦੀ ਜਾਂਚ ਕੀਤੀ ਅਤੇ ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ। ਪ੍ਰਬੰਧਕਾਂ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮੰਤਵ ਟਰੱਕ ਚਾਲਕਾਂ ’ਚ ਅੱਖਾਂ ਦੀ ਬਿਹਤਰ ਸਿਹਤ ਅਤੇ ਸੁਰੱਖਿਅਤ ਨੂੰ ਯਕੀਨੀ ਬਣਾਉਣਾ ਹੈ।