22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੰਤੁਲਿਤ ਜੀਵਨ ਜਿਊਣ ਦੀ ਕਲਾ ਸਿਖਾਉਂਦਾ ਹੈ ਆਯੁਰਵੇਦ-ਡਾ. ਮਨੂੰ ਹੱਲਣ

ਗੁਰਾਇਆ, 22 ਸਤੰਬਰ (ਬਲਵਿੰਦਰ ਸਿੰਘ)-ਆਯੁਰਵੇਦ ਭਾਰਤ ਦੀ ਪ੍ਰਾਚੀਨ ਅਤੇ ਵਿਗਿਆਨਕ ਚਿਕਿਤਸਾ ਪਰੰਪਰਾ ਹੈ, ਜੋ ਸਿਰਫ਼ ਬਿਮਾਰੀਆਂ ਦੇ ਇਲਾਜ ਤੱਕ ਸੀਮਤ ਨਹੀਂ ਸਗੋਂ ਸਿਹਤ ਦੀ ਰੱਖਿਆ, ਰੋਗਾਂ ਤੋਂ ਬਚਾਅ ਅਤੇ ਇਕ ਸੰਤੁਲਿਤ ਜੀਵਨ ਜਿਊਣ ਦੀ ਕਲਾ ਸਿਖਾਉਂਦਾ ਹੈ । ਇਹ ਸ਼ਬਦ ਡਾ.

Ad Position 21
No active advertisement
ਡਾ. ਮਨੂੰ ਹੱਲਣ ਆਯੁਰਵੈਦਿਕ ਮੈਡੀਕਲ ਅਫ਼ਸਰ ਜਲੰਧਰ 23-09-2026
ਗੁਰਾਇਆ, 22 ਸਤੰਬਰ (ਬਲਵਿੰਦਰ ਸਿੰਘ)-ਆਯੁਰਵੇਦ ਭਾਰਤ ਦੀ ਪ੍ਰਾਚੀਨ ਅਤੇ ਵਿਗਿਆਨਕ ਚਿਕਿਤਸਾ ਪਰੰਪਰਾ ਹੈ, ਜੋ ਸਿਰਫ਼ ਬਿਮਾਰੀਆਂ ਦੇ ਇਲਾਜ ਤੱਕ ਸੀਮਤ ਨਹੀਂ ਸਗੋਂ ਸਿਹਤ ਦੀ ਰੱਖਿਆ, ਰੋਗਾਂ ਤੋਂ ਬਚਾਅ ਅਤੇ ਇਕ ਸੰਤੁਲਿਤ ਜੀਵਨ ਜਿਊਣ ਦੀ ਕਲਾ ਸਿਖਾਉਂਦਾ ਹੈ । ਇਹ ਸ਼ਬਦ ਡਾ. ਮਨੂੰ ਹੱਲਣ ਆਯੁਰਵੈਦਿਕ ਮੈਡੀਕਲ ਅਫ਼ਸਰ ਜਲੰਧਰ ਨੇ ਕਹੇ ਉਨ੍ਹਾਂ ਕਿਹਾ ਕਿ ਆਯੁਰਵੇਦ ਦਿਵਸ ਸਾਨੂੰ ਆਪਣੀ ਇਹ ਮਹਾਨ ਵਿਰਾਸਤ ਨਾਲ ਜੁੜਨ ਅਤੇ ਅੱਜ ਦੇ ਸਮੇਂ ਵਿਚ ਇਸ ਦੇ ਸਿਧਾਂਤਾਂ ਨੂੰ ਅਪਣਾਉਣ ਦਾ ਸੰਦੇਸ਼ ਦਿੰਦਾ ਹੈ। ਇਸ ਸਾਲ ਦੇ ਆਯੁਰਵੇਦ ਦਿਵਸ ਦਾ ਥੀਮ ਹੈ, ‘ਸਿਹਤਮੰਦ ਕੱਲ੍ਹ ਲਈ ਆਯੁਰਵੇਦ’”। ਅੱਜ ਦੀ ਤੇਜ ਰਫ਼ਤਾਰ ਜ਼ਿੰਦਗੀ ਵਿਚ ਤਣਾਅ, ਨੀਂਦ ਦੀ ਕਮੀ, ਗਲਤ ਖ਼ੁਰਾਕ, ਸਰੀਰਕ ਗਤੀਵਿਧੀਆਂ ਦੀ ਕਮੀ ਅਤੇ ਅਨਿਯਮਿਤ ਜੀਵਨ ਸ਼ੈਲੀ ਕਾਰਨ ਬਿਮਾਰੀਆਂ ਵਧ ਰਹੀਆਂ ਹਨ। ਅਜਿਹੇ ਸਮੇਂ ਵਿਚ ਆਯੁਰਵੇਦ ਸਾਨੂੰ ਕੁਦਰਤ ਦੇ ਨੇੜੇ ਰਹਿਣ, ਸੰਤੁਲਤ ਆਹਾਰ ਅਤੇ ਨਿਯਮਿਤ ਦਿਨ ਚਰਿਆ ਅਪਣਾਉਣ ਲਈ ਪੇ੍ਰਿਤ ਕਰਦਾ ਹੈ। ਆਯੁਰਵੇਦ ਅਨੁਸਾਰ ਸਿਹਤ ਸਿਰਫ਼ ਰੋਗਾਂ ਦੀ ਗੈਰ-ਮੌਜੂਦਗੀ ਨਹੀਂ ਸਗੋਂ ਸਰੀਰ, ਮਨ, ਆਤਮਾ ਅਤੇ ਇੰਦਰੀਆਂ ਦਾ ਸੰਤੁਲਨ ਹੀ ਅਸਲ ਸਿਹਤ ਹੈ। ‘ਆਹਾਰ ਹੀ ਔਸ਼ਧੀ ਹੈ’ ਦੀ ਸੋਚ ਨਾਲ ਤਾਜ਼ਾ, ਮੌਸਮੀ, ਸਥਾਨਕ ਅਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ਨਾ ਕਿ ਜੰਕ ਫੂਡ, ਚੀਨੀ ਵਾਲੇ ਪਦਾਰਥ ਜਾਂ ਪ੍ਰੋਸੈਸਡ ਫੂਡ। ਆਯੁਰਵੇਦ ਸਾਨੂੰ ਸਿਰਫ਼ ਲੰਬੀ ਉਮਰ ਨਹੀਂ, ਸਗੋਂ ਤੰਦਰੁਸਤ, ਸੰਤੁਲਿਤ ਅਤੇ ਗੁਣਵੱਤਾ ਭਰਪੂਰ ਜੀਵਨ ਜੀਉਣਾ ਸਿਖਾਉਂਦਾ ਹੈ। ਅੱਜ ਦੀ ਸਿਹਤਮੰਦ ਜੀਵਨ ਸ਼ੈਲੀ ਹੀ ਕੱਲ੍ਹ ਦੀ ਤੰਦਰੁਸਤ ਸਮਾਜ ਦੀ ਨੀਂਹ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਨਕੋਦਰ ਦੇ ਪਿੰਡ ਮੁਆਈ ਵਿਖੇ ਸਰਕਾਰੀ ਸਕੂਲ ਤੇ ਡਾਕਖਾਨੇ ਦੇ ਬਾਹਰ ਗੰਦਗੀ ਤੋਂ ਪਿੰਡ ਵਾਸੀ ਪ੍ਰੇਸ਼ਾਨ ਸਫ਼ਾਈ ਨਾ ਹ... ਅਗਲੀ ਖ਼ਬਰ ਸ਼੍ਰੋ. ਅ. ਦ. ਨੇ ਮਨਜੀਤ ਸਿੰਘ ਖ਼ਾਲਸਾ ਨੂੰ ਵਿਧਾਨ ਸਭਾ ਹਲਕਾ ਫਿਲੌਰ ਦਾ ਬੁਲਾਰਾ ਨਿਯੁਕਤ ਕੀਤਾ
Ad Position 24