08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਦੋਮੋਰੀਆ ਪੁਲ ’ਤੇ ਕੰਕਰੀਟ ਦੀਆਂ ਸਲੈਬਾਂ ਪਾਉਣ ਦਾ ਕੰਮ ਸ਼ੁਰੂ

ਚੁਗਿੱਟੀ/ਜੰਡੂ ਸਿੰਘਾ, 8 ਅਕਤੂਬਰ (ਨਰਿੰਦਰ ਲਾਗੂ)-ਲੋਕਾਂ ਦੀ ਸੁਰੱਖਿਆ ਨੂੰ ਸਾਹਮਣੇ ਰੱਖਦੇ ਹੋਏ ਰੇਲ ਵਿਭਾਗ ਵਲੋਂ ਸਥਾਨਕ ਦੋਮੋਰੀਆ ਪੁਲ ’ਤੇ ਕੰਕਰੀਟ ਦੇ ਸਲੈਬ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ 100 ਸਾਲ ਦੇ ਕਰੀਬ ਪੁਰਾਣੇ ਹੋ ਚੁੱਕੇ ਇਸ ਪੁਲ ਨੂੰ ਮਜ਼ਬੂਤ ਕਰਨ ਲਈ ਪਿਛਲੇ ਇੱਕ ਸਾਲ ਤੋਂ ਤਿਆਰੀ ਕੀਤੀ ਜਾ ਰਹੀ ਸੀ।

Ad Position 21
No active advertisement
ਅਜੀਤ ਡੈਸਕ 09-10-2026
ਚੁਗਿੱਟੀ/ਜੰਡੂ ਸਿੰਘਾ, 8 ਅਕਤੂਬਰ (ਨਰਿੰਦਰ ਲਾਗੂ)-ਲੋਕਾਂ ਦੀ ਸੁਰੱਖਿਆ ਨੂੰ ਸਾਹਮਣੇ ਰੱਖਦੇ ਹੋਏ ਰੇਲ ਵਿਭਾਗ ਵਲੋਂ ਸਥਾਨਕ ਦੋਮੋਰੀਆ ਪੁਲ ’ਤੇ ਕੰਕਰੀਟ ਦੇ ਸਲੈਬ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ 100 ਸਾਲ ਦੇ ਕਰੀਬ ਪੁਰਾਣੇ ਹੋ ਚੁੱਕੇ ਇਸ ਪੁਲ ਨੂੰ ਮਜ਼ਬੂਤ ਕਰਨ ਲਈ ਪਿਛਲੇ ਇੱਕ ਸਾਲ ਤੋਂ ਤਿਆਰੀ ਕੀਤੀ ਜਾ ਰਹੀ ਸੀ। ਬਹੁਤ ਜ਼ਿਆਦਾ ਪੁਰਾਣਾ ਹੋ ਜਾਣ ਕਾਰਨ ਇਸ ਦਾ ਸੁਧਾਰਿਆ ਜਾਣਾ ਜ਼ਰੂਰੀ ਹੋ ਗਿਆ ਸੀ। ਜਿਸ ਕਾਰਨ ਨਵੇਂ ਸਿਰਿਓਂ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ’ਤੇ ਲੋਹੇ ਦੇ ਗਾਰਡਰ ਬਦਲ ਕੇ ਕੰਕਰੀਟ ਦੇ ਸਲੈਬ ਪਾਏ ਜਾ ਰਹੇ ਹਨ। ਜਿਵੇਂ ਕਿ ਅੱਜ ਕੱਲ੍ਹ ਪੁਲਾਂ ’ਤੇ ਇਸਤੇਮਾਲ ਕੀਤੇ ਜਾ ਰਹੇ ਹਨ, ਉਸੇ ਤਰ੍ਹਾਂ ਇਸ ਪੁਲ ’ਤੇ ਵੀ ਮਜ਼ਬੂਤੀ ਪੱਖੋਂ ਬਿਲਕੁਲ ਜਾਨਦਾਰ ਕੰਕਰੀਟ ਦੇ ਸਲੈਬਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ । ਜਿਸ ਨਾਲ ਬਣਨ ਤੋਂ ਬਾਅਦ ਇਸ ਦੀ ਮਿਆਦ ਕਾਫ਼ੀ ਲੰਬੇ ਸਮੇਂ ਵਾਲੀ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਪਰਸੋਂ ਸਵੇਰ ਤੱਕ ਚੱਲਣ ਵਾਲੇ ਇਸ ਕੰਮ ਦੌਰਾਨ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਇਸ ਪੁਲ ‘ਤੇ ਕੰਕਰੀਟ ਦੇ ਸਲੈਬ ਪਾਏ ਜਾਣ ਨਾਲ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਵੱਡੀ ਰਾਹਤ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਭਵਨ ਵਿਖੇ ਖ਼ਾਲਿਸਤਾਨ-ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਐੱਸ. ਐੱਫ. ਜੇ. ਦੇ 2 ਕਾਰਕੁੰਨ ਗ੍ਰਿਫ਼ਤਾਰ ਅਗਲੀ ਖ਼ਬਰ ਰਤਨ ਹਸਪਤਾਲ ਜਲੰਧਰ ਵਿਖੇ ਵਿਸ਼ੇਸ਼ ਸਰਜੀਕਲ ਕੈਂਪ 31 ਤੱਕ
Ad Position 24