23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜ਼ਿਲ੍ਹੇ ’ਚ ਸਵਾਈਨ ਫਲੂ ਦੇ 2 ਹੋਰ ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ 25 ਹੋਈ

ਜਲੰਧਰ, 22 ਸਤੰਬਰ (ਜਤਿੰਦਰ ਪੰਮੀ)-ਇਕ ਵਾਰ ਫਿਰ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੰਗਲਵਾਰ ਨੂੰ ਜ਼ਿਲ੍ਹੇ ’ਚ ਸਵਾਈਨ ਫਲੂ ਦੇ 2 ਹੋਰ ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ’ਚ 69 ਸਾਲਾ ਬਜ਼ੁਰਗ ਮਹਿਲਾ ਵਾਸੀ ਪ੍ਰੀਤ ਨਗਰ ਸੋਡਲ ਰੋਡ ਤੇ 25 ਸਾਲਾ ਨੌਜਵਾਨ ਵਾਸੀ ਮਾਂਗੇਕੀ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਜਤਿੰਦਰ ਪੰਮੀ)-ਇਕ ਵਾਰ ਫਿਰ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਮੰਗਲਵਾਰ ਨੂੰ ਜ਼ਿਲ੍ਹੇ ’ਚ ਸਵਾਈਨ ਫਲੂ ਦੇ 2 ਹੋਰ ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ’ਚ 69 ਸਾਲਾ ਬਜ਼ੁਰਗ ਮਹਿਲਾ ਵਾਸੀ ਪ੍ਰੀਤ ਨਗਰ ਸੋਡਲ ਰੋਡ ਤੇ 25 ਸਾਲਾ ਨੌਜਵਾਨ ਵਾਸੀ ਮਾਂਗੇਕੀ ਸ਼ਾਮਿਲ ਹਨ। ਜ਼ਿਲ੍ਹੇ ’ਚ ਸਵਾਈਨ ਫਲੂ ਦੇ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 25 ਤੱਕ ਪੁੱਜ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ’ਚ ਸ਼ੱਕੀ ਮਰੀਜ਼ਾਂ, ਜਿਨ੍ਹਾਂ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾ ਚੁੱਕੀ ਹੈ, ਦੀ ਗਿਣਤੀ 126 ਤੱਕ ਪੁੱਜ ਗਈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਸ਼ੋਭਨਾ ਬਾਂਸਲ ਨੇ ਦੱਸਿਆ ਕਿ ਅੱਜ ਪਾਜ਼ੀਟਿਵ ਪਾਏ ਗਏ ਦੋਵਾਂ ਮਰੀਜ਼ਾਂ ’ਚੋਂ ਇਕ ਫੋਰਟਿਸ ਹਸਪਤਾਲ ਤੇ ਦੂਜਾ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ।
Ad Position 22
No active advertisement
ਪਿਛਲੀ ਖ਼ਬਰ ਮਾਂ ਮਰੀਅਮ ਦਾ ਤਿਉਹਾਰ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ-ਸੂਰਜ ਮਸੀਹ ਅਗਲੀ ਖ਼ਬਰ ਸਪੋਰਟਸ ਹੱਬ ਨੇੜੇ ਇਕ ਮਹੀਨੇ ਤੋਂ ਸੀਵਰੇਜ ਦਾ ਟੋਆ ਬਣਿਆ ਲੋਕਾਂ ਲਈ ਖ਼ਤਰਾ
Ad Position 24