ਸਮਰਾਏ ’ਚ ਕਰਵਾਇਆ ਪ੍ਰਸਿੱਧ ਛਿੰਝ ਮੇਲਾ
ਜੰਡਿਆਲਾ ਮੰਜਕੀ, 22 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਸਮਰਾਏ ਦੀ ਛਿੰਝ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਪੰਜਾਬੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਸਿੱਧ ਛਿੰਝ ਮੇਲਾ ਉਜਾਗਰ ਸਿੰਘ ਸਮਰਾ ਖੇਡ ਸਟੇਡੀਅਮ ਸਮਰਾਏ-ਜੰਡਿਆਲਾ ’ਚ ਕਰਵਾਇਆ ਗਿਆ। ਇਸ ਮੌਕੇ ਕੁੱਲ 74 ਕੁਸ਼ਤੀਆਂ ਕਰਵਾਈਆਂ ਗਈਆਂ।
ਜੰਡਿਆਲਾ ਮੰਜਕੀ, 22 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਸਮਰਾਏ ਦੀ ਛਿੰਝ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਪੰਜਾਬੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਸਿੱਧ ਛਿੰਝ ਮੇਲਾ ਉਜਾਗਰ ਸਿੰਘ ਸਮਰਾ ਖੇਡ ਸਟੇਡੀਅਮ ਸਮਰਾਏ-ਜੰਡਿਆਲਾ ’ਚ ਕਰਵਾਇਆ ਗਿਆ। ਇਸ ਮੌਕੇ ਕੁੱਲ 74 ਕੁਸ਼ਤੀਆਂ ਕਰਵਾਈਆਂ ਗਈਆਂ। ਪਹਿਲੀ ਪਟਕੇ ਦੀ ਕੁਸ਼ਤੀ ਮਹਿੰਦਰ ਗਾਇਕਵਾੜ ਅਤੇ ਮੁਸਤਫਾ ਇਰਾਨੀ ਵਿਚਕਾਰ ਹੋਈ। ਜਿਸ ਵਿੱਚ ਮਹਿੰਦਰ ਗਾਇਕ ਵਾਡ ਜੇਤੂ ਰਿਹਾ। ਦੂਜੀ ਪਟਕੇ ਦੀ ਕੁਸ਼ਤੀ ਵਿੱਚ ਕਾਲੂ ਬਾਹੜੋਵਾਲ ਤੇ ਭੋਲਾ ਕਾਸਨੀ ਦਰਮਿਆਨ ਹੋਈ ਜਿਸ ਵਿੱਚ ਭੋਲਾ ਕਾਸਨੀ ਜੇਤੂ ਰਿਹਾ। ਤੀਜੀ ਪਟਕੇ ਦੀ ਕੁਸ਼ਤੀ ਪ੍ਰਿੰਸ ਕੁਰਾਲੀ ਅਤੇ ਮੁਕੁਲ ਦਈਆ ਵਿਚਕਾਰ ਹੋਈ ਜਿਸ ਵਿੱਚ ਪ੍ਰਿੰਸ ਕੁਰਾਲੀ ਜੇਤੂ ਰਿਹਾ। ਪ੍ਰਬੰਧਕਾਂ ਵੱਲੋਂ ਪਹਿਲਵਾਨਾਂ,ਆਏ ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਅਮਰਜੀਤ ਸਿੰਘ ਸਮਰਾ ਪੁੱਜੇ। ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜਾਪ ਸਿੰਘ ਸੰਘਾ, ਮੱਖਣ ਪੱਲਣ ਚੇਅਰਮੈਨ ਸੈਣ ਸਮਾਜ ਵੈਲਫੇਅਰ ਬੋਰਡ ਤੋਂ ਇਲਾਵਾ ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰ, ਇਲਾਕੇ ਭਰ ਦੇ ਪਤਵੰਤੇ ਵੀ ਹਾਜ਼ਰ ਸਨ।।