17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਤਲੁਜ ਦਰਿਆ ਦੇ ਬੰਨ੍ਹ ’ਤੇ ਬਣ ਰਹੀ ਸੜਕ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਸੰਤ ਸੀਚੇਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰੱਖਿਆ ਗਿਆ ਸੀ ਨੀਂਹ ਪੱਥਰ

ਲੋਹੀਆਂ ਖਾਸ, 17 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਤੋਂ ਸ਼ਾਹਕੋਟ ਤੱਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਉਪਰ ਨਵੀਂ ਬਣ ਰਹੀ ਸੜਕ, ਜਿਸ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਰੱਖਿਆ ਸੀ, ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਬੰਨ੍ਹ ’ਤੇ ਪੁੱਜੇ| ਇਸ ਮੌਕੇ ਮੱਠੀ ਰਫ਼ਤਾਰ ਨਾਲ ਚੱਲ ਰਹੇ ਸੜਕ ਦੇ ਕੰਮ ਬਾਰੇ ਇਲਾਕੇ ਭਰ ਤੇ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਨੂੰ ਜਾਣੂੰ ਕਰਵਾਇਆ ਬੰਨ ਉਪਰ ਵੱਟਾ ਟਾਈਮ ਸਮੇਂ ਸਿਰ ਨਹੀਂ ਪਿਆ, ਮਿੱਟੀ ਨੇ ਸਾਰੇ ਬੰਨ ਉਪਰ ਧੁੱਦਲ ਦਾ ਰੂਪ ਧਾਰਨ ਕੀਤਾ ਹੋਇਆ ਹੈ, ਜਿਸ ਕਾਰਨ ਮੋਟਰਸਾਈਕਲ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਬੁਹਤ ਮੁਸ਼ਕਿਲਾਂ ਆ ਰਹੀਆਂ ਹਨ| ਇਸ ਮੌਕੇ ਹਾਜ਼ਰ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੜਕ ਠੇਕੇਦਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਜਿੰਨੀ ਵੀ ਮਿੱਟੀ ਪੂਰੀ ਹੋ ਚੁੱਕੀ ਹੈ ਉਸ ਉਪਰ ਸੜਕ ਬਣਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾਣ| ਉਨ੍ਹਾਂ ਮੰਨਿਆਂ ਕਿ ਕਿ ਸੜਕ ਦਾ ਕੰਮ ਦੋ ਵਿਭਾਗਾਂ ਵਿੱਚ ਵੰਡਿਆ ਹੋਣ ਕਰਕੇ ਇਸ ਦੀ ਰਫ਼ਤਾਰ ਮੱਧਮ ਹੋਈ ਹੈ, ਜੋ ਹੁਣ ਤੇਜੀ ਨਾਲ ਮੁਕੰਮਲ ਕੀਤੀ ਜਾਵੇਗੀ| ਇਸ ਮੌਕੇ ਐੱਸ. ਪੀ.

Ad Position 21
No active advertisement
ਅਜੀਤ ਡੈਸਕ 18-09-2026
ਲੋਹੀਆਂ ਖਾਸ, 17 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਤੋਂ ਸ਼ਾਹਕੋਟ ਤੱਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਉਪਰ ਨਵੀਂ ਬਣ ਰਹੀ ਸੜਕ, ਜਿਸ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਰੱਖਿਆ ਸੀ, ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਬੰਨ੍ਹ ’ਤੇ ਪੁੱਜੇ| ਇਸ ਮੌਕੇ ਮੱਠੀ ਰਫ਼ਤਾਰ ਨਾਲ ਚੱਲ ਰਹੇ ਸੜਕ ਦੇ ਕੰਮ ਬਾਰੇ ਇਲਾਕੇ ਭਰ ਤੇ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਨੂੰ ਜਾਣੂੰ ਕਰਵਾਇਆ ਬੰਨ ਉਪਰ ਵੱਟਾ ਟਾਈਮ ਸਮੇਂ ਸਿਰ ਨਹੀਂ ਪਿਆ, ਮਿੱਟੀ ਨੇ ਸਾਰੇ ਬੰਨ ਉਪਰ ਧੁੱਦਲ ਦਾ ਰੂਪ ਧਾਰਨ ਕੀਤਾ ਹੋਇਆ ਹੈ, ਜਿਸ ਕਾਰਨ ਮੋਟਰਸਾਈਕਲ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਬੁਹਤ ਮੁਸ਼ਕਿਲਾਂ ਆ ਰਹੀਆਂ ਹਨ| ਇਸ ਮੌਕੇ ਹਾਜ਼ਰ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੜਕ ਠੇਕੇਦਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਜਿੰਨੀ ਵੀ ਮਿੱਟੀ ਪੂਰੀ ਹੋ ਚੁੱਕੀ ਹੈ ਉਸ ਉਪਰ ਸੜਕ ਬਣਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾਣ| ਉਨ੍ਹਾਂ ਮੰਨਿਆਂ ਕਿ ਕਿ ਸੜਕ ਦਾ ਕੰਮ ਦੋ ਵਿਭਾਗਾਂ ਵਿੱਚ ਵੰਡਿਆ ਹੋਣ ਕਰਕੇ ਇਸ ਦੀ ਰਫ਼ਤਾਰ ਮੱਧਮ ਹੋਈ ਹੈ, ਜੋ ਹੁਣ ਤੇਜੀ ਨਾਲ ਮੁਕੰਮਲ ਕੀਤੀ ਜਾਵੇਗੀ| ਇਸ ਮੌਕੇ ਐੱਸ.ਪੀ. ਗੁਰਪ੍ਰੀਤ ਸਿੰਘ, ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ, ਹੋਰ ਅਧਿਕਾਰੀਆਂ ਤੇ ਠੇਕੇਦਾਰ ਸਮੇਤ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਸਾ. ਸਰਪੰਚ ਸੁਖਵਿੰਦਰ ਸਿੰਘ ਗੱਟੀ, ਸਾ. ਸਰਪੰਚ ਜਸਪਾਲ ਸਿੰਘ ਗੱਟੀ, ਕਿਸਾਨ ਆਗੂ ਹਰਬੰਸ ਸਿੰਘ ਮੁਰਾਜਵਾਲਾ, ਦਲੀਪ ਸਿੰਘ ਮੁਰਾਜਵਾਲਾ, ਜਸਕਰਨ ਸਿੰਘ ਜਾਣੀਆਂ ਤੇ ਇਲਾਕਾ ਨਿਵਾਸੀ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਇਟਲੀ ਦਾ ਸੁਪਨਾ ਦਿਖਾ ਕੀਨੀਆ ’ਚ ਬਣਾਇਆ ਬੰਧਕ, ਹੁਣ ਤਿੰਨੇ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਨਾਲ ਪਰਿਵਾਰਾਂ... ਅਗਲੀ ਖ਼ਬਰ ਮਕਸੂਦਾਂ ਮੰਡੀ ’ਚ ਫੜ੍ਹਾ ਨੂੰ ਲੈ ਕੇ ਵਿਵਾਦ
Ad Position 24