04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਚਾਨਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਵਲੋਂ ਪਰਗਟ ਸਿੰਘ ਨੂੰ ਕਾਂਗਰਸ ਪ੍ਰਧਾਨ ਬਣਨ ’ਤੇ ਵਧਾਈ

ਸ਼ਾਹਕੋਟ, 3 ਅਕਤੂਬਰ (ਨਗਿੰਦਰ ਸਿੰਘ ਬਾਂਸਲ)-ਹਾਕੀ ਜਗਤ ਦੇ ਸਿਤਾਰੇ, ਨਿਰਵਵਾਦ ਸਿਆਸਤਦਾਨ ਪਦਮ ਸ਼੍ਰੀ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਸ. ਚਾਨਣ ਸਿੰਘ ਚੰਦੀ ਯਾਦਗਾਰੀ ਸਪੋਰਟਸ ਕਲੱਬ (ਰਜ਼ਿ.)

Ad Position 21
No active advertisement
ਹਰਬੰਸ ਸਿੰਘ ਚੰਦੀ ਪ੍ਰਧਾਨ ਅਤੇ ਕੰਵਰਜੀਤ ਸਿੰਘ ਚੰਦੀ ਜਥੇਬੰਦਕ ਸਕੱਤਰ। ਤਸਵੀਰ: ਬਾਂਸਲ 04-10-2026
ਸ਼ਾਹਕੋਟ, 3 ਅਕਤੂਬਰ (ਨਗਿੰਦਰ ਸਿੰਘ ਬਾਂਸਲ)-ਹਾਕੀ ਜਗਤ ਦੇ ਸਿਤਾਰੇ, ਨਿਰਵਵਾਦ ਸਿਆਸਤਦਾਨ ਪਦਮ ਸ਼੍ਰੀ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਸ. ਚਾਨਣ ਸਿੰਘ ਚੰਦੀ ਯਾਦਗਾਰੀ ਸਪੋਰਟਸ ਕਲੱਬ (ਰਜ਼ਿ.) ਕਾਸੂਪੁਰ (ਸ਼ਾਹਕੋਟ) ਦੇ ਪ੍ਰਧਾਨ ਹਰਬੰਸ ਸਿੰਘ ਚੰਦੀ, ਜਥੇਬੰਦਕ ਸਕੱਤਰ ਕੰਵਰਜੀਤ ਸਿੰਘ ਚੰਦੀ ਅਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ ਗਈ ਹੈ। ਇਸ ਮੌਕੇ ਪ੍ਰਧਾਨ ਹਰਬੰਸ ਸਿੰਘ ਚੰਦੀ ਨੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਪਰਗਟ ਸਿੰਘ ਆਪਣੇ ਆਪ ਨੂੰ ਕਲੱਬ ਦਾ ਹਿੱਸਾ ਹੀ ਸਮਝਦੇ ਸਨ। ਕਬੱਡੀ ਅਤੇ ਵਾਲੀਬਾਲ ਦੀ ਖੇਡ ਵਿਚ ਨਾਮੀ ਖਿਡਾਰੀ ਪੈਦਾ ਕਰਨ ਵਾਲੀ ਕਲੱਬ ਨੂੰ ਉਹ ਸਦਾ ਹੀ ਉਤਸ਼ਾਹਿਤ ਕਰਦੇ ਰਹੇ ਹਨ। ਸ. ਚੰਦੀ ਨੇ ਆਸ ਪ੍ਰਗਟ ਕੀਤੀ ਕਿ ਪ੍ਰਧਾਨ ਵਜੋਂ ਸ. ਪਰਗਟ ਸਿੰਘ ਪੰਜਾਬ ਦੀ ਸਿਆਸਤ ਨੂੰ ਸਹੀ ਦਿਸ਼ਾ ਦੇਣਗੇ। ਨਵੇਂ ਕਾਂਗਰਸ ਪ੍ਰਧਾਨ ਨੂੰ ਵਧਾਈ ਦੇਣ ਵਾਲੇ ਕਲੱਬ ਦੇ ਹੋਰ ਮੈਂਬਰਾਂ ਵਿਚ ਸੇਵਾ ਮੁਕਤ ਡੀ.ਐੱਸ.ਪੀ. ਭੁਪਿੰਦਰ ਸਿੰਘ ਥਿੰਦ, ਮੀਤ ਪ੍ਰਧਾਨ ਸਵਰਨ ਸਿੰਘ ਚੰਦੀ (ਕੈਨੇਡਾ), ਵਾਈਸ ਚੇਅਰਮੈਨ ਅਮਰਜੀਤ ਸਿੰਘ ਸੱਭਰਵਾਲ, ਗੁਰਮੀਤ ਸਿੰਘ ਮੁਰੀਦਵਾਲ, ਹਰਨੂਰ ਸਿੰਘ ਥਿੰਦ (ਯੂ.ਐੱਸ.ਏ.), ਜਸਵਿੰਦਰ ਸਿੰਘ ਚੰਦੀ (ਯੂ.ਐੱਸ.ਏ.), ਹਰਜਿੰਦਰ ਸਿੰਘ ਚੰਦੀ (ਕੈਨੇਡਾ), ਪ੍ਰੈਸ ਸਕੱਤਰ ਗਿਆਨ ਸੈਦਪੁਰੀ ਆਦਿ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਮੰਦਰ ਉਦਾਸੀਨ ਆਸ਼ਰਮ ’ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੀ ਮੀਟਿੰਗ ਨੰਬਰਦਾਰ ਯੂਨੀਅਨ ਵਲੋਂ ਮੁੱਖ ਮੰਤਰੀ ਦੀ ਕੋਠੀ... ਅਗਲੀ ਖ਼ਬਰ ਪਰਾਲੀ ਸਾੜਨ ਵਿਰੁੱਧ ਕਿਸਾਨਾਂ ਨੂੰ ਕੀਤਾ ਜਾਗਰੂਕ
Ad Position 24