08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਟੰਬਲਰ ਰਿਜ ਸਕੂਲ ਕਤਲੇਆਮ ਮਾਮਲੇ ’ਚ ਅਮਰੀਕਾ ਤੋਂ 30 ਸਾਲਾ ਵਿਅਕਤੀ ਗ੍ਰਿਫ਼ਤਾਰ

ਵੈਨਕੂਵਰ, 8 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ‘ਚ ਸਥਿਤ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ 10 ਫਰਵਰੀ ਨੂੰ ਹੋਏ ਭਿਆਨਕ ਸਮੂਹਿਕ ਗੋਲੀਕਾਂਡ ਦੀ ਜਾਂਚ ਵਿਚ ਵੱਡਾ ਮੋੜ ਆਇਆ ਹੈ। ਅਮਰੀਕੀ ਅਧਿਕਾਰੀਆਂ ਨੇ ਵਾਸ਼ਿੰਗਟਨ ਸੂਬੇ ਦੇ ਬੈਲਿੰਗਹੈਮ ਵਾਸੀ 30 ਸਾਲਾ ਜੇਮਸ ਕੋਡੀ ਬ੍ਰਾਇੰਟ ਨੂੰ ਗ੍ਰਿਫ਼ਤਾਰ ਕਰਕੇ ਵਿਦੇਸ਼ੀ ਧਰਤੀ ‘ਤੇ ਲੋਕਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 09-10-2026
ਵੈਨਕੂਵਰ, 8 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜਾਂ ‘ਚ ਸਥਿਤ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ 10 ਫਰਵਰੀ ਨੂੰ ਹੋਏ ਭਿਆਨਕ ਸਮੂਹਿਕ ਗੋਲੀਕਾਂਡ ਦੀ ਜਾਂਚ ਵਿਚ ਵੱਡਾ ਮੋੜ ਆਇਆ ਹੈ। ਅਮਰੀਕੀ ਅਧਿਕਾਰੀਆਂ ਨੇ ਵਾਸ਼ਿੰਗਟਨ ਸੂਬੇ ਦੇ ਬੈਲਿੰਗਹੈਮ ਵਾਸੀ 30 ਸਾਲਾ ਜੇਮਸ ਕੋਡੀ ਬ੍ਰਾਇੰਟ ਨੂੰ ਗ੍ਰਿਫ਼ਤਾਰ ਕਰਕੇ ਵਿਦੇਸ਼ੀ ਧਰਤੀ ‘ਤੇ ਲੋਕਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਦੋਸ਼ ਸਾਬਤ ਹੋਣ ‘ਤੇ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।ਜਾਣਕਾਰੀ ਅਨੁਸਾਰ ਬ੍ਰਾਇੰਟ ਹਮਲਾਵਰ ਜੇਸੀ ਵੈਨ ਰੂਟਸੇਲਾਰ ਨਾਲ ਗੋਲੀਕਾਂਡ ਤੋਂ ਘੱਟੋ-ਘੱਟ ਛੇ ਮਹੀਨੇ ਪਹਿਲਾਂ ਤੋਂ ਲਗਾਤਾਰ ਸੰਪਰਕ ਵਿਚ ਸੀ। ਜਾਂਚ ਅਧਿਕਾਰੀਆਂ ਦਾ ਦੋਸ਼ ਹੈ ਕਿ ਉਸ ਨੇ ਹਮਲਾਵਰ ਨੂੰ ਸਲਾਹ, ਪੈਸੇ ਅਤੇ ਤਕਨੀਕੀ ਮਦਦ ਦਿੱਤੀ ਸੀ।ਜਾਂਚ ਅਨੁਸਾਰ ਬ੍ਰਾਇੰਟ ਨੂੰ ਹਮਲੇ ਦੀ ਯੋਜਨਾ ਬਾਰੇ ਪਹਿਲਾਂ ਹੀ ਜਾਣਕਾਰੀ ਸੀ ਅਤੇ ਉਸ ਕੋਲ ਪੁਲਿਸ ਨੂੰ ਸੂਚਿਤ ਕਰਨ ਦਾ ਮੌਕਾ ਵੀ ਸੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਜਾਣਕਾਰੀ ਦੇਣ ਬਾਰੇ ਗੱਲ ਹੋਣ ਦੇ ਬਾਵਜੂਦ ਉਸ ਨੇ ਅਜਿਹਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਵੈਨ ਰੂਟਸੇਲਾਰ ਨੇ ਪਹਿਲਾਂ ਆਪਣੇ ਘਰ ਵਿਚ ਆਪਣੀ ਮਾਂ ਅਤੇ ਮਤਰੇਏ ਭਰਾ ਦੀ ਹੱਤਿਆ ਕੀਤੀ ਸੀ ਅਤੇ ਫਿਰ ਟੰਬਲਰ ਰਿਜ ਸੈਕੰਡਰੀ ਸਕੂਲ ਪਹੁੰਚ ਕੇ 12 ਅਤੇ 13 ਸਾਲਾ ਵਿਦਿਆਰਥੀਆਂ ਅਤੇ ਇੱਕ ਸਿੱਖਿਆ ਸਹਾਇਕ ਦੀ ਜਾਨ ਲੈ ਲਈ ਸੀ। ਬਾਅਦ ਵਿੱਚ ਹਮਲਾਵਰ ਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਹਮਲਾਵਰ ਸਮੇਤ ਕੁੱਲ 9 ਮੌਤਾਂ ਹੋਈਆਂ ਸਨ। ਇਸ ਮਾਮਲੇ ਦੀ ਜਾਂਚ ਕੈਨੇਡਾ ਦੀ ਪੁਲਿਸ ਅਤੇ ਅਮਰੀਕਾ ਦੀ ਐੱਫ.ਬੀ.ਆਈ. ਸਮੇਤ ਹੋਰ ਜਾਂਚ ਏਜੰਸੀਆਂ ਵਲੋਂ ਸਾਂਝੇ ਤੌਰ ‘ਤੇ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੀਨ ’ਚ ਕ੍ਰਿਕਟ ਨੂੰ ਬੜਾਵਾ ਦੇਵਾਗਾ ਆਈ.ਸੀ.ਸੀ. ਅਗਲੀ ਖ਼ਬਰ ਵਰਿਆਣਾ ਡੰਪ ਨੂੰ ਖ਼ਤਮ ਕਰਨ ਲਈ ਨਿਗਮ ਨੇ ਲਗਾਇਆ 24 ਕਰੋੜ ਦਾ ਨਵਾਂ ਟੈਂਡਰ
Ad Position 24