08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਵਰਿਆਣਾ ਡੰਪ ਨੂੰ ਖ਼ਤਮ ਕਰਨ ਲਈ ਨਿਗਮ ਨੇ ਲਗਾਇਆ 24 ਕਰੋੜ ਦਾ ਨਵਾਂ ਟੈਂਡਰ

ਜਲੰਧਰ, 8 ਅਕਤੂਬਰ (ਸ਼ਿਵ)- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ.

Ad Position 21
No active advertisement
ਅਜੀਤ ਡੈਸਕ 09-10-2026
ਜਲੰਧਰ, 8 ਅਕਤੂਬਰ (ਸ਼ਿਵ)- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੀਆਂ ਕਈ ਹਦਾਇਤਾਂ ਦੇ ਬਾਵਜੂਦ ਵਰਿਆਣਾ ਡੰਪ ਨੂੰ ਖਤਮ ਕਰਨ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਮੌਜੂਦਾ ਰਫ਼ਤਾਰ ਨੂੰ ਦੇਖਦਿਆਂ ਕੰਪਨੀ ਲਈ ਤੈਅ ਸਮੇਂ ਵਿੱਚ 8 ਲੱਖ ਟਨ ਕੂੜਾ ਖਤਮ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ ਜਦਕਿ ਦੂਜੇ ਪਾਸੇ ਹੁਣ ਨਿਗਮ ਨੇ 24 ਕਰੋੜ ਦਾ ਨਵਾਂ ਇਕ ਹੋਰ ਟੈਂਡਰ ਲਗਾ ਦਿੱਤਾ ਹੈ। ਨਗਰ ਨਿਗਮ ਲਈ ਵੀ ਸਾਲਾਂ ਤੋਂ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਬਣੇ ਇਸ ਡੰਪ ਨੂੰ ਖਤਮ ਕਰਨਾ ਚੁਣੌਤੀ ਬਣਿਆ ਹੋਇਆ ਹੈ। ਵਰਿਆਣਾ ਡੰਪ ’ਤੇ ਕੂੜੇ ਦੇ ਨਿਪਟਾਰੇ ਲਈ ਕਰੀਬ 32 ਕਰੋੜ ਰੁਪਏ ਦੀ ਲਾਗਤ ਨਾਲ 8 ਲੱਖ ਟਨ ਕੂੜਾ ਖਤਮ ਕਰਨ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਤੱਕ ਇਸ ਪ੍ਰਾਜੈਕਟ ਤਹਿਤ ਇਕ ਲੱਖ ਟਨ ਕੂੜਾ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਿਆ। ਇਸ ਦੇ ਉਲਟ, ਪ੍ਰਾਜੈਕਟ ਚੱਲਣ ਦੌਰਾਨ ਡੰਪ ’ਤੇ 3 ਲੱਖ ਟਨ ਤੋਂ ਵੱਧ ਨਵਾਂ ਕੂੜਾ ਹੋਰ ਇਕੱਠਾ ਹੋ ਗਿਆ ਹੈ। ਐਨ.ਜੀ.ਟੀ. ਅਨੁਸਾਰ ਵਰਿਆਣਾ ਡੰਪ ’ਤੇ ਕਰੀਬ 15 ਲੱਖ ਟਨ ਕੂੜਾ ਮੌਜੂਦ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਹਰ ਰੋਜ਼ 600 ਟਨ ਤੋਂ ਵੱਧ ਕੂੜਾ ਪੈਦਾ ਹੋ ਰਿਹਾ ਹੈ, ਜਿਸ ਕਾਰਨ ਡੰਪ ’ਤੇ ਕੂੜੇ ਦਾ ਬੋਝ ਲਗਾਤਾਰ ਵਧ ਰਿਹਾ ਹੈ। ਹੁਣ ਕੂੜੇ ਦੇ ਨਿਪਟਾਰੇ ਲਈ ਇਕ ਹੋਰ ਪ੍ਰਾਜੈਕਟ ਦਾ ਟੈਂਡਰ ਲਗਾਇਆ ਗਿਆ ਹੈ, ਪਰ ਸਵਾਲ ਇਹ ਹੈ ਕਿ ਜਦੋਂ ਪਹਿਲੇ ਪ੍ਰਾਜੈਕਟ ਦੀ ਰਫ਼ਤਾਰ ਹੀ ਤਸੱਲੀਬਖਸ਼ ਨਹੀਂ ਰਹੀ ਤਾਂ ਨਵੇਂ ਪ੍ਰਾਜੈਕਟ ਨਾਲ ਡੰਪ ਨੂੰ ਕਦੋਂ ਤੱਕ ਖਤਮ ਕੀਤਾ ਜਾ ਸਕੇਗਾ। ਲੋਕਾਂ ਨੇ ਮੰਗ ਕੀਤੀ ਹੈ ਕਿ ਕੂੜੇ ਦੇ ਨਿਪਟਾਰੇ ਦੇ ਕੰਮ ਵਿਚ ਤੇਜ਼ੀ ਲਿਆ ਕੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਟੰਬਲਰ ਰਿਜ ਸਕੂਲ ਕਤਲੇਆਮ ਮਾਮਲੇ ’ਚ ਅਮਰੀਕਾ ਤੋਂ 30 ਸਾਲਾ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਜਲੰਧਰ ਭਾਜਪਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ
Ad Position 24