17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬ ਸਕੂਲ ਖੇਡਾਂ ’ਚ ਨਹਿਰੂ ਗਾਰਡਨ ਦੀ ਅਜਿਤਾ ਨੇ ਜੂਡੋ ’ਚ ਜਿੱਤਿਆ ਚਾਂਦੀ ਦਾ ਤਗਮਾ

ਜਲੰਧਰ, 17 ਸਤੰਬਰ (ਡਾ ਜਤਿੰਦਰ ਸਾਬੀ)-ਪਠਾਨਕੋਟ ਵਿਖੇ ਹੋਈਆਂ 70ਵੀਆਂ ਪੰਜਾਬ ਸਕੂਲ ਖੇਡਾਂ (ਜੂਡੋ) ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਦੀ ਜੂਡੋ ਖਿਡਾਰਨ ਅਜਿਤਾ ਨੇ 36 ਕਿੱਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 18-09-2026
ਜਲੰਧਰ, 17 ਸਤੰਬਰ (ਡਾ ਜਤਿੰਦਰ ਸਾਬੀ)-ਪਠਾਨਕੋਟ ਵਿਖੇ ਹੋਈਆਂ 70ਵੀਆਂ ਪੰਜਾਬ ਸਕੂਲ ਖੇਡਾਂ (ਜੂਡੋ) ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਦੀ ਜੂਡੋ ਖਿਡਾਰਨ ਅਜਿਤਾ ਨੇ 36 ਕਿੱਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਪ੍ਰਾਪਤੀ ਨਾਲ ਅਜਿਤਾ ਦੀ ਨੈਸ਼ਨਲ ਕੈਂਪ ਲਈ ਚੋਣ ਹੋਈ ਹੈ। ਇਸ ਤੋਂ ਇਲਾਵਾ ਮੰਨਤ (40 ਕਿੱਲੋ) ਅਤੇ ਕ੍ਰਿਤਿਕਾ (44 ਕਿੱਲੋ) ਨੇ ਵੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਸ਼੍ਰੀਮਤੀ ਗੋਹਰੀਨਾ ਅਤੇ ਸਮੂਹ ਸਟਾਫ਼ ਵਲੋਂ ਤਿੰਨੇ ਖਿਡਾਰਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਨੇ ਖੇਡ ਮੁਖੀ ਸੁਧੀਰ ਕੁਮਾਰ (ਲੈਕਚਰਾਰ ਫਿਜੀਕਲ ਐਜੂਕੇਸ਼ਨ) ਅਤੇ ਕੋਚ ਸੰਜੀਵ ਸ਼ਰਮਾ ਅਤੇ ਜਸਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗੁਰਮਤਿ ਸਮਾਗਮ ਅਗਲੀ ਖ਼ਬਰ ਕੋਲਕਾਤਾ ਦੇ ਆਏ ਕਾਰੀਗਰਾਂ ਵਲੋਂ ਕੀਤਾ ਜਾ ਰਿਹਾ ਹੈ ਬਾਬਾ ਸੋਢਲ ਦੇ ਸੁੰਦਰੀਕਰਨ ਦਾ ਕੰਮ
Ad Position 24