15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮਹਿੰਮੂਵਾਲ ਮਾਹਲਾਂ ਦੇ ਛਿੰਝ ਮੇਲੇ ’ਚ ਪਹਿਲਵਾਨ ਅਭਿਨਾਇਕ ਨੇ ਜਿੱਤਿਆ ਪਟਕਾ ਕਬੱਡੀ ’ ਚ ‘ ਵੇਵ ਆਫ਼ ਪਲੰਟੀ ਨਿਊਜ਼ੀਲੈਂਡ ’ ਦੀ ਟੀਮ ਰਹੀ ਜੇਤੂ , ਲੋਕ ਗਾਇਕਾ ਜੋਤੀ ਗਿੱਲ ਨੇ ਲਾਇਆ ਅਖਾੜਾ

ਲੋਹੀਆਂ ਖਾਸ, 14 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਪਿੰਡ ਮਹਿੰਮੂ ਵਾਲ ਮਾਹਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿੱਚ ਕਰਵਾਏ ਗਏ ਸਾਲਾਨਾ ਛਿੰਝ ਮੇਲੇ ’ਚ ਆਏ ਪਹਿਲਵਾਨਾਂ ਦੀਆਂ ਹੋਈਆਂ ਕੁਸ਼ਤੀਆਂ ’ਚ ਪ੍ਰਸਿੱਧ ਪਹਿਲਵਾਨ ਅਭਿਨਾਇਕ ਯੂਪੀ ਨੇ ਜਲਾਲ ਇਰਾਨੀ ਨੂੰ ਹਰਾ ਕੇ ਛਿੰਝ ਦਾ ਪਟਕਾ ਜਿੱਤਿਆ, ਜਦਕਿ ਦੂਜੇ ਨੰਬਰ ਦੀ ਕੁਸ਼ਤੀ ’ਚ ਪਹਿਲਵਾਨ ਅਸ਼ੋਕ ਨੇ ਧੋਬੀ ਪਟਕਾ ਮਾਰਿਆ ਅਤੇ ਤੀਜੇ ਨੰਬਰ ਦੀ ਕੁਸ਼ਤੀ ’ਚ ਸ਼ਰੀਫ਼ ਨਵਾਂ ਪਿੰਡ ਅਕਾਲੀਆਂ ਤੇ ਬੌਬੀ ਕਾਲਾ ਸੰਘਿਆ ਬਰਾਬਰ ਛੁੱਟੇ| ਇਸ ਮੌਕੇ ਕਰਵਾਏ ਕਬੱਡੀ ਟੂਰਨਾਮੈਂਟ ’ਚ ਪਿੰਡ ‘ਵੇਵ ਆਫ਼ ਪਲੰਟੀ ਨਿਊਜ਼ੀਲੈਂਡ’ ਦੀ ਟੀਮ ਨੇ ‘ਰਹੀਮਪੁਰ ਹੇਲਰਾਂ ਕਲੱਬ’ ਦੀ ਟੀਮ ਨੂੰ ਫਸਵੇਂ ਮੁਕਾਬਲੇ ’ਚ ਮਾਤ ਦਿੱਤੀ| ਪ੍ਰਸਿੱਧ ਕਬੱਡੀ ਕੋਚ ਪੰਮਾ ਨਿਮਾਜੀਪੁਰੀਆ ਅਤੇ ਸਤਨਾਮ ਸਿੰਘ ਨਾਮੀ ਦੇ ਕਲੱਬਾਂ ਵਿਚਕਾਰ ਸ਼ੋ ਮੈਚ ਵੀ ਖੇਡਿਆ ਗਿਆ| ਇਸ ਖੇਡ ਮੇਲੇ ’ਚ ਕੁਸ਼ਤੀਆਂ ਦੀ ਆਰੰਭਤਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵਲੋਂ ਕੀਤੀ ਗਈ, ਜਦਕਿ ਜੇਤੂਆਂ ਨੂੰ ਇਨਾਮਾਂ ਦੀ ਵੰਡ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ, ਪਹਿਲਵਾਨ ਲਹਿੰਬਰ ਸ਼ਾਹਕੋਟ, ਪਹਿਲਵਾਨ ਮਜੀਦਾ ਪਹਿਲਵਾਨ ਅਜੈਪਾਲ ਸਿੰਘ ਮੁਰੀਦਵਾਲ ਪਿੰਡ ਦੀ ਪੰਚਾਇਤ ਸਮੇਤ ਹੋਰ ਪਤਵੰਤਿਆਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ| ਟੂਰਨਾਮੈਂਟ ਦੌਰਾਨ ਕਬੱਡੀ ਕੁਮੈਂਟੇਟਰ ਅਮਨ ਲੋਪੋ, ਅੰਮ੍ਰਿਤ ਧੱਲੇਕੇ ਅਤੇ ਛਿੰਝ ਕੁਮੈਂਟੇਟਰ ਮੰਗਾ ਅਲੀਵਾਲ ਵੱਲੋਂ ਸ਼ਾਨਦਾਰ ਕੁਮੈਂਟਰੀ ਨਾਲ ਖੇਡ ਪ੍ਰੇਮੀਆਂ ਨੂੰ ਨਿਹਾਲ ਕੀਤਾ ਗਿਆ| ਇਸ ਖੇਡ ਮੇਲੇ ਦੇ ਪਹਿਲੇ ਦਿਨ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ| ਇਸ ਮੌਕੇ ਮੇਲੇ ਦੇ ਮੁੱਖ ਪ੍ਰਬੰਧਕ ਪਿੰਡ ਦੇ ਸਰਪੰਚ ਸਰਵਣ ਰਾਮ, ਨੰਬਰਦਾਰ ਬਲਵਿੰਦਰ ਸਿੰਘ ਮਾਹਲ, ਸਾ. ਸਰਪੰਚ ਫ਼ਕੀਰ ਸਿੰਘ, ਹਰਜੀਤ ਸਿੰਘ ਪੰਚ, ਬਲਜੀਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਗੁਰਦੇਵ ਸਿੰਘ, ਜਸਵੰਤ ਸਿੰਘ ਯੂ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਲੋਹੀਆਂ ਖਾਸ, 14 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਪਿੰਡ ਮਹਿੰਮੂ ਵਾਲ ਮਾਹਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿੱਚ ਕਰਵਾਏ ਗਏ ਸਾਲਾਨਾ ਛਿੰਝ ਮੇਲੇ ’ਚ ਆਏ ਪਹਿਲਵਾਨਾਂ ਦੀਆਂ ਹੋਈਆਂ ਕੁਸ਼ਤੀਆਂ ’ਚ ਪ੍ਰਸਿੱਧ ਪਹਿਲਵਾਨ ਅਭਿਨਾਇਕ ਯੂਪੀ ਨੇ ਜਲਾਲ ਇਰਾਨੀ ਨੂੰ ਹਰਾ ਕੇ ਛਿੰਝ ਦਾ ਪਟਕਾ ਜਿੱਤਿਆ, ਜਦਕਿ ਦੂਜੇ ਨੰਬਰ ਦੀ ਕੁਸ਼ਤੀ ’ਚ ਪਹਿਲਵਾਨ ਅਸ਼ੋਕ ਨੇ ਧੋਬੀ ਪਟਕਾ ਮਾਰਿਆ ਅਤੇ ਤੀਜੇ ਨੰਬਰ ਦੀ ਕੁਸ਼ਤੀ ’ਚ ਸ਼ਰੀਫ਼ ਨਵਾਂ ਪਿੰਡ ਅਕਾਲੀਆਂ ਤੇ ਬੌਬੀ ਕਾਲਾ ਸੰਘਿਆ ਬਰਾਬਰ ਛੁੱਟੇ| ਇਸ ਮੌਕੇ ਕਰਵਾਏ ਕਬੱਡੀ ਟੂਰਨਾਮੈਂਟ ’ਚ ਪਿੰਡ ‘ਵੇਵ ਆਫ਼ ਪਲੰਟੀ ਨਿਊਜ਼ੀਲੈਂਡ’ ਦੀ ਟੀਮ ਨੇ ‘ਰਹੀਮਪੁਰ ਹੇਲਰਾਂ ਕਲੱਬ’ ਦੀ ਟੀਮ ਨੂੰ ਫਸਵੇਂ ਮੁਕਾਬਲੇ ’ਚ ਮਾਤ ਦਿੱਤੀ| ਪ੍ਰਸਿੱਧ ਕਬੱਡੀ ਕੋਚ ਪੰਮਾ ਨਿਮਾਜੀਪੁਰੀਆ ਅਤੇ ਸਤਨਾਮ ਸਿੰਘ ਨਾਮੀ ਦੇ ਕਲੱਬਾਂ ਵਿਚਕਾਰ ਸ਼ੋ ਮੈਚ ਵੀ ਖੇਡਿਆ ਗਿਆ| ਇਸ ਖੇਡ ਮੇਲੇ ’ਚ ਕੁਸ਼ਤੀਆਂ ਦੀ ਆਰੰਭਤਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵਲੋਂ ਕੀਤੀ ਗਈ, ਜਦਕਿ ਜੇਤੂਆਂ ਨੂੰ ਇਨਾਮਾਂ ਦੀ ਵੰਡ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ, ਪਹਿਲਵਾਨ ਲਹਿੰਬਰ ਸ਼ਾਹਕੋਟ, ਪਹਿਲਵਾਨ ਮਜੀਦਾ ਪਹਿਲਵਾਨ ਅਜੈਪਾਲ ਸਿੰਘ ਮੁਰੀਦਵਾਲ ਪਿੰਡ ਦੀ ਪੰਚਾਇਤ ਸਮੇਤ ਹੋਰ ਪਤਵੰਤਿਆਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ| ਟੂਰਨਾਮੈਂਟ ਦੌਰਾਨ ਕਬੱਡੀ ਕੁਮੈਂਟੇਟਰ ਅਮਨ ਲੋਪੋ, ਅੰਮ੍ਰਿਤ ਧੱਲੇਕੇ ਅਤੇ ਛਿੰਝ ਕੁਮੈਂਟੇਟਰ ਮੰਗਾ ਅਲੀਵਾਲ ਵੱਲੋਂ ਸ਼ਾਨਦਾਰ ਕੁਮੈਂਟਰੀ ਨਾਲ ਖੇਡ ਪ੍ਰੇਮੀਆਂ ਨੂੰ ਨਿਹਾਲ ਕੀਤਾ ਗਿਆ| ਇਸ ਖੇਡ ਮੇਲੇ ਦੇ ਪਹਿਲੇ ਦਿਨ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ| ਇਸ ਮੌਕੇ ਮੇਲੇ ਦੇ ਮੁੱਖ ਪ੍ਰਬੰਧਕ ਪਿੰਡ ਦੇ ਸਰਪੰਚ ਸਰਵਣ ਰਾਮ, ਨੰਬਰਦਾਰ ਬਲਵਿੰਦਰ ਸਿੰਘ ਮਾਹਲ, ਸਾ. ਸਰਪੰਚ ਫ਼ਕੀਰ ਸਿੰਘ, ਹਰਜੀਤ ਸਿੰਘ ਪੰਚ, ਬਲਜੀਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਗੁਰਦੇਵ ਸਿੰਘ, ਜਸਵੰਤ ਸਿੰਘ ਯੂ.ਕੇ, ਬਾਲ ਕ੍ਰਿਸਨ, ਗੁਰਮੇਲ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਧੰਜਲ, ਕੁਲਦੀਪ ਸਿੰਘ ਸੰਘਾ, ਸੰਤੋਖ ਸਿੰਘ, ਮਨਜਿੰਦਰ ਸਿੰਘ, ਬਿੱਕਰ ਸਿੰਘ, ਰਮੇਸ਼ ਸਿੰਘ, ਬਾਬਾ ਚਰਨਜੀਤ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਸਰਬਜੀਤ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ ਟਾਹਲੀ, ਜਗਰੂਪ ਸਿੰਘ, ਮਨਜੀਤ ਸਿੰਘ, ਅਮਰੀਕ ਸਿੰਘ ਭਜਨ ਸਿੰਘ, ਸਰਬਣ ਸਿੰਘ, ਅਕਾਸ਼ ਪਹਿਲਵਾਨ, ਪੱਪੂ ਪਹਿਲਵਾਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਗਣੇਸ਼ ਚਤੁਰਥੀ ਮਨਾਈ ਅਗਲੀ ਖ਼ਬਰ ਕਿਸਾਨ ਆਗੂ ਜਰਨੈਲ ਸਿੰਘ ਜੋਸਨ ‘ਕੋਟਲੀ ਵਾਲੇ’ ਨਮਿਤ ਅੰਤਿਮ ਅਰਦਾਸ 18 ਨੂੰ
Ad Position 24