ਦਰਜਨਾਂ ਜਥੇਬੰਦੀਆਂ ਵਲੋਂ ਡੀ.ਐਸ.ਪੀ. ਦਫ਼ਤਰ ਮੂਹਰੇ ਰੋਹ ਭਰਿਆ ਵਿਖਾਵਾ ਅਤੇ ਧਰਨਾ
ਨਕੋਦਰ, 9 ਅਕਤੂਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਮਜ਼ਦੂਰ ਆਗੂ ਅਤੇ ਕਹਾਣੀਕਾਰ ਹਰਮੇਸ਼ ਮਾਲੜੀ ਨੂੰ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਤਲਵੰਡੀ ਸਲੇਮ ਦੇ ਸਰਪੰਚ ’ਤੇ ਪਰਚਾ ਦਰਜ ਕਰਾਉਣ ਲਈ ਅੱਜ ਪੰਜਾਬ ਦੀਆਂ ਦਰਜਨਾਂ ਹੀ ਲੇਖਕ, ਜਮਹੂਰੀ, ਮਜ਼ਦੂਰ ਕਿਸਾਨ, ਤਰਕਸ਼ੀਲ ਸੰਸਥਾਵਾਂ ਨੇ ਨਕੋਦਰ ਤਹਿਸੀਲ ਕੰਪਲੈਕਸ ਅੰਦਰ ਡਿਪਟੀ ਸੁਪਰਡੈਂਟ ਪੁਲਿਸ ਦੇ ਦਫਤਰ ਦੇ ਬਾਹਰ ਰੋਹ ਭਰੀ ਰੈਲੀ ਕਰਨ ਉਪਰੰਤ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ਤੇ ਰੋਸ ਮਾਰਚ ਕੀਤਾ । ਯਾਦ ਰਹੇ ਕਿ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਵਲੋਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲ਼ੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਹੰਸਰਾਜ ਦੀ ਯਾਦ ਵਿੱਚ ਬਣੇ ਯਾਦਗਾਰੀ ਕੰਪਲੈਕਸ ਵਿਖੇ, ਪਾਸ਼ ਦੇ 76ਵੇਂ ਜਨਮ ਦਿਵਸ ਦੇ ਸਮਾਗਮ ਦੀਆਂ ਤਿਆਰੀਆਂ ਕਰਦੇ ਮਜ਼ਦੂਰ ਆਗੂ ਅਤੇ ਉਸ ਦੇ ਸਾਥੀਆਂ ਨੂੰ ਜਾਤੀ ਸੂਚਕ ਸ਼ਬਦ ਬੋਲਦਿਆਂ ਉਨ੍ਹਾਂ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਕ ਮਜ਼ਦੂਰ ਕਾਰਕੁਨ ਦਾ ਮੋਬਾਈਲ ਖੋਹ ਲਿਆ ਸੀ ਪਰ ਇਕ ਮਹੀਨਾ ਬੀਤਣ ਦੇ ਬਾਵਜੂਦ ਪੁਲਸ ਸਰਪੰਚ ’ਤੇ ਪਰਚਾ ਦਰਜ ਨਹੀਂ ਕਰ ਰਹੀ ਜਿਜ ਕਾਰਨ ਅੱਜ ਹਜ਼ਾਰਾਂ ਲੋਕਾਂ ਨੇ ਡੀ.
ਜ
ਜੋਗਿੰਦਰ ਸਿੰਘ ਉਗਰਾਹਾਂ ਸੂਬਾ ਪ੍ਰਧਾਨ ਬੀ.ਕੇ.ਯੂ. ਉਗਰਾਹਾਂ ਧਰਨੇ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ। (ਸੱਜੇ) ਸ਼ਹਿਰ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਰੋਸ ਮਾਰਚ ਕੱਢਦੇ ਹੋਏ। ਤਸਵੀਰਾਂ-ਤਿਲਕ ਰਾਜ ਸ਼ਰਮਾ
10-10-2026
ਨਕੋਦਰ, 9 ਅਕਤੂਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਮਜ਼ਦੂਰ ਆਗੂ ਅਤੇ ਕਹਾਣੀਕਾਰ ਹਰਮੇਸ਼ ਮਾਲੜੀ ਨੂੰ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਤਲਵੰਡੀ ਸਲੇਮ ਦੇ ਸਰਪੰਚ ’ਤੇ ਪਰਚਾ ਦਰਜ ਕਰਾਉਣ ਲਈ ਅੱਜ ਪੰਜਾਬ ਦੀਆਂ ਦਰਜਨਾਂ ਹੀ ਲੇਖਕ, ਜਮਹੂਰੀ, ਮਜ਼ਦੂਰ ਕਿਸਾਨ, ਤਰਕਸ਼ੀਲ ਸੰਸਥਾਵਾਂ ਨੇ ਨਕੋਦਰ ਤਹਿਸੀਲ ਕੰਪਲੈਕਸ ਅੰਦਰ ਡਿਪਟੀ ਸੁਪਰਡੈਂਟ ਪੁਲਿਸ ਦੇ ਦਫਤਰ ਦੇ ਬਾਹਰ ਰੋਹ ਭਰੀ ਰੈਲੀ ਕਰਨ ਉਪਰੰਤ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੜਕਾਂ ਤੇ ਰੋਸ ਮਾਰਚ ਕੀਤਾ । ਯਾਦ ਰਹੇ ਕਿ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਵਲੋਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲ਼ੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਹੰਸਰਾਜ ਦੀ ਯਾਦ ਵਿੱਚ ਬਣੇ ਯਾਦਗਾਰੀ ਕੰਪਲੈਕਸ ਵਿਖੇ, ਪਾਸ਼ ਦੇ 76ਵੇਂ ਜਨਮ ਦਿਵਸ ਦੇ ਸਮਾਗਮ ਦੀਆਂ ਤਿਆਰੀਆਂ ਕਰਦੇ ਮਜ਼ਦੂਰ ਆਗੂ ਅਤੇ ਉਸ ਦੇ ਸਾਥੀਆਂ ਨੂੰ ਜਾਤੀ ਸੂਚਕ ਸ਼ਬਦ ਬੋਲਦਿਆਂ ਉਨ੍ਹਾਂ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਕ ਮਜ਼ਦੂਰ ਕਾਰਕੁਨ ਦਾ ਮੋਬਾਈਲ ਖੋਹ ਲਿਆ ਸੀ ਪਰ ਇਕ ਮਹੀਨਾ ਬੀਤਣ ਦੇ ਬਾਵਜੂਦ ਪੁਲਸ ਸਰਪੰਚ ’ਤੇ ਪਰਚਾ ਦਰਜ ਨਹੀਂ ਕਰ ਰਹੀ ਜਿਜ ਕਾਰਨ ਅੱਜ ਹਜ਼ਾਰਾਂ ਲੋਕਾਂ ਨੇ ਡੀ.ਐਸ.ਪੀ. ਨਕੋਦਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਪੰਜਾਬ ਦੇ ਨਾਮਵਰ ਲੇਖਕਾਂ ਕਵੀਆਂ, ਜਨਤਕ ਆਗੂਆਂ ਦੇ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਅੱਜ ਦੇ ਇਕੱਠ ਨੇ ਚਿਤਾਵਨੀ ਦਿੱਤੀ ਕਿ ਨਕੋਦਰ ਦੇ ਵਿਖਾਵੇ ਤੋਂ ਉਪਰੰਤ 14 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਸੰਧਵਾਂ (ਫਰੀਦਕੋਟ) ਅਤੇ 15 ਅਕਤੂਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਰੋਸ ਵਿਖਾਵੇ ਕੀਤੇ ਜਾਣਗੇ। ਇਸ ਮੌਕੇ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਤਲਵੰਡੀ ਸਲੇਮ ਦੇ ਸਰਪੰਚ ਵਲੋਂ ਮਜ਼ਦੂਰ ਆਗੂ, ਕਹਾਣੀਕਾਰ ਅਤੇ ਜਮਹੂਰੀ ਕਾਮੇ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਅਤੇ ਉਨ੍ਹਾਂ ’ਤੇ ਹਮਲਾ ਕਰਨ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਦੇ ਖ਼ਿਲਾਫ਼ ਐਸ. ਸੀ. ਐਸ. ਟੀ. ਐਕਟ ਦੇ ਤਹਿਤ ਕੇਸ ਦਾਇਰ ਕਰਕੇ ਗ੍ਰਿਫ਼ਤਾਰ ਕੀਤਾ ਜਾਏ । ਅੱਜ ਦੀ ਇਕੱਤਰਤਾ ਨੇ ਮੰਗ ਕੀਤੀ ਕਿ ਕੱਲ੍ਹ 10 ਅਕਤੂਬਰ ਨੂੰ ਪਾਸ਼ ਦੇ ਪਿੰਡ ਤਲਵੰਡੀ ਸਲੇਮ ਦੇ ਬਿਲਕੁਲ ਲਾਗੇ ਰਹੀਮਪੁਰ ਪਿੰਡ ਵਿੱਚ ਪੁੱਜ ਰਹੇ ਪੰਜਾਬ ਦੇ ਮੁੱਖ ਮੰਤਰੀ ਮਜ਼ਦੂਰ ਆਗੂ ਦੇ ਖਿਲਾਫ ਅਪਮਾਨਤ ਸ਼ਬਦਾਵਲੀ ਵਰਤਣ ਵਾਲੇ ਸਰਪੰਚ ਖਿਲਾਫ ਪਰਚਾ ਦਰਜ ਕਰਨ ਅਤੇ ਪਾਸ਼ ਹੰਸ ਰਾਜ ਦੀ ਯਾਦਗਾਰ ਨੂੰ ਵਿਰਾਸਤੀ ਯਾਦਗਾਰ ਦਾ ਦਰਜਾ ਦੇਣ ਦਾ ਐਲਾਨ ਕਰਨ । ਉਕਤ ਰੋਸ ਰੈਲੀ ਅਤੇ ਵਿਖਾਵੇ ਨੂੰ ਸੰਧੂ ਵਰਿਆਣਵੀ , ਮੱਖਣ ਕੁਹਾੜ , ਜੋਗਿੰਦਰ ਸਿੰਘ ਉਗਰਾਹਾਂ ਸੂਬਾ ਪ੍ਰਧਾਨ ਬੀਕੇਯੂ ਏਕਤਾ ਉਗਰਾਹਾਂ, ਜ਼ੋਰਾ ਸਿੰਘ ਨਸਰਾਲੀ , ਲਛਮਣ ਸਿੰਘ ਸੇਵੇਵਾਲਾ ਅਤੇ ਹਰਮੇਸ਼ ਮਾਲੜੀ,ਪ੍ਰਿਤਪਾਲ ਸਿੰਘ , ਡਾ. ਪਰਮਿੰਦਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ, ਅਮੋਲਕ ਸਿੰਘ, ਕੰਵਲਜੀਤ ਖੰਨਾ , ਜਗੀਰ ਜੋਸਣ , ਰਾਜਿੰਦਰ ਭਦੌੜ, ਦਰਸ਼ਨ ਨਾਹਰ , ਦਿਹਾਤੀ ਮਜ਼ਦੂਰ ਸਭਾ, ਰਾਜਿੰਦਰ ਸਿੰਘ ਬੀਕੇਯੂ ਏਕਤਾ ਡਕੌਂਦਾ ਧਨੇਰ ,ਕਸ਼ਮੀਰ ਸਿੰਘ ਘੁੱਗਸ਼ੋਰ, ਦਿਲਬਾਗ ਸਿੰਘ ਜ਼ੀਰਾ, ਕਮਲਜੀਤ ਕੌਰ , ਸੰਤੋਖ ਸਿੰਘ ਸੰਧੂ , ਮਨੋਹਰ ਸਿੰਘ ਗਿੱਲ ਜਮਹੂਰੀ ਕਿਸਾਨ ਸਭਾ, ਹਰਮੇਸ਼ ਮਾਲੜੀ , ਬੂਟਾ ਸਿੰਘ , ਸੁਖਦੇਵ ਸਿੰਘ ਭੂੰਦੜੀ ਨੇ ਸੰਬੋਧਨ ਕੀਤਾ। ਇਸ ਮੌਕੇ ਗਿਆਨ ਸਿੰਘ ਸੈਦਪੁਰੀ , ਐਡਵੋਕੇਟ ਸੁਰਿੰਦਰ ਖੀਵਾ , ਉੱਘੇ ਲੇਖਕ ਸੁਸ਼ੀਲ ਦੁਸਾਂਝ, ਦਰਸ਼ਨ ਸਿੰਘ ਬੁੱਟਰ, , ਹਰਜਿੰਦਰ ਸਿੰਘ , ਅਵਤਾਰ ਲਾਲ ਡੀ ਟੀ ਐੱਫ, ਸੁਰਿੰਦਰ ਪ੍ਰੀਤ ਘਣੀਆ , ਤਲਵੰਡੀ ਸਲੇਮ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ,ਦੇਸ਼ ਭਗਤ ਯਾਦਗਾਰ ਹਾਲ ਦੀ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਸਮੇਤ ਸੈਂਕੜੇ ਲੋਕ ਆਗੂ ਹਾਜ਼ਰ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲਛਮਣ ਸਿੰਘ ਸੇਵੇਵਾਲਾ ਵਲੋਂ ਅਦਾ ਕੀਤੀ ਗਈ।