20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਕੂਟਰੀ ਤੇ ਸਵਿਫਟ ਕਾਰ ਦੀ ਭਿਆਨਕ ਟੱਕਰ, ਸਕੂਟਰੀ ਚਾਲਕ ਦੀ ਮੌਤ

ਦੁਸਾਂਝ ਕਲਾਂ, 19 ਸਤੰਬਰ (ਰਾਮ ਪ੍ਰਕਾਸ਼ ਟੋਨੀ)-ਇੱਥੋਂ ਨਜ਼ਦੀਕ ਦੁਸਾਂਝ ਕਲਾਂ ਦੇ ਬਿਜਲੀ ਘਰ ਨੇੜੇ ਅੱਜ ਸਵੇਰੇ ਕਰੀਬ 11. 30 ਵਜੇ ਸਕੂਟਰੀ ਅਤੇ ਸਵਿਫਟ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਸਕੂਟਰੀ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।

Ad Position 21
No active advertisement
ਹਾਦਸੇ ਦੌਰਾਨ ਨੁਕਸਾਨੀ ਸਵਿਫਟ ਕਾਰ। ਤਸਵੀਰ : ਰਾਮ ਪ੍ਰਕਾਸ਼ ਟੋਨੀ 20-09-2026
ਦੁਸਾਂਝ ਕਲਾਂ, 19 ਸਤੰਬਰ (ਰਾਮ ਪ੍ਰਕਾਸ਼ ਟੋਨੀ)-ਇੱਥੋਂ ਨਜ਼ਦੀਕ ਦੁਸਾਂਝ ਕਲਾਂ ਦੇ ਬਿਜਲੀ ਘਰ ਨੇੜੇ ਅੱਜ ਸਵੇਰੇ ਕਰੀਬ 11.30 ਵਜੇ ਸਕੂਟਰੀ ਅਤੇ ਸਵਿਫਟ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਸਕੂਟਰੀ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਹਰਨੇਕ ਸਿੰਘ ਉਰਫ਼ ਸੋਨੀ ਪੁੱਤਰ ਸੱਤਪਾਲ ਸਿੰਘ ਉਰਫ਼ ਸੇਵਾ ਵਾਸੀ ਪਿੰਡ ਅਨੀਹਰ ਆਪਣਾ ਵਾਹਨ ਦੁਸਾਂਝ ਕਲਾਂ ਸਥਿਤ ਵਿਰਕ ਮੋਟਰ ਗੈਰਾਜ ਵਿਖੇ ਖੜ੍ਹਾ ਕਰਕੇ ਸਕੂਟਰੀ ਲੈ ਕੇ ਸੜਕ ’ਤੇ ਚੜ੍ਹਿਆ ਹੀ ਸੀ ਕਿ ਮੁਕੰਦਪੁਰ ਵਾਲੇ ਪਾਸਿਓਂ ਆ ਰਹੀ ਸਵਿਫਟ ਕਾਰ ਨੰਬਰ ਪੀ. ਬੀ. -32-ਵਾਈ-7400 ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਰ ਸੜਕ ਦੇ ਨਾਲ ਲੱਗਦੇ ਖੇਤਾਂ ’ਚ ਜਾ ਡਿੱਗੀ। ਹਾਦਸੇ ਵਿਚ ਹਰਨੇਕ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਵਲੋਂ ਹਰਨੇਕ ਸਿੰਘ ਨੂੰ ਇਲਾਜ ਲਈ ਫਗਵਾੜਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ, ਜੋ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕਾਰ ਚਾਲਕ ਦੇ ਵੀ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਕਾਰ ਸਵਾਰ ਪਿੰਡ ਹਕੀਮਪੁਰ ਨਾਲ ਸੰਬੰਧਿਤ ਸਨ। ਦੁਸਾਂਝ ਕਲਾਂ ਪੁਲਿਸ ਚੌਕੀ ਦੇ ਇੰਚਾਰਜ ਵਲੋਂ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਸਵਾਈਨ ਫਲੂ ਦੇ 2 ਨਵੇਂ ਮਰੀਜ਼ ਆਏ ਸਾਹਮਣੇ, ਗਿਣਤੀ 23 ਹੋਈ ਅਗਲੀ ਖ਼ਬਰ ਟਰੰਪ ਵਲੋਂ 100 ਫ਼ੀਸਦੀ ਟੈਰਿਫ ਵਾਲੇ ਬਿੱਲ ’ਤੇ ਦਸਤਖ਼ਤ ਭਾਰਤ ਸਮੇਤ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ ਮੰਡਰਾਇਆ ਖ਼ਤ...
Ad Position 24