ਅੱਡਾ ਕਾਲਾ ਬੱਕਰਾ ਵਿਖੇ ਬੱਸ ਨੇ ਐਕਟਿਵਾ ਨੂੰ ਮਾਰੀ ਟੱਕਰ
ਐਕਟਿਵਾ ਸਵਾਰ ਮਾਂ-ਧੀ ਗੰਭੀਰ ਜ਼ਖਮੀ
ਕਿਸ਼ਨਗੜ੍ਹ 22 ਸਤੰਬਰ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਸੀਐਚਸੀ ਕਾਲਾ ਬੱਕਰਾ ਦੇ ਸਾਹਮਣੇ ਬੱਸ ਨੇ ਐਕਟਿਵਾ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਐਕਟਿਵਾ ਸਵਾਰ ਦੋਵੇਂ ਔਰਤਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਰਮਿੰਦਰ ਕੌਰ ਪਤਨੀ ਰਾਮ ਲੁਭਾਇਆ ਨਿਵਾਸੀ ਪਿੰਡ ਫਰੀਦਪੁਰ ਆਪਣੀ ਬੇਟੀ ਰਮਨਦੀਪ ਕੌਰ ਨਾਲ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਪਿੰਡ ਫਰੀਦਪੁਰ ਤੋਂ ਕਾਲਾ ਬੱਕਰਾ ਸਿਵਿਲ ਹਸਪਤਾਲ ਵਿਖੇ ਦਵਾਈ ਲੈਣ ਗਈਆਂ ਹੋਈਆਂ ਸਨ ਦਵਾਈ ਲੈਣ ਉਪਰੰਤ ਜਦੋਂ ਉਹ ਘਰ ਵਾਪਸ ਜਾਣ ਲਈ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਹਾਈਵੇ ਤੇ ਪਹੁੰਚੀਆਂ ਤਾਂ ਜਲੰਧਰ ਤੋਂ ਭੋਗਪੁਰ ਵੱਲ ਨੂੰ ਜਾ ਰਹੀ ਹੈ ਇੱਕ ਨਿਜੀ ਕੰਪਨੀ ਦੀ ਬੱਸ ਨੇ ਉਹਨਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ।
ਕਿਸ਼ਨਗੜ੍ਹ 22 ਸਤੰਬਰ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਅੱਡਾ ਕਾਲਾ ਬੱਕਰਾ ਵਿਖੇ ਸੀਐਚਸੀ ਕਾਲਾ ਬੱਕਰਾ ਦੇ ਸਾਹਮਣੇ ਬੱਸ ਨੇ ਐਕਟਿਵਾ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਐਕਟਿਵਾ ਸਵਾਰ ਦੋਵੇਂ ਔਰਤਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਰਮਿੰਦਰ ਕੌਰ ਪਤਨੀ ਰਾਮ ਲੁਭਾਇਆ ਨਿਵਾਸੀ ਪਿੰਡ ਫਰੀਦਪੁਰ ਆਪਣੀ ਬੇਟੀ ਰਮਨਦੀਪ ਕੌਰ ਨਾਲ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਪਿੰਡ ਫਰੀਦਪੁਰ ਤੋਂ ਕਾਲਾ ਬੱਕਰਾ ਸਿਵਿਲ ਹਸਪਤਾਲ ਵਿਖੇ ਦਵਾਈ ਲੈਣ ਗਈਆਂ ਹੋਈਆਂ ਸਨ ਦਵਾਈ ਲੈਣ ਉਪਰੰਤ ਜਦੋਂ ਉਹ ਘਰ ਵਾਪਸ ਜਾਣ ਲਈ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਹਾਈਵੇ ਤੇ ਪਹੁੰਚੀਆਂ ਤਾਂ ਜਲੰਧਰ ਤੋਂ ਭੋਗਪੁਰ ਵੱਲ ਨੂੰ ਜਾ ਰਹੀ ਹੈ ਇੱਕ ਨਿਜੀ ਕੰਪਨੀ ਦੀ ਬੱਸ ਨੇ ਉਹਨਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਸਥਾਨਕ ਲੋਕਾਂ ਵੱਲੋਂ ਦੋਵਾਂ ਨੂੰ ਸਿਵਿਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਉਨਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਵੱਲੋਂ ਉਹਨਾਂ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਣ ਤੇ ਐਸ ਐਸ ਐਫ ਦੀ ਟੀਮ ਦੇ ਇੰਚਾਰਜ ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਐਕਟਿਵਾ ਨੂੰ ਆਪਣੇ ਕਬਜ਼ੇ ਚ ਲੈਣ ਉਪਰੰਤ ਘਟਨਾ ਸਬੰਧੀ ਥਾਣਾ ਭੋਗਪੁਰ ਵਿਖੇ ਇਸ ਦੀ ਸੂਚਨਾ ਦੇ ਦਿੱਤੀ ਗਈ। ਬੱਸ ਚਾਲਕ ਟੱਕਰ ਮਾਰਨ ਉਪਰੰਤ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿੱਚ ਐਕਟਿਵਾ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।