20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੰਬੀਆਂਵਾਲ ਵਾਸੀ ਔਰਤ ਨੇ ਗੁਆਂਢ ’ਚ ਰਹਿੰਦੀ ਮਹਿਲਾ ਮੁਲਾਜ਼ਮ ’ਤੇ ਲਾਏ ਪ੍ਰੇਸ਼ਾਨ ਕਰਨ ਦੇ ਦੋਸ਼

ਜਲੰਧਰ, 19 ਸਤੰਬਰ (ਜਤਿੰਦਰ ਪੰਮੀ)–ਹਲਕਾ ਜਲੰਧਰ ਕੈਂਟ ਦੇ ਪਿੰਡ ਬੰਬੀਆਂਵਾਲ ਦੀ ਵਾਸੀ ਔਰਤ ਨੇ ਆਪਣੇ ਗੁਆਂਢ ’ਚ ਰਹਿਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਜੋ ਕਿ ਥਾਣਾ ਸਦਰ ਜਮਸ਼ੇਰ ਖਾਸ ਵਿਖੇ ਤਾਇਨਾਤ ਵਲੋਂ ਧਮਕੀਆਂ ਦਿਵਾਉਣ ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ । ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਥਾਣੇ ’ਚ ਤਿੰਨ ਦਰਖਾਸਤਾਂ ਦਿੱਤੀਆਂ ਹਨ ਅਤੇ ਮੁੱਖ ਮੰਤਰੀ ਤੇ ਡੀ.

Ad Position 21
No active advertisement
ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ ਸਿਮਰਜੀਤ ਕੌਰ ਵਾਸੀ ਬੰਬੀਆਂਵਾਲ। ਤਸਵੀਰ : ਜੀ. ਪੀ. ਸਿੰਘ 20-09-2026

ਜਲੰਧਰ, 19 ਸਤੰਬਰ (ਜਤਿੰਦਰ ਪੰਮੀ)–ਹਲਕਾ ਜਲੰਧਰ ਕੈਂਟ ਦੇ ਪਿੰਡ ਬੰਬੀਆਂਵਾਲ ਦੀ ਵਾਸੀ ਔਰਤ ਨੇ ਆਪਣੇ ਗੁਆਂਢ ’ਚ ਰਹਿਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਜੋ ਕਿ ਥਾਣਾ ਸਦਰ ਜਮਸ਼ੇਰ ਖਾਸ ਵਿਖੇ ਤਾਇਨਾਤ ਵਲੋਂ ਧਮਕੀਆਂ ਦਿਵਾਉਣ ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ । ਪੀੜਤਾ ਦਾ ਕਹਿਣਾ ਹੈ ਕਿ ਉਸ ਨੇ ਥਾਣੇ ’ਚ ਤਿੰਨ ਦਰਖਾਸਤਾਂ ਦਿੱਤੀਆਂ ਹਨ ਅਤੇ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਨੂੰ ਵੀ ਦਰਖਾਸਤਾਂ ਭੇਜੀਆਂ ਹੋਈਆਂ ਹਨ ਪਰ ਹਾਲੇ ਤੱਕ ਕਿਸੇ ਵੀ ਦਰਖਾਸਤ ’ਤੇ ਸੁਣਵਾਈ ਨਹੀਂ ਕੀਤੀ ਗਈ। ਇੱਥੇ ਪ੍ਰੈੱਸ ਕਲੱਬ ਵਿੱਚ ਆਪਣੀ ਵਿਥਿਆ ਸੁਣਾਉਂਦਿਆਂ ਸਿਮਰਜੀਤ ਕੌਰ ਵਾਸੀ ਬੰਬੀਆਂਵਾਲ ਨੇ ਦੱਸਿਆ ਕਿ ਪਿਛਲੇ 4 ਅਕਤੂਬਰ ਨੂੰ ਹੋਏ ਝਗੜੇ ਦੌਰਾਨ ਉਸ ਦੇ ਗੁਆਂਢ ’ਚ ਰਹਿਣ ਵਾਲੀ ਮਹਿਲਾ ਸਿਪਾਹੀ ਮਧੂ ਤੇ ਉਸ ਦੀ ਭਰਜਾਈ ਨਵਜੋਤ ਕੌਰ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਸੰਬੰਧੀ ਥਾਣਾ ਸਦਰ ਜਮਸ਼ੇਰ ਖਾਸ ’ਚ ਸ਼ਿਕਾਇਤ ਦਰਜ ਕਰਵਾਈ ਗਈ ਪਰ ਕੋਈ ਸੁਣਵਾਈ ਨਹੀਂ ਹੋਈ ਬਲਕਿ ਉਹ ਜਦੋਂ ਸੁਣਵਾਈ ਲਈ 2-3 ਵਾਰ ਥਾਣੇ ਗਈ ਤਾਂ ਤਤਕਾਲੀਨ ਥਾਣਾ ਸੂਰੀ ਨੇ ਬੇਇੱਜ਼ਤ ਕਰਕੇ ਮੋੜ ਦਿੱਤਾ। ਸਿਮਰਜੀਤ ਕੌਰ ਨੇ ਦੱਸਿਆ ਕਿ ਇਸ ਸਾਲ 5 ਮਾਰਚ ਨੂੰ ਅਣਪਛਾਤੇ ਵਿਅਕਤੀ ਨੇ ਫੋਨ ’ਤੇ ਧਮਕੀਆਂ ਦਿੱਤੀਆਂ ਕਿ ਮਹਿਲਾ ਮੁਲਾਜ਼ਮ ਮਧੂ ਨਾਲ ਸਮਝੌਤਾ ਕਰ ਲਓ ਨਹੀਂ ਤਾਂ ਉਸ ਦੇ ਨਾਬਾਲਗ ਪੁੱਤਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜਾਂ ਚੁੱਕ ਲਿਆ ਜਾਵੇਗਾ। ਉਸ ਨੇ ਇਸ ਸੰਬੰਧੀ 16 ਮਾਰਚ ਨੂੰ ਫਿਰ ਥਾਣਾ ਸਦਰ ’ਚ ਸ਼ਿਕਾਇਤ ਦਿੱਤੀ ਪਰ ਉਸ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਨੂੰ ਲਿਖਤੀ ਦਰਖਾਸਤਾਂ ਭੇਜੀਆਂ ਪਰ ਹਾਲੇ ਤੱਕ ਕਿਸੇ ’ਤੇ ਕਾਰਵਾਈ ਨਹੀਂ ਕੀਤੀ ਗਈ। ਸਿਮਰਜੀਤ ਕੌਰ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਦੀਆਂ ਦਰਖਾਸਤਾਂ ’ਤੇ ਸੁਣਵਾਈ ਕਰਕੇ ਮਹਿਲਾ ਮੁਲਾਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਜਦੋਂ ਥਾਣਾ ਸਦਰ ਜਮਸ਼ੇਰ ਖਾਸ ਦੇ ਇੰਚਾਰਜ ਬਲਕਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਦੋਂ ਦਾ ਉਨ੍ਹਾਂ ਨੇ ਚਾਰਜ ਸੰਭਾਲਿਆ ਹੈ, ਅਜਿਹੇ ਮਾਮਲੇ ਸੰਬੰਧੀ ਉਕਤ ਔਰਤ ਨੇ ਪਹੁੰਚ ਨਹੀਂ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਜਦੋਂ ਵੀ ਸੰਬੰਧਤ ਧਿਰ ਉਨ੍ਹਾਂ ਨਾਲ ਸੰਪਰਕ ਕਰੇਗੀ ਤਾਂ ਉਹ ਮਾਮਲੇ ਦੀ ਪੂਰੀ ਪੜਤਾਲ ਕਰਵਾਉਣਗੇ।

Ad Position 22
No active advertisement
ਪਿਛਲੀ ਖ਼ਬਰ ਰੰਗਾਰੰਗ ਸਮਾਗਮ ਨਾਲ ਏਸ਼ਿਆਈ ਖੇਡਾਂ ਦਾ ਆਗਾਜ਼ ਅਗਲੀ ਖ਼ਬਰ ਜਾਇਦਾਦ ਕਰ ਜਮ੍ਹਾਂ ਕਰਵਾਉਣ ਲਈ 30 ਤੱਕ ਛੋਟ, ਬਾਅਦ ’ਚ ਡਿਫਾਲਟਰਾਂ ਦੀਆਂ ਜਾਇਦਾਦਾਂ ਹੋਣਗੀਆਂ ਸੀਲ
Ad Position 24