12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨਿਤਿਨ ਕਪੂਰ ਸ੍ਰੀ ਰਾਮ ਸੈਨਾ ਸੰਗਠਨ ਦੇ ਪ੍ਰਧਾਨ ਅਤੇ ਆਰਤੀ ਅਗਰਵਾਲ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ

ਜਲੰਧਰ, 11 ਅਕਤੂਬਰ (ਸ਼ਿਵ)-ਸਨਾਤਨ ਧਰਮ ਦੇ ਪ੍ਰਚਾਰ ਲਈ ਸਮਰਪਿਤ ਸ੍ਰੀ ਰਾਮ ਸੈਨਾ ਸੰਗਠਨ (ਰਜਿ.) ਵਲੋਂ ਸਨਅਤਕਾਰ ਤੇ ਸਮਾਜ ਸੇਵਕ ਨਿਤਿਨ ਕਪੂਰ ਨੂੰ ਸੰਗਠਨ ਦਾ ਪ੍ਰਧਾਨ ਅਤੇ ਸਮਾਜ ਸੇਵਿਕਾ ਆਰਤੀ ਅਗਰਵਾਲ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਸ਼ਿਵ)-ਸਨਾਤਨ ਧਰਮ ਦੇ ਪ੍ਰਚਾਰ ਲਈ ਸਮਰਪਿਤ ਸ੍ਰੀ ਰਾਮ ਸੈਨਾ ਸੰਗਠਨ (ਰਜਿ.) ਵਲੋਂ ਸਨਅਤਕਾਰ ਤੇ ਸਮਾਜ ਸੇਵਕ ਨਿਤਿਨ ਕਪੂਰ ਨੂੰ ਸੰਗਠਨ ਦਾ ਪ੍ਰਧਾਨ ਅਤੇ ਸਮਾਜ ਸੇਵਿਕਾ ਆਰਤੀ ਅਗਰਵਾਲ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਬੰਧੀ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਹੋਈ ਮੀਟਿੰਗ ਦੌਰਾਨ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਖ਼ਜ਼ਾਨਚੀ ਅਤੇ ਸਮਾਜ ਸੇਵਕ ਪਵਿੰਦਰ ਬਹਿਲ ਨੇ ਸਮੂਹ ਅਹੁਦੇਦਾਰਾਂ ਨੂੰ ਮਾਤਾ ਰਾਣੀ ਦੀ ਚੁੰਨੀ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸ੍ਰੀ ਦੁਰਗਾ ਅਸ਼ਟਮੀ ਮੌਕੇ ਕਰਵਾਏ ਜਾਣ ਵਾਲੇ ਚੌਥੇ ਵਿਸ਼ਾਲ ਕੰਨਿਆ ਪੂਜਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਚੇਅਰਮੈਨ ਮੁਨੀਸ਼ ਸਹਿਗਲ, ਉਪ-ਚੇਅਰਮੈਨ ਗੁਰਪ੍ਰੀਤ ਵਧਾਵਨ, ਜਨਰਲ ਸਕੱਤਰ ਅਰਵਿੰਦ ਅਗਰਵਾਲ, ਸੀਨੀਅਰ ਉਪ-ਪ੍ਰਧਾਨ ਨਵਜੀਤ ਕਾਲੀਆ, ਮਹਿਲਾ ਵਿੰਗ ਦੀ ਚੇਅਰਪਰਸਨ ਰਚਨਾ ਪਸਰੀਚਾ, ਉਪ-ਚੇਅਰਪਰਸਨ ਦੀਪਾਲੀ ਬਾਗੜੀਆ, ਅਜੈ ਲਾਲੀ, ਯਸ਼ ਚੱਢਾ, ਹਰੀਸ਼ ਸਹਿਗਲ, ਹਿਮਾਂਸ਼ੂ ਮਹਿਤਾ, ਅੰਬਿਕਾ ਜੋਸ਼ੀ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਮੈਗਾ ਪੀ.ਟੀ.ਐਮ. ’ਚ ਕੀਤੀ ਸ਼ਿਰਕਤ ਅਗਲੀ ਖ਼ਬਰ ਮੁਕੇਸ਼ ਕੁਮਾਰ ਸਹੋਤਾ ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ ਏਕਤਾ ਨਗਰ ਦੇ ਪ੍ਰਧਾਨ ਬਣੇ
Ad Position 24