ਕੋਲਕਾਤਾ ਦੇ ਆਏ ਕਾਰੀਗਰਾਂ ਵਲੋਂ ਕੀਤਾ ਜਾ ਰਿਹਾ ਹੈ ਬਾਬਾ ਸੋਢਲ ਦੇ ਸੁੰਦਰੀਕਰਨ ਦਾ ਕੰਮ
ਚੁਗਿੱਟੀ, 17 ਸਤੰਬਰ (ਲਾਗੂ)- ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਵਿਖੇ ਅੱਜ ਸ਼ਾਮ ਸੰਗਰਾਂਦ ਦੇ ਸਮਾਗਮ ਦੌਰਾਨ ਨਿਤਨੇਮ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ। ਇਸ ਉਪਰੰਤ ਉੱਘੇ ਸਿੱਖ ਇਤਿਹਾਸਕਾਰ ਡਾ.
ਚੁਗਿੱਟੀ, 17 ਸਤੰਬਰ (ਲਾਗੂ)- ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਵਿਖੇ ਅੱਜ ਸ਼ਾਮ ਸੰਗਰਾਂਦ ਦੇ ਸਮਾਗਮ ਦੌਰਾਨ ਨਿਤਨੇਮ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਨੇ ਰਸਭਿੰਨਾ ਕੀਰਤਨ ਕੀਤਾ। ਇਸ ਉਪਰੰਤ ਉੱਘੇ ਸਿੱਖ ਇਤਿਹਾਸਕਾਰ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਮੀਰੀ-ਪੀਰੀ ਦੇ ਸੰਕਲਪ ਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਵਲੋਂ ਆਪਣੇ ਜੀਵਨ ਵਿਚ ਲਾਗੂ ਕਰਨ ਅਤੇ ਸਿੱਖਾਂ ਨੂੰ ਇਸ ਸੰਕਲਪ ਨੂੰ ਆਪਣੇ ਧਾਰਮਿਕ ਤੇ ਰਾਜਸੀ ਜੀਵਨ ’ਚ ਲਾਗੂ ਕਰਨ ਦੀ ਸਿੱਖਿਆ ਦਾ ਇਤਿਹਾਸਕ ਹਵਾਲਿਆਂ ਨਾਲ ਜਾਣੂੰ ਕਰਵਾਇਆ। ਸੰਗਤਾਂ ਨੇ ਡਾ. ਉਦੋਕੇ ਦੇ ਵਿਚਾਰਾਂ ਨੂੰ ਬਹੁਤ ਇਕਾਗਰਤਾ ਅਤੇ ਸ਼ਾਂਤ ਰਹਿ ਕੇ ਸੁਣਿਆ। ਗੁਰੂ ਘਰ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਡਾ. ਉਦੋਕੇ ਦਾ ਧੰਨਵਾਦ ਅਤੇ ਸਨਮਾਨ ਕੀਤਾ। ਮੰਚ ਸੰਚਾਲਨ ਸਕੱਤਰ ਇਕਬਾਲ ਸਿੰਘ ਨੇ ਕੀਤਾ। ਇਸ ਮੌਕੇ ਜੰਗ ਬਹਾਦਰ ਸਿੰਘ, ਦਵਿੰਦਰਪਾਲ ਸਿੰਘ, ਲਖਵੀਰ ਸਿੰਘ, ਤਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।