08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਟਾਰ ਹਸਪਤਾਲ ਦੇ ਮਾਹਿਰਾਂ ਨੇ ‘ਆਇਮਾ’ ਨਾਲ ਸਾਂਝੀ ਕੀਤੀ ਰੋਬੋਟਿਕ ਸਰਜਰੀ ਅਤੇ ਬੇਔਲਾਦਪਨ ਦੇ ਆਧੁਨਿਕ ਇਲਾਜ ਸੰਬੰਧੀ ਜਾਣਕਾਰੀ

ਜਲੰਧਰ, 8 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 09-10-2026
ਜਲੰਧਰ, 8 ਅਕਤੂਬਰ (ਐੱਮ. ਐੱਸ. ਲੋਹੀਆ)-ਆਲ ਇੰਡੀਆ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਇਮਾ) ਦੀ ਜ਼ਿਲ੍ਹਾ ਇਕਾਈ ਵਲੋਂ ਆਪਣੇ ਮੈਂਬਰ ਡਾਕਟਰਾਂ ਦੀ ਜਾਣਕਾਰੀ ’ਚ ਵਾਧਾ ਕਰਨ ਲਈ ਸਟਾਰ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਰੋਬੋਟਿਕ ਸਰਜਰੀ ਦੇ ਮਾਹਿਰ ਡਾ. ਜਸਮੀਤ ਸਿੰਘ ਆਹਲੂਵਾਲੀਆ ਅਤੇ ਬੇਔਲਾਦਪਨ ਦੇ ਇਲਾਜ ਦੀ ਮਾਹਿਰ ਡਾ. ਮਨਦੀਪ ਕੌਰ ਨੇ ਆਧੁਨਿਕ ਇਲਾਜ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਰੋਬੋਟਿਕ ਸਰਜਰੀ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਜਸਮੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਇਹ ਤਕਨਾਲੋਜੀ ਰਵਾਇਤੀ ਸਰਜੀਕਲ ਤਕਨੀਕਾਂ ਨਾਲੋਂ ਬਿਹਤਰ ਅਤੇ ਵਧੇਰੇ ਸਟੀਕ ਸਾਬਤ ਹੋ ਰਹੀ ਹੈ। ਇਸ ਨਾਲ ਆਪ੍ਰੇਸ਼ਨ ਦੌਰਾਨ ਖੂਨ ਵਹਿਣਾ ਅਤੇ ਦਰਦ ਘੱਟ ਹੁੰਦਾ ਹੈ, ਮਰੀਜ਼ ਜਲਦੀ ਸਿਹਤਯਾਬ ਹੁੰਦਾ ਹੈ ਅਤੇ ਉਸ ਨੂੰ ਹਸਪਤਾਲ ’ਚ ਵੀ ਘੱਟ ਸਮਾਂ ਰੁਕਣਾ ਪੈਂਦਾ ਹੈ। ਔਰਤਾਂ ਦੇ ਰੋਗਾਂ ਅਤੇ ਬੇਔਲਾਦਪਨ ਦੀ ਮਾਹਿਰ ਡਾ. ਮਨਦੀਪ ਕੌਰ ਨੇ ਕਿਹਾ ਕਿ ਦੇਖਣ ਨੂੰ ਮਿਲ ਰਿਹਾ ਹੈ ਕਿ ਅੱਜ-ਕੱਲ ਦੇ ਸਮੇਂ ਅੰਦਰ ਜੋੜਿਆਂ ’ਚ ਬੇਔਲਾਦਪਨ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਜਰੂਰੀ ਨਹੀਂ ਕਿ ਹਰ ਬੇਔਲਾਦ ਜੋੜੇ ਦਾ ਇਲਾਜ ਆਈ.ਵੀ.ਐਫ਼. ਨਾਲ ਹੀ ਹੋਵੇ। ਉਨ੍ਹਾਂ ਦੱਸਿਆ ਕਿ ਕਈ ਮਾਮਲਿਆਂ ’ਚ, ਪੂਰੀ ਜਾਂਚ ਤੋਂ ਬਾਅਦ ਇਸ ਸਮੱਸਿਆ ਦਾ ਸਹੀ ਇਲਾਜ ਹੋ ਸਕਦਾ ਹੈ। ਡਾ. ਮਨਦੀਪ ਕੌਰ ਨੇ ਆਇਮਾ ਦੇ ਮੈਂਬਰ ਡਾਕਟਰਾਂ ਨੂੰ ਆਈ.ਵੀ.ਐਫ ਦੇ ਖੇਤਰ ’ਚ ਆਧੁਨਿਕ ਤਕਨਾਲੋਜੀ ਅਤੇ ਹਸਪਤਾਲ ’ਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਆਇਮਾ ਦੇ ਜ਼ਿਲ੍ਹਾ ਪ੍ਰਧਾਨ ਡਾ. ਜਸਜੀਤ ਸਿੰਘ ਭੋਲੋਵਾਸੀਆ ਦੀ ਅਗਵਾਈ ਹੇਠ ਹੋਏ ਇਸ ਸੈਮੀਨਾਰ ਮੌਕੇ ਡਾ. ਰਾਕੇਸ਼ ਸ਼ਰਮਾ, ਡਾ. ਪੀ.ਸੀ. ਚੌਹਾਨ, ਡਾ. ਪਰਮਜੀਤ ਸਿੰਘ ਅਰੋੜਾ, ਡਾ. ਰਾਜੇਸ਼ ਚਾਂਦਨਾ, ਡਾ. ਵਨੀਤਾ ਚਾਂਦਨਾ, ਡਾ. ਸੰਦੀਪ ਚਾਵਲਾ, ਡਾ. ਰਜਨੀਸ਼ ਅਨੰਦ, ਡਾ. ਅਨੀਤਾ ਅਰੋੜਾ, ਡਾ. ਸਾਹਿਲ ਸਹਿਗਲ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਵਲੋਂ ਪੰਜ ਮੰਡਲ ਦਫ਼ਤਰਾਂ ’ਚ ਸੇਵਾ ਸੇਤੂ ਕੈਂਪ, ਲੋਕਾਂ ਨੇ ਸੋਲਰ ਕੁਨੈਕਸ਼ਨਾਂ ਲਈ ਦਿਖਾਈ ਦਿਲਚਸਪੀ ਅਗਲੀ ਖ਼ਬਰ ਅਕਾਦਮਿਕ ਪ੍ਰਾਪਤੀਆਂ ਨਾਲ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਨਾਂਅ ਕੀਤਾ ਰੌਸ਼ਨ
Ad Position 24