08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਕਾਦਮਿਕ ਪ੍ਰਾਪਤੀਆਂ ਨਾਲ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਨਾਂਅ ਕੀਤਾ ਰੌਸ਼ਨ

ਜਲੰਧਰ, 8 ਅਕਤੂਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਦੇ ਬੀ. ਵੋਕ.

Ad Position 21
No active advertisement
ਅਜੀਤ ਡੈਸਕ 09-10-2026
ਜਲੰਧਰ, 8 ਅਕਤੂਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਦੇ ਬੀ.ਵੋਕ. (ਜਰਨਲਿਜ਼ਮ ਐਂਡ ਮੀਡੀਆ) ਦੇ ਵਿਦਿਆਰਥੀਆਂ ਨੇ ਮਈ 2026 ਵਿੱਚ ਐਲਾਨੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ । ਕਾਲਜ ਦੀ ਓਐਸਡੀ ਪ੍ਰੋ. (ਡਾ.) ਨਵਜੋਤ ਨੇ ਦੱਸਿਆ ਕਿ ਨਤੀਜਿਆਂ ਅਨੁਸਾਰ ਪ੍ਰਭਪ੍ਰੀਤ ਸਿੰਘ ਨੇ ਕਲਾਸ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਦੇ ਨਾਲ ਯੂਨੀਵਰਸਿਟੀ ਪੱਧਰ ’ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਅਤੇ 7.27 ਸੀਜੀਪੀਏ ਹਾਸਲ ਕੀਤਾ। ਇਸੇ ਤਰ੍ਹਾਂ ਫਿਜ਼ਾ ਨੇ ਕਲਾਸ ਵਿੱਚ ਦੂਜਾ ਸਥਾਨ, ਯੂਨੀਵਰਸਿਟੀ ਪੱਧਰ ’ਤੇ ਛੇਵਾਂ ਸਥਾਨ ਅਤੇ 7.25 ਸੀਜੀਪੀਏ ਪ੍ਰਾਪਤ ਕੀਤਾ, ਜਦਕਿ ਆਯੁਸ਼ ਅਰੋੜਾ ਨੇ ਕਲਾਸ ਵਿੱਚ ਤੀਜਾ ਅਤੇ ਯੂਨੀਵਰਸਿਟੀ ਪੱਧਰ ’ਤੇ ਸੱਤਵਾਂ ਸਥਾਨ ਹਾਸਲ ਕਰਦਿਆਂ 7.11 ਸੀਜੀਪੀਏ ਪ੍ਰਾਪਤ ਕੀਤਾ । ਪ੍ਰੋ. (ਡਾ.) ਨਵਜੋਤ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਕਾਲਜ ਵੱਲੋਂ ਪ੍ਰਦਾਨ ਕੀਤਾ ਜਾ ਰਿਹਾ ਸਿੱਖਿਆਤਮਕ ਮਾਹੌਲ ਅਜਿਹੀਆਂ ਉਪਲਬਧੀਆਂ ਦਾ ਆਧਾਰ ਹੈ। ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਉੱਚੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ । ਇਸ ਮੌਕੇ ਡਾ. ਕਾਦੰਬਰੀ ਨਾਯਰ ਅਤੇ ਪ੍ਰੋ. ਹਰਲੀਨ ਦੁੱਗਲ ਵੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸਟਾਰ ਹਸਪਤਾਲ ਦੇ ਮਾਹਿਰਾਂ ਨੇ ‘ਆਇਮਾ’ ਨਾਲ ਸਾਂਝੀ ਕੀਤੀ ਰੋਬੋਟਿਕ ਸਰਜਰੀ ਅਤੇ ਬੇਔਲਾਦਪਨ ਦੇ ਆਧੁਨਿਕ ਇਲਾਜ ਸੰਬੰਧੀ ਜਾਣ... ਅਗਲੀ ਖ਼ਬਰ ਸਮਰ ਸਿੰਘ ਸਲਾਰੀਆ ਨਮਿਤ ਰਸਮ ਕਿਰਿਆ ਅੱਜ
Ad Position 24