10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਇਨਾਇਤ ਗੁਲਾਟੀ ਬਣੀ ਆਲ ਇੰਡੀਆ ਅੰਡਰ-15 ਦੀ ਬੈਡਮਿੰਟਨ ਚੈਂਪੀਅਨ

ਬੀ. ਏ.

Ad Position 21
No active advertisement
ਆਲ ਇੰਡੀਆ ਅੰਡਰ-15 ਬੈਡਮਿੰਟਨ ਚੈਂਪੀਅਨ ਇਨਾਇਤ ਗੁਲਾਟੀ ਆਪਣੇ ਜੇਤੂ ਤਗਮੇ ਨਾਲ। 10-10-2026
ਬੀ.ਏ.ਆਈ. ਵਲੋਂ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ’ਚ ਸਿਖਲਾਈ ਲਈ ਚੋਣ, 21 ਹਜ਼ਾਰ ਰੁਪਏ ਦਾ ਮਿਲੇਗਾ ਇਨਾਮ ਜਲੰਧਰ, 9 ਅਕਤੂਬਰ (ਡਾ ਜਤਿੰਦਰ ਸਾਬੀ)-ਜਲੰਧਰ ਦੀ ਉੱਭਰਦੀ ਬੈਡਮਿੰਟਨ ਖਿਡਾਰਨ ਇਨਾਇਤ ਗੁਲਾਟੀ ਨੇ ਜੈਪੁਰ ਵਿੱਚ ਹੋਏ ਆਲ ਇੰਡੀਆ ਸਬ-ਜੂਨੀਅਰ ਰੈਂਕਿੰਗ ਟੂਰਨਾਮੈਂਟ ਦੇ ਅੰਡਰ-15 ਗਰਲਜ਼ ਸਿੰਗਲਜ਼ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ। ਫਾਈਨਲ ਵਿੱਚ ਉਸ ਨੇ ਟੌਪ ਸੀਡ ਐਲੇਕਸੀਆ ਐਲਸਾ ਅਲੈਗਜ਼ੈਂਡਰ ਨੂੰ 6 -15, 15-3 ਅਤੇ 15-10 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ਵਿੱਚ ਦੂਜੀ ਸੀਡ ਆਰਿਆਮਾ ਚੱਕਰਵਰਤੀ ਨੂੰ ਮਾਤ ਦਿੱਤੀ।ਇਨਾਇਤ ਇਸ ਵਰਗ ਵਿੱਚ ਇਹ ਖ਼ਿਤਾਬ ਜਿੱਤਣ ਵਾਲੀ ਜਲੰਧਰ ਦੀ ਪਹਿਲੀ ਅਤੇ ਪੰਜਾਬ ਦੀ ਦੂਜੀ ਖਿਡਾਰਨ ਬਣ ਗਈ ਹੈ। ਮੂਲ ਰੂਪ ਵਿੱਚ ਫਗਵਾੜਾ ਦੀ ਰਹਿਣ ਵਾਲੀ ਇਨਾਇਤ ਦਿੱਲੀ ਪਬਲਿਕ ਸਕੂਲ, ਜਲੰਧਰ ਦੀ ਵਿਦਿਆਰਥਣ ਹੈ ਅਤੇ ਰੱਤੀ ਬੈਡਮਿੰਟਨ ਅਕੈਡਮੀ ਵਿੱਚ ਸਚਿਨ ਰੱਤੀ ਦੀ ਰਹਿਨੁਮਾਈ ਹੇਠ ਸਿਖਲਾਈ ਲੈਂਦੀ ਹੈ।ਇਸ ਤੋਂ ਪਹਿਲਾਂ ਉਹ ਅੰਡਰ-15 ਮਿਕਸਡ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਭਾਰਤੀ ਸਬ-ਜੂਨੀਅਰ ਟੀਮ ਦਾ ਹਿੱਸਾ ਬਣੀ ਅਤੇ ਚੀਨ ਵਿੱਚ ਏਸ਼ੀਆ ਸਬ-ਜੂਨੀਅਰ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਅਨੁਸਾਰ, ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਉਸ ਨੂੰ 21,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਬੈਡਮਿੰਟਨ ਐਸੋਸੀਏਸ਼ਨ ਆਫ਼ ਇੰਡੀਆ ਨੇ ਇਨਾਇਤ ਦੀ ਚੋਣ ਗੁਵਾਹਾਟੀ ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿੱਚ ਸਿਖਲਾਈ ਲਈ ਕੀਤੀ ਹੈ ਅਤੇ ਉਸ ਦੀ ਟ੍ਰੇਨਿੰਗ ਤੇ ਯਾਤਰਾ ਦਾ ਪੂਰਾ ਖਰਚਾ ਵੀ ਚੁੱਕਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੜਕ ’ਤੇ ਹਾਦਸਾ ਗ੍ਰਸਤ ਟਰੱਕ ਦੀ ਫੋਟੋ। ਅਜੀਤ ਤਸਵੀਹਰ 66 ਫੁੱਟ ਰੋਡ ’ਤੇ ਕਣਕ ਨਾਲ ਭਰਿਆ ਟਰੱਕ ਪਲਟਿਆ ਅਗਲੀ ਖ਼ਬਰ ਵਰਿਆਮਵੀਰ ਸਿੰਘ ਪਿਤਾ : ਵੀਰ ਸਿੰਘ–ਮਾਤਾ : ਹਰਸ਼ਰਨ ਕੌਰ ਵਾਸੀ : ਜਲੰਧਰ
Ad Position 24