04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਨਹਿਰੂ ਗਾਰਡਨ ਸਕੂਲ ਵਿਖੇ ਜੂਡੋ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ

ਜਲੰਧਰ, 3 ਅਕਤੂਬਰ (ਡਾ. ਜਤਿੰਦਰ ਸਾਬੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜੂਡੋ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਹੋਏ।

Ad Position 21
No active advertisement
ਅਜੀਤ ਡੈਸਕ 04-10-2026
ਜਲੰਧਰ, 3 ਅਕਤੂਬਰ (ਡਾ. ਜਤਿੰਦਰ ਸਾਬੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜੂਡੋ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਹੋਏ। ਇਸ ਟੂਰਨਾਮੈਂਟ ਵਿੱਚ ਅੰਡਰ-14, ਅੰਡਰ-17, ਅੰਡਰ-21 ਅਤੇ 30 ਤੋਂ 40 ਸਾਲ ਤੱਕ ਦੇ ਵਰਗਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਸਕੂਲ ਦੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸ੍ਰੀ ਸੁਧੀਰ ਕੁਮਾਰ, ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੇ ਦੱਸਿਆ ਅੱਜ ਦੇ ਨਤੀਜੇ ਅੰਡਰ 14 ਸਾਲ ਵਰਗ ਦੇ ਇਸ ਪ੍ਰਕਾਰ ਰਹੇ। 28 ਕਿਲੋ ਭਾਰ ਵਰਗ (ਲੜਕੀਆਂ) ਪਹਿਲਾ ਸਥਾਨ ਰੋਚੀ, ਖੁਰਲਾ ਕਿੰਗਰਾ ਦੂਜਾ ਨੇਹਾ, ਖੁਰਲਾ ਕਿੰਗਰਾ,ਤੀਜਾ -ਖੁਸ਼ਬੂ, ਖੁਰਲਾ ਕਿੰਗਰਾ ਅਤੇ ਸਿੰਮੀ, ਨਹਿਰੂ ਗਾਰਡਨ। 32 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਆਸ਼ੂ ਕੁਮਾਰੀ, ਖੁਰਲਾ ਕਿੰਗਰਾ, ਦੂਜਾ ਨੇਹਾ, ਖੁਰਲਾ ਕਿੰਗਰਾ,ਤੀਜਾ ਪ੍ਰਿੰਸੀ, ਨਹਿਰੂ ਗਾਰਡਨ ਸਕੂਲ।36 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਅਜੀਤਾ, ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ, ਨਹਿਰੂ ਗਾਰਡਨ,ਦੂਜਾ ਲੀਜਾ ਗੋਤਰਾ, ਕੇਂਦਰੀ ਵਿਦਿਆਲਾ,ਤੀਜਾ - ਰਿੰਕੀ, ਖੁਰਲਾ ਕਿੰਗਰਾ।40 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਤਰੀਤਕਾ, ਨਹਿਰੂ ਗਾਰਡਨ ਸਕੂਲ, ਦੂਜਾ - ਗੁਰਲੀਨ ਕੌਰ, ਕੈਂਬਰਿਜ ਸਕੂਲ, ਨਕੋਦਰ,ਤੀਜਾ ਗੁਰਪ੍ਰੀਤ ਕੌਰ, ਖੁਰਲਾ ਕਿੰਗਰਾ ਅਤੇ ਪੂਜਾ ਕੁਮਾਰੀ, ਖੁਰਲਾ ਕਿੰਗਰਾ। 44 ਕਿਲੋ ਭਾਰ ਵਰਗ (ਖ਼ਾਸ ਪ੍ਰਾਪਤੀ) ਪਹਿਲਾ ਸਥਾਨ (ਗੋਲਡ ਮੈਡਲ) ਮੰਨਤ ਸ਼ਰਮਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਦੂਜਾ ਸਥਾਨ ਵੈਸ਼ਨਵੀ, ਖੁਰਲਾ ਕਿੰਗਰਾ ਤੀਜਾ ਸਥਾਨ ਕਾਜਲ ਨੇ ਹਾਸਿਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ 9 ਨੂੰ ਨਕੋਦਰ ਰੋਸ ਧਰਨੇ ’ਚ ਕਰੇਗੀ ਸ਼ਮੂਲੀਅਤ ਅਗਲੀ ਖ਼ਬਰ ਗੁਰਮੁੱਖ ਸਿੰਘ ਨੂੰ ਸਰਬਸੰਮਤੀ ਨਾਲ ਬਣਾਇਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂ ਦੇ ਪ੍ਰਧਾਨ
Ad Position 24