18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਅਗਵਾ ਹੋਇਆ 4 ਸਾਲਾ ਬੱਚਾ ਏ. ਸੀ. ਪੀ. ਵੈਸਟ ਦੀ ਅਗਵਾਈ ’ਚ ਪੁਲਿਸ ਨੇ 12 ਘੰਟਿਆਂ ਅੰਦਰ ਬਰਾਮਦ ਕੀਤਾ, ਮੁਲਜ਼ਮਾਂ ਦੀ ਕੀਤੀ ਜਾ ਰਹੀ ਪਛਾਣ

< ਪੁਲਿਸ ਨੇ ਬੱਚਾ ਦੇਰ ਰਾਤ ਬੱਸ ਸਟੈਂਡ ਤੋਂ ਸੁਰੱਖਿਅਤ ਲੱਭ ਕੇ ਪਰਿਵਾਰ ਹਵਾਲੇ ਕੀਤਾ < ਪਰਿਵਾਰ ਨੇ ਏ. ਸੀ.

Ad Position 21
No active advertisement
ਅਜੀਤ ਡੈਸਕ 19-09-2026
< ਪੁਲਿਸ ਨੇ ਬੱਚਾ ਦੇਰ ਰਾਤ ਬੱਸ ਸਟੈਂਡ ਤੋਂ ਸੁਰੱਖਿਅਤ ਲੱਭ ਕੇ ਪਰਿਵਾਰ ਹਵਾਲੇ ਕੀਤਾ < ਪਰਿਵਾਰ ਨੇ ਏ. ਸੀ. ਪੀ. ਭਾਟੀਆ ਤੇ ਪੁਲਿਸ ਟੀਮਾਂ ਦਾ ਧੰਨਵਾਦ ਕਰਦਿਆਂ ਕੀਤੀ ਸ਼ਲਾਘਾ ਜਲੰਧਰ , 18 ਸਤੰਬਰ ( ਜਤਿੰਦਰ ਪੰਮੀ )– ਵੀਰਵਾਰ ਦੁਪਹਿਰ ਨੂੰ ਲੈਦਰ ਕੰਪਲੈਕਸ ਨੇੜਲੇ ਮੁਹੱਲਾ ਅਨੂਪ ਨਗਰ ’ ਚੋਂ ਅਗਵਾ ਕੀਤਾ ਗਿਆ 4 ਸਾਲਾ ਬੱਚਾ ਕੇਸ਼ਵ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਏ . ਸੀ . ਪੀ . ਵੈਸਟ ਆਤਿਸ਼ ਭਾਟੀਆ ਦੀ ਸੁਚੱਜੀ ਅਗਵਾਈ ਹੇਠ ਦੇਰ ਰਾਤ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ । ਪੁਲਿਸ ਨੇ ਬੱਚੇ ਦੀ ਲੋੜੀਂਦੀ ਕਾਰਵਾਈ ਉਪਰੰਤ ਉਸ ਨੂੰ ਰਾਤ ਹੀ ਵਾਰਸਾਂ ਦੇ ਹਵਾਲੇ ਕਰ ਦਿੱਤਾ । ਬੱਚੇ ਕੇਸ਼ਵ ਦੇ ਮਾਤਾ - ਪਿਤਾ ਤੇ ਦਾਦੀ ਨੇ ਜਿੱਥੇ ਪੁਲਿਸ ਦਾ ਧੰਨਵਾਦ ਕੀਤਾ , ਉਥੇ ਹੀ ਦਿਖਾਈ ਚੌਕਸੀ ਲਈ ਸ਼ਲਾਘਾ ਵੀ ਕੀਤੀ । ਇਸ ਦੌਰਾਨ ਰਾਤ ਨੂੰ ਭਾਜਪਾ ਆਗੂ ਸ਼ੀਤਲ ਅੰਗੂਰਾਲ ਵੀ ਮੌਕੇ ’ ਤੇ ਹਾਜ਼ਰ ਸਨ , ਜਿਨ੍ਹਾਂ ਨੇ ਏ . ਸੀ . ਪੀ . ਵਲੋਂ ਦਿਖਾਈ ਗਈ ਚੌਕਸੀ ਲਈ ਸ਼ਲਾਘਾ ਕੀਤੀ । ਓਧਰ ਪੁਲਿਸ ਅਗਵਾਕਾਰਾਂ ਦੀ ਸ਼ਨਾਖਤ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ । ਓਧਰ ਸ਼ੁੱਕਰਵਾਰ ਨੂੰ ਏ . ਡੀ . ਸੀ . ਪੀ . ਸਿਟੀ -1 ਮਾਧਵੀ ਸ਼ਰਮਾ ਨੇ ਬੱਚੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ । ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਦੀ ਜਾਨ - ਮਾਲ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ । ਦੱਸਣਯੋਗ ਹੈ ਕਿ ਅਨੂਪ ਨਗਰ ’ ਚੋਂ 4 ਸਾਲਾ ਬੱਚੇ ਨੂੰ ਦੋ ਐਕਟਿਵਾ ਸਵਾਰਾਂ ਵਲੋਂ ਉਸ ਵੇਲੇ ਅਗਵਾ ਕਰ ਲਿਆ ਗਿਆ ਸੀ , ਜਦੋਂ ਉਹ ਇਕ ਹੋਰ 10 ਸਾਲਾ ਬੱਚੇ ਨਾਲ ਗਲੀ ਵਿੱਚ ਖੇਡ ਰਿਹਾ ਸੀ । ਬੱਚੇ ਦੀ ਅਗਵਾ ਦਾ ਰੌਲਾ ਪੈਂਦਿਆਂ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ । ਪੀੜਤ ਪਰਿਵਾਰ ਥਾਣੇ ਪੁੱਜਾ ਤਾਂ ਕੇਸ਼ਵ ਦੀ ਮਾਂ ਤੇ ਦਾਦੀ ਦਾ ਰੋ - ਰੋ ਕੇ ਬੁਰਾ ਹਾਲ ਸੀ । ਇਸ ਸੰਬੰਧੀ ਗੱਲਬਾਤ ਕਰਦਿਆਂ ਏ . ਸੀ . ਪੀ . ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਦੱਸਿਆ ਕਿ ਪੁਲਿਸ ਨੂੰ ਦੁਪਹਿਰ 2 ਵਜੇ 4 ਸਾਲਾ ਬੱਚੇ ਦੇ ਅਗਵਾ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ । ਸੂਚਨਾ ਮਿਲਦੇ ਹੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪੁਲਿਸ ਕਾਰਵਾਈ ਤੇ ਜਾਂਚ ਸ਼ੁਰੂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਬੱਚੇ ਦੀ ਭਾਲ ਲਈ ਤੁਰੰਤ ਵੱਖ - ਵੱਖ ਪਹਿਲੂਆਂ ’ ਤੇ ਕੰਮ ਕਰਦਿਆਂ ਇਲਾਕੇ ਵਿੱਚ ਲੱਗੇ ਸੀ . ਸੀ . ਟੀ . ਵੀ . ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਚੈੱਕ ਕੀਤਾ ਗਿਆ ਅਤੇ ਉਪਲਬਧ ਜਾਣਕਾਰੀ ਦੇ ਆਧਾਰ ’ ਤੇ ਬੱਚੇ ਦੀ ਭਾਲ ਲਈ ਯਤਨ ਤੇਜ਼ ਕੀਤੇ ਗਏ । ਪੁਲਿਸ ਦੀ ਤੁਰੰਤ ਕਾਰਵਾਈ ਦੇ ਨਾਲ - ਨਾਲ ਆਮ ਲੋਕਾਂ , ਪਰਿਵਾਰਕ ਮੈਂਬਰਾਂ ਅਤੇ ਵੱਖ - ਵੱਖ ਮਾਧਿਅਮਾਂ ਰਾਹੀਂ ਮਿਲੇ ਸਹਿਯੋਗ ਸਦਕਾ ਬੱਚੇ ਨੂੰ ਬੱਸ ਸਟੈਂਡ ਤੋਂ ਸੁਰੱਖਿਅਤ ਲੱਭ ਲਿਆ ਗਿਆ । ਏ . ਸੀ . ਪੀ . ਭਾਟੀਆ ਨੇ ਦੱਸਿਆ ਕਿ ਅਗਵਾਕਾਰਾਂ ਦੀ ਸ਼ਨਾਖਤ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਵਿੱਚੋਂ ਪਿੱਛੇ ਬੈਠੇ ਵਿਅਕਤੀ ਦਾ ਮੂੰਹ ਨੰਗਾ ਸੀ ਜਦੋਂਕਿ ਐਕਟਿਵਾ ਚਲਾ ਰਹੇ ਵਿਅਕਤੀ ਨੇ ਕੁਝ ਸੀ . ਸੀ . ਟੀ . ਵੀ . ਕੈਮਰਿਆਂ ਦੀ ਰੇਂਜ ਵਿੱਚੋਂ ਲੰਘਣ ਉਪਰੰਤ ਮੂੰਹ ਤੋਂ ਮਾਸਕ ਲਾਹ ਦਿੱਤਾ ਸੀ । ਇਸ ਲਈ ਪੁਲਿਸ ਨੇ ਦੋਵਾਂ ਦੇ ਚਿਹਰੇ ਦੇਖ ਲਏ ਹਨ ਅਤੇ ਉਨ੍ਹਾਂ ਦੀ ਸ਼ਨਾਖਤ ਕਰਨ ਲਈ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸੰਬੰਧੀ ਸਜਾਇਆ ਬਰਾਤ ਰੂਪੀ ਨਗਰ ਕੀਰਤਨ ਅਗਲੀ ਖ਼ਬਰ 28 ਦੀ ਰੈਲੀ ਸੰਬੰਧੀ ਲੋਪੋਕੇ ਵਲੋਂ ਪਿੰਡ ਈਸਾਪੁਰ ਤੇ ਕੋਟਲੀ ਸੱਕਾਂ ਵਾਸੀਆਂ ਨਾਲ ਮੀਟਿੰਗ
Ad Position 24