ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਗਣੇਸ਼ ਚਤੁਰਥੀ ਮਨਾਈ
ਨਕੋਦਰ, 14 ਸਤੰਬਰ (ਗੁਰਵਿੰਦਰ ਸਿੰਘ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦਾ ਆਯੋਜਨ ਟੈਗੋਰ ਹਾਊਸ ਵਲੋਂ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲੂ ਗੁਪਤਾ ਦੀ ਅਗਵਾਈ ਹੇਠ ਕੀਤਾ ਗਿਆ।
(
(Ã ਸਫਾ 5 ਦੀ ਬਾਕੀ Æ)
15-09-2026
ਨਕੋਦਰ, 14 ਸਤੰਬਰ (ਗੁਰਵਿੰਦਰ ਸਿੰਘ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਦਾ ਆਯੋਜਨ ਟੈਗੋਰ ਹਾਊਸ ਵਲੋਂ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲੂ ਗੁਪਤਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਸਕੂਲ ਕੈਂਪਸ ਨੂੰ ਫੁੱਲਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਅਧਿਆਪਕਾ ਯੋਗਿਤਾ ਨੇ ਵਿਦਿਆਰਥੀਆਂ ਨੂੰ ਗਣੇਸ਼ ਚਤੁਰਥੀ ਦੇ ਧਾਰਮਿਕ ਤੇ ਸੱਭਿਆਚਾਰਕ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਭਗਵਾਨ ਗਣੇਸ਼ ਨੂੰ ‘ਵਿਘਨਹਰਤਾ’ ਕਹੇ ਜਾਣ ਦਾ ਕਾਰਨ ਦੱਸਿਆ ਅਤੇ ਉਨ੍ਹਾਂ ਨਾਲ ਸਬੰਧਤ ਪ੍ਰੇਰਣਾਦਾਇਕ ਕਥਾਵਾਂ ਵੀ ਸਾਂਝੀਆਂ ਕੀਤੀਆਂ।ਪ੍ਰਇਮਰੀ ਵਿਭਾਗ ਦੇ ਵਿਦਿਆਰਥੀ ਭਗਵਾਨ ਗਣੇਸ਼ ਦੀ ਵੇਸ਼ਭੂਸ਼ਾ ਵਿੱਚ ਸਕੂਲ ਪਹੁੰਚੇ ਅਤੇ ਕਲਾਸਾਂ ਵਿੱਚ ਗਣੇਸ਼ ਜੀ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ। ਟੈਗੋਰ ਹਾਊਸ ਵੱਲੋਂ ਵਿਸ਼ੇਸ਼ ਪੂਜਾ ਅਤੇ ਆਰਤੀ ਦਾ ਆਯੋਜਨ ਵੀ ਕੀਤਾ ਗਿਆ। ਸਕੂਲ ਦੇ ਸਟਾਫ਼ ਮੈਂਬਰਾਂ ਨੇ ਗਣੇਸ਼ ਵੰਦਨਾ ਕਰਦਿਆਂ ਭਗਵਾਨ ਗਣੇਸ਼ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਸਾਦ ਵਜੋਂ ਮੋਦਕ ਤੇ ਲੱਡੂ ਵੀ ਵੰਡੇ ਗਏ। ਸਮੁੱਚਾ ਮਾਹੌਲ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਸਕੂਲ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਦੋਸਾਂਝ ਅਤੇ ਪ੍ਰਿੰਸੀਪਲ ਮੈਡਮ ਸ਼ਾਲੂ ਗੁਪਤਾ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਗਣੇਸ਼ ਸਭ ਨੂੰ ਬੁੱਧੀ, ਗਿਆਨ, ਸੁੱਖ-ਸਮ੍ਰਿੱਧੀ ਅਤੇ ਸੁਭਾਗ ਦਾ ਆਸ਼ੀਰਵਾਦ ਪ੍ਰਦਾਨ ਕਰਨ।