ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸੰਬੰਧੀ ਸਜਾਇਆ ਬਰਾਤ ਰੂਪੀ ਨਗਰ ਕੀਰਤਨ
ਜਲੰਧਰ , 18 ਸਤੰਬਰ - ਗੁਰਦੁਆਰਾ ਹਰਿ ਕੀਰਤ ਸਾਧ ਸੰਗਤ , ਨਿਹੰਗ ਸਿੰਘ ਸਭਾ , ਗੁਰੂ ਹਰਿਗੋਬਿੰਦਪੁਰਾ , ਬਸਤੀ ਸ਼ੇਖ , ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸੰਬੰਧੀ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ । ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਕਲਗੀਧਰ ਸਾਹਿਬ , ਮੁਹੱਲਾ , ਚਾਏਆਮ , ਵਾਲਮੀਕਿ ਮੰਦਰ ਅੱਡਾ ਬਸਤੀ ਸ਼ੇਖ , ਵੱਡਾ ਬਜ਼ਾਰ , ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ , ਗੁਰਦੁਆਰਾ ਚਰਨ ਕੰਵਲ ਸਾਹਿਬ , ਲੜਕੀਆਂ ਦੇ ਸਕੂਲ ਵਾਲੀ ਗਲੀ , ਗੁਰਦੁਆਰਾ ਛੇਵੀਂ ਪਾਤਿਸ਼ਾਹੀ , ਗੁਰੂ ਹਰਿਗੋਬਿੰਦ ਕਲੋਨੀ , ਘਾਹ ਮੰਡੀ ਚੌਕ , ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੋਟ ਮੁਹੱਲਾ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਇਆ ।
ਭ
ਭਾਈ ਦਲਜੀਤ ਸਿੰਘ ਨਰਸਿੰਗਾ ਵਜਾਉਣ ਦੀ ਸੇਵਾ ਨਿਭਾਉਂਦੇ ਹੋਏ।
19-09-2026
ਜਲੰਧਰ , 18 ਸਤੰਬਰ - ਗੁਰਦੁਆਰਾ ਹਰਿ ਕੀਰਤ ਸਾਧ ਸੰਗਤ , ਨਿਹੰਗ ਸਿੰਘ ਸਭਾ , ਗੁਰੂ ਹਰਿਗੋਬਿੰਦਪੁਰਾ , ਬਸਤੀ ਸ਼ੇਖ , ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸੰਬੰਧੀ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ । ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਕਲਗੀਧਰ ਸਾਹਿਬ , ਮੁਹੱਲਾ , ਚਾਏਆਮ , ਵਾਲਮੀਕਿ ਮੰਦਰ ਅੱਡਾ ਬਸਤੀ ਸ਼ੇਖ , ਵੱਡਾ ਬਜ਼ਾਰ , ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ , ਗੁਰਦੁਆਰਾ ਚਰਨ ਕੰਵਲ ਸਾਹਿਬ , ਲੜਕੀਆਂ ਦੇ ਸਕੂਲ ਵਾਲੀ ਗਲੀ , ਗੁਰਦੁਆਰਾ ਛੇਵੀਂ ਪਾਤਿਸ਼ਾਹੀ , ਗੁਰੂ ਹਰਿਗੋਬਿੰਦ ਕਲੋਨੀ , ਘਾਹ ਮੰਡੀ ਚੌਕ , ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੋਟ ਮੁਹੱਲਾ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੰਪੂਰਨ ਹੋਇਆ । ਨਗਰ ਕੀਰਤਨ ’ ਚ ਵਿਆਹ ਲਈ ਸਜਾਈ ਗਈ ਇਕ ਘੋੜੀ ਸ਼ਾਮਲ ਕੀਤੀ ਗਈ , ਜਿਸ ’ ਤੇ ਛੱਤਰ ਝੁਲਾਇਆ ਜਾ ਰਿਹਾ ਸੀ । ਗੁਲਾਬੀ ਚੁੰਨੀਆਂ ਲੈ ਕੇ ਨਗਰ ਕੀਰਤਨ ’ ਚ ਸ਼ਾਮਲ ਹੋਈਆਂ ਬੀਬੀਆਂ ਵਲੋਂ ਘੋੜੀ ਦੀਆਂ ਵਾਗਾਂ ਗੁੰਦੀਆਂ ਗਈਆਂ ਅਤੇ ਉਸ ਨੂੰ ਛੋਲਿਆਂ ਦੀ ਦਾਲ ਦੇ ਨਾਲ ਗੁੜ ਖਵਾਇਆ ਗਿਆ । ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ’ ਤੇ ਨਿਹੰਗ ਨਿਵਾਸ ਦੇ ਬਾਹਰ ਫੁੱਲਾਂ ਨਾਲ ਸਜਾਈ ਇਕ ਪਾਲਕੀ ਸਾਹਿਬ ਮੌਜੂਦ ਸੀ , ਜਿਸ ’ ਚ ਗੁਰਦੁਆਰਾ ਸਾਹਿਬ ਤੋਂ ਲਿਆਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁਸ਼ੋਭਿਤ ਕੀਤੇ ਗਏ । ਇਸ ਮੌਕੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ , ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ - ਛਾਇਆ ਹੇਠ ਨਗਰ ਕੀਰਤਨ ਨੇ ਚਾਲੇ ਪਾਏ । ਇਲਾਕੇ ਦੀ ਸੰਗਤ ਨੂੰ ਨਗਰ ਕੀਰਤਨ ਦੀ ਆਮਦ ਦੀ ਸੂਚਨਾ ਦੇਣ ਲਈ ਸਭ ਤੋਂ ਅੱਗੇ ਰਣਜੀਤ ਨਗਾਰਾ ਚੱਲ ਰਿਹਾ ਸੀ , ਜਦਕਿ ਪਿੱਛੇ ਬੈਂਡ ਪਾਰਟੀਆਂ ਵਲੋਂ ਗੁਰਬਾਣੀ ਸ਼ਬਦਾਂ ਦੀਆਂ ਮਨਮੋਹਕ ਧੁੰਨਾਂ ਵਜਾਈਆਂ ਗਈਆਂ । ਸ਼ਰਧਾ ਭਰਪੂਰ ਸੰਗਤ ਨਗਰ ਕੀਰਤਨ ਦੇ ਮਾਰਗ ਦੀ ਸਫ਼ਾਈ ਕਰਦਿਆਂ ਪਾਣੀ ਦਾ ਛਿੜਕਾਅ ਕਰ ਰਹੀ ਸੀ ਅਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ । ਰਿਵਾਇਤੀ ਬਾਣੇ ’ ਚ ਪੰਜ ਨਿਸ਼ਾਨਚੀ ਸਿੰਘ ਨਗਰ ਕੀਰਤਨ ਦੀ ਸ਼ੋਭਾ ਨੂੰ ਹੋਰ ਵੀ ਵਧਾ ਰਹੇ ਸਨ । ਪਾਲਕੀ ਸਾਹਿਬ ਦੇ ਅੱਗੇ ਨਿਹੰਗ ਸਿੰਘਾ ਬਾਣੇ ’ ਚ ਭਾਈ ਦਲਜੀਤ ਸਿੰਘ ਨਰਸਿੰਗਾ ਵਜਾ ਕੇ ਸੰਗਤ ਨੂੰ ਗੁਰੂ ਸਾਹਿਬ ਦੇ ਸਤਿਕਾਰ ਪ੍ਰਤੀ ਸੁਚੇਤ ਕਰ ਰਹੇ ਸਨ । ਸੰਗਤ ਗੁਰੂ ਜੱਸ ਗਾਇਨ ਕਰਦੇ ਹੋਏ ਨਗਰ ਕੀਰਤਨ ’ ਚ ਚੱਲ ਰਹੀ ਸੀ । ਮਾਰਗ ’ ਚ ਗੁਰਮੁੱਖ ਪਰਿਵਾਰਾਂ ਵਲੋਂ ਵੱਖ - ਵੱਖ ਪੜਾਵਾਂ ’ ਤੇ ਸੰਗਤ ਦਾ ਸਵਾਗਤ ਕੀਤਾ ਗਿਆ ਤੇ ਸੰਗਤ ਲਈ ਭਾਂਤ - ਭਾਂਤ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ । ਰਸਤੇ ’ ਚ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ , ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਗੁਰਕ੍ਰਿਪਾਲ ਸਿੰਘ , ਅਮਨਦੀਪ ਸਿੰਘ ਭੋਲਾ ਅਤੇ ਹੋਰਾਂ ਨੇ ਸੰਗਤ ਦਾ ਸਵਾਗਤ ਕੀਤਾ । ਇਸੇ ਤਰ੍ਹਾਂ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਿਸ਼ਾਹੀ ਛੇਵੀਂ , ਬਸਤੀ ਸ਼ੇਖ ਅੱਗੇ ਪਹੁੰਚਣ ’ ਤੇ ਅਮਰਪ੍ਰੀਤ ਸਿੰਘ , ਤਰਲੋਚਨ ਸਿੰਘ ਛਾਬੜਾ , ਹਰਜੀਤ ਸਿੰਘ ਬਾਬਾ , ਪ੍ਰਿਤਪਾਲ ਸਿੰਘ ਲੱਕੀ , ਪਰਮਿੰਦਰ ਸਿੰਘ ਖ਼ਾਲਸਾ , ਗੁਰਜੀਤ ਸਿੰਘ ਪੋਪਲੀ , ਰਾਜ ਕੁਮਾਰ ਰਾਜੂ ਕੌਂਸਲਰ , ਕਰਨਵੀਰ ਸਿੰਘ , ਗਗਨਦੀਪ ਸਿੰਘ ਨਾਰੰਗ ਅਤੇ ਹੋਰਾਂ ਨੇ ਸੰਗਤ ਦਾ ਸਵਾਗਤ ਕੀਤਾ । ਗੁਰਦੁਆਰਾ ਹਰਿ ਕੀਰਤ ਸਾਧ ਸੰਗਤ ਸਾਹਿਬ ਵਿਖੇ ਪਹੁੰਚੇ ਨਗਰ ਕੀਰਤਨ ਦਾ ਸੰਗਤ ਵਲੋਂ ਮਾਤਾ ਸੁਲੱਖਣੀ ਜੀ ਦੇ ਪਰਿਵਾਰਕ ਮੈਂਬਰਾਂ ਵਾਂਗ ਸਵਾਗਤ ਕੀਤਾ ਗਿਆ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਨਿਹੰਗ ਵਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ । ਸਰਪਰਸਤ ਅਜੇ ਸੋਨਿਕ , ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਖਾਸਰੀਆ , ਮੀਤ ਪ੍ਰਧਾਨ ਅਮਰਜੀਤ ਸਿੰਘ ਨਿਹੰਗ , ਜਨਰਲ ਸਕੱਤਰ ਕਰਨਬੀਰ ਸਿੰਘ ਨਿਹੰਗ , ਖ਼ਜਾਨਚੀ ਜਸਵੰਤ ਸਿੰਘ ਖਾਸਰੀਆ ਅਤੇ ਸਕੱਤਰ ਅਵਤਾਰ ਸਿੰਘ ਨਿਹੰਗ ਵਲੋਂ ਨਗਰ ਕੀਰਤਨ ਅਤੇ ਵਿਆਹ ਪੁਰਬ ਸੰਬੰਧੀ ਕੀਤੇ ਗਏ ਵਿਸ਼ੇਸ਼ ਸਮਾਗਮਾਂ ਦੇ ਪ੍ਰਬੰਧਾਂ ਵਿਚ ਵੱਡਾ ਸਹਿਯੋਗ ਦਿੱਤਾ ਗਿਆ । ਇਸ ਮੌਕੇ ਭਾਈ ਬ੍ਰਹਮਜੋਤ ਸਿੰਘ ( ਗੋਪਾਲ ਨਗਰ ਵਾਲੇ ), ਕੁਲਜੀਤ ਸਿੰਘ ਚਾਵਲਾ , ਸਰਬਜੀਤ ਸਿੰਘ ਸਹਿਗਲ , ਸੁਰਿੰਦਰ ਪਾਲ ਸਿੰਘ ( ਲਿੰਕ ਕਲੋਨੀ ), ਹਰਪ੍ਰੀਤ ਸਿੰਘ ਰਾਜੂ ਅਤੇ ਹੋਰ ਹਾਜ਼ਰ ਸਨ ।