ਨਸ਼ਿਆਂ ਤੋਂ ਦੂਰ, ਖੇਡਾਂ ਦੇ ਨੇੜੇ-
‘ਨਮੋ ਕ੍ਰਿਕਟ ਲੀਗ’ ਦਾ ਆਗਾਜ਼ ਅੱਜ ਤੋਂ ਜਲੰਧਰ, 19 ਸਤੰਬਰ (ਡਾ. ਜਤਿੰਦਰ ਸਾਬੀ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ‘ਨਮੋ ਕ੍ਰਿਕਟ ਲੀਗ-5’ ਤਹਿਤ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
‘ਨਮੋ ਕ੍ਰਿਕਟ ਲੀਗ’ ਦਾ ਆਗਾਜ਼ ਅੱਜ ਤੋਂ ਜਲੰਧਰ, 19 ਸਤੰਬਰ (ਡਾ. ਜਤਿੰਦਰ ਸਾਬੀ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ‘ਨਮੋ ਕ੍ਰਿਕਟ ਲੀਗ-5’ ਤਹਿਤ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 20 ਸਤੰਬਰ ਨੂੰ ਦੁਪਹਿਰ 12 ਵਜੇ ਜਲੰਧਰ ਦੇ ਸੇਂਟ ਸੋਲਜਰ ਕਾਲਜ ਵਿਖੇ ਹੋਵੇਗੀ। ਟੂਰਨਾਮੈਂਟ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਖੇਤਰਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਪ੍ਰਬੰਧਕਾਂ ਅਨੁਸਾਰ ਲਗਭਗ 3,200 ਟੀਮਾਂ ਦੇ 56 ਹਜ਼ਾਰ ਖਿਡਾਰੀ ਇਸ ਲੀਗ ਨਾਲ ਜੁੜੇ ਹੋਏ ਹਨ।ਜ਼ਲ੍ਹਿਾ ਪੱਧਰ ਦੇ ਜੇਤੂ ਨੂੰ 31 ਹਜ਼ਾਰ ਅਤੇ ਉਪ ਜੇਤੂ ਨੂੰ 21 ਹਜ਼ਾਰ ਇਨਾਮ ਦਿੱਤਾ ਜਾਵੇਗਾ। ਆਲ ਇੰਡੀਆ ਪੱਧਰ ’ਤੇ ਜੇਤੂ ਲਈ 2.10 ਲੱਖ, ਦੂਜੇ ਸਥਾਨ ਲਈ 1.10 ਲੱਖ, ਤੀਜੇ ਲਈ 5 ਲੱਖ ਅਤੇ ਚੌਥੇ ਸਥਾਨ ਲਈ 2.50 ਲੱਖ ਦੀ ਇਨਾਮੀ ਰਾਸ਼ੀ ਦਰਜ ਕੀਤੀ ਗਈ ਹੈ। ਸਰਵੋਤਮ ਖਿਡਾਰੀ ਨੂੰ ਕਾਰ/ਮੋਟਰਸਾਈਕਲ ਆਦਿ ਇਨਾਮ ਦੇਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ।