23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮਾਂ ਮਰੀਅਮ ਦਾ ਤਿਉਹਾਰ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ-ਸੂਰਜ ਮਸੀਹ

ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਮਾਂ ਮਰੀਅਮ ਦਾ ਸਾਲਾਨਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੇਂਟ ਮੈਰੀ ਕੈਥਿਡਰਲ ਚਰਚ ਜਲੰਧਰ ਛਾਉਣੀ ਵਿਖੇ ਮਨਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਮਸੀਹੀ ਆਗੂ ਸੂਰਜ ਮਸੀਹ ਸਾਬਕਾ ਸਰਪੰਚ ਪਿੰਡ ਫੋਲੜੀਵਾਲ ਨੇ ਦੱਸਿਆ ਕਿ ਮਾਂ ਮਰੀਅਮ ਦੇ ਤਿਉਹਾਰ ਨੂੰ ਲੈ ਕੇ ਮਸੀਹੀ ਭਾਈਚਾਰੇ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਵਾਰ ਇਹ ਤਿਉਹਾਰ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਮਾਂ ਮਰੀਅਮ ਦਾ ਸਾਲਾਨਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੇਂਟ ਮੈਰੀ ਕੈਥਿਡਰਲ ਚਰਚ ਜਲੰਧਰ ਛਾਉਣੀ ਵਿਖੇ ਮਨਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਮਸੀਹੀ ਆਗੂ ਸੂਰਜ ਮਸੀਹ ਸਾਬਕਾ ਸਰਪੰਚ ਪਿੰਡ ਫੋਲੜੀਵਾਲ ਨੇ ਦੱਸਿਆ ਕਿ ਮਾਂ ਮਰੀਅਮ ਦੇ ਤਿਉਹਾਰ ਨੂੰ ਲੈ ਕੇ ਮਸੀਹੀ ਭਾਈਚਾਰੇ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਵਾਰ ਇਹ ਤਿਉਹਾਰ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿਉਹਾਰ ਦੀਆਂ ਤਿਆਰੀਆਂ ਸੰਬੰਧੀ ਬੀਤੇ ਦਿਨੀਂ ਸੇਂਟ ਮੈਰੀ ਕੈਥਿਡਰਲ ਗਿਰਜਾਘਰ ਵਿਖੇ ਹੋਈ ਮੀਟਿੰਗ ’ਚ ਵੱਖ-ਵੱਖ ਧਾਰਮਿਕ ਸ਼ਖਸ਼ੀਅਤਾਂ ਦੇ ਨਾਲ-ਨਾਲ ਗਿਰਜਾਘਰਾਂ ਦੇ ਫਾਦਰ ਅਤੇ ਹੋਰ ਪ੍ਰਮੁੱਖ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸੂਰਜ ਮਸੀਹ ਨੇ ਦੱਸਿਆ ਕਿ ਇਸ ਤਿਉਹਾਰ ’ਚ ਸਿਆਸੀ ਆਗੂਆਂ ਤੋਂ ਇਲਾਵਾ ਪੰਜਾਬ ਤੇ ਨਾਲ ਲੱਗਦੇ ਰਾਜਾਂ ਤੋਂ ਵੀ ਮਸੀਹੀ ਭਾਈਚਾਰੇ ਦੇ ਲੋਕ ਸ਼ਾਮਿਲ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੋਲੀਟੈਕਨਿਕ ਕਾਲਜਾਂ ਦੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ-ਸੰਘਰਸ਼ ਦੀ ਚਿਤਾਵਨੀ ਅਗਲੀ ਖ਼ਬਰ ਜ਼ਿਲ੍ਹੇ ’ਚ ਸਵਾਈਨ ਫਲੂ ਦੇ 2 ਹੋਰ ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ 25 ਹੋਈ
Ad Position 24